Whatsapp 'ਚ ਆਇਆ ਇਕ ਹੋਰ ਨਵਾਂ ਫੀਚਰ, ਹੁਣ Status ਹੋਵੇਗਾ ਹੋਰ ਵੀ ਮਜ਼ੇਦਾਰ
Sunday, Aug 06, 2017 - 01:38 PM (IST)

ਜਲੰਧਰ- ਪਿਛਲੇ ਸਾਲ ਫੇਸਬੁੱਕ ਨੇ ਆਪਣੇ ਐਂਡ੍ਰਾਇਡ ਐਪ 'ਚ ਯੂਜ਼ਰਸ ਨੂੰ ਸਟੇਟਸ ਲਈ ਇਕ ਖਾਸ ਫੀਚਰ ਉਪਲੱਬਧ ਕਰਾਇਆ ਸੀ। ਜਿਸ 'ਚ ਯੂਜ਼ਰਸ ਕਲਰਫੁੱਲ ਬੈਕਗਰਾਊਂਡ 'ਚ ਆਪਣੇ ਸਟੇਟਸ ਲਿੱਖ ਸਕਦੇ ਸਨ। ਇਸ 'ਚ ਇਮੋਜੀ ਵੀ ਪਾਇਆ ਜਾ ਸਕਦਾ ਹੈ। ਹੁਣ ਇਸ ਫੀਚਰ ਨੂੰ ਟੈਸਟਿੰਗ ਦੇ ਦੌਰਾਨ ਵਾਟਸਐਪ 'ਚ ਵੀ ਵੇਖਿਆ ਗਿਆ ਹੈ। ਫਿਲਹਾਲ ਇਹ ਅਜੇ ਬੀਟਾ ਵਰਜ਼ਨ 'ਚ ਹੈ ਅਤੇ ਉਮੀਦ ਹੈ ਕਿ ਛੇਤੀ ਹੀ ਸਾਰਿਆਂ ਯੂਜ਼ਰਸ ਲਈ ਉਪਲੱਬਧ ਹੋ ਜਾਵੇਗਾ।
ਐਂਡ੍ਰਾਇਡ ਪੁਲਸ ਨੇ ਸਭ ਤੋਂ ਪਹਿਲਾਂ ਇਸ ਫੀਚਰ ਨੂੰ ਵੇਖਿਆ ਹੈ। ਇਹ ਫੀਚਰ ਐਂਡ੍ਰਾਇਡ ਬੀਟਾ ਵਰਜਨ 2.17.291 'ਤੇ ਵਿਖਾਈ ਦੇ ਰਿਹਾ ਹੈ। ਰਿਪੋਰਟਸ ਮੁਤਾਬਕ, ਜੇਕਰ ਤੁਸੀਂ ਐਂਡ੍ਰਾਇਡ ਬੀਟਾ ਦਾ ਲੇਟੈਸਟ ਵਰਜ਼ਨ 'ਤੇ ਯੂਜ਼ ਕਰ ਰਹੇ ਹੋ ਤੱਦ ਵੀ ਤੁਹਾਨੂੰ ਇਹ ਫੀਚਰ ਨਾ ਦਿਖਾਈ ਦੇ ਰਿਹਾ ਹੋਵੇ ਤਾਂ ਇਸ ਦਾ ਮਤਲਬ ਕਿ ਇਹ ਫੀਚਰ ਕੁਝ ਹੀ ਯੂਜ਼ਰਸ ਲਈ ਮੌਜੂਦ ਹੈ। ਜੇਕਰ ਕਿਸੇ ਯੂਜ਼ਰ ਨੂੰ ਐਪ ਦੇ ਸਟੇਟਸ ਸੈਕਸ਼ਨ 'ਚ ਸਕ੍ਰੀਨ ਦੇ ਬਾਟਮ 'ਚ ਕੈਮਰਾ ਆਇਕਨ ਦੇ ਉਪਰ ਪੈਨ ਵਾਲਾ ਆਇਕਨ ਦਿਖਾਈ ਦੇਵੇ, ਤਾਂ ਯੂਜ਼ਰ ਇਸ 'ਤੇ ਟੈਪ ਕਰ ਕੇ ਕਲਰਫੁੱਲ ਬੈਕਗਰਾਊਂਡ 'ਤੇ ਆਪਣਾ ਸਟੇਟਸ ਲਿੱਖ ਸਕਦੇ ਹੋ।
ਲਿੱਖਣ ਤੋ ਬਾਅਦ ਯੂਜ਼ਰਸ ਟੈਕਸਟ ਸਟੇਟਸ ਨੂੰ ਨਾਲ ਹੀ ਮੌਜੂਦ ਗ੍ਰੀਨ ਐਰੋ 'ਤੇ ਕਲਿੱਕ ਕਰ ਕੇ ਸੇਵ ਕਰ ਸਕਦੇ ਹਨ, ਠੀਕ ਉਂਝ ਹੀ ਜਿਵੇਂ ਹੁਣ ਮੀਡੀਆ ਕੰਟੇਟ ਭੇਜੇ ਜਾਂਦੇ ਹਨ। ਇਸ ਤੋਂ ਬਾਅਦ ਤੁਹਾਡੇ ਵਲੋਂ ਸੇਵ ਕੀਤਾ ਸਟੇਟਸ ਤੁਹਾਡੇ ਸਾਰੇ ਕਾਂਟੈਕਟ ਨੂੰ ਨਜ਼ਰ ਆਉਣ ਲੱਗ ਜਾਵੇਗਾ।