ਸ਼ਰਾਬ ਦੇ ਠੇਕਿਆਂ ਨਾਲ ਜੁੜੀ ਵੱਡੀ ਖ਼ਬਰ, ਹੁਣ ਪੈ ਗਿਆ ਨਵਾਂ ਪੰਗਾ

Wednesday, May 14, 2025 - 02:17 PM (IST)

ਸ਼ਰਾਬ ਦੇ ਠੇਕਿਆਂ ਨਾਲ ਜੁੜੀ ਵੱਡੀ ਖ਼ਬਰ, ਹੁਣ ਪੈ ਗਿਆ ਨਵਾਂ ਪੰਗਾ

ਚੰਡੀਗੜ੍ਹ (ਸੁਸ਼ੀਲ) : ਕਰੋੜਾਂ ਰੁਪਏ ਦੀ ਬੋਲੀ ਲਗਾ ਕੇ ਸ਼ਰਾਬ ਦੇ ਠੇਕੇ ਲੈਣ ਵਾਲੇ ਠੇਕੇਦਾਰਾਂ ਨੇ ਨਿਰਧਾਰਿਤ ਸਮੇਂ ਦੇ ਅੰਦਰ ਪੈਸੇ ਜਮ੍ਹਾਂ ਨਹੀਂ ਕਰਵਾਏ। ਆਬਕਾਰੀ ਅਤੇ ਕਰ ਵਿਭਾਗ ਨੇ 7 ਠੇਕੇਦਾਰਾਂ ਅਤੇ ਉਨ੍ਹਾਂ ਦੀਆਂ ਕੰਪਨੀਆਂ ਨੂੰ ਬਲੈਕਲਿਸਟ ਕਰ ਦਿੱਤਾ ਹੈ। ਸਭ ਤੋਂ ਵੱਧ ਬੋਲੀ ਲਗਾਉਣ ਵਾਲਿਆਂ ਅਤੇ ਅਲਾਟੀਆਂ ਵੱਲੋਂ ਨਿਲਾਮੀ ਦੇ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਕਰਨ ਵਿਚ ਅਸਫ਼ਲ ਰਹਿਣ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ।

ਇਹ ਵੀ ਪੜ੍ਹੋ : ਬਜ਼ੁਰਗਾਂ ਨੂੰ ਮਿਲਣ ਜਾ ਰਹੀ ਵੱਡੀ ਖ਼ੁਸ਼ਖ਼ਬਰੀ, ਸਿਹਤ ਵਿਭਾਗ ਲਿਆ ਰਿਹਾ ਨਵੀਂ ਯੋਜਨਾ
ਇਨ੍ਹਾਂ ਠੇਕਿਆਂ ਨੂੰ ਕੀਤਾ ਬਲੈਕਲਿਸਟ
ਸੈਕਟਰ-20 ਇਨਰ ਮਾਰਕੀਟ ਦਾ ਠੇਕਾ ਬਜਿੰਦਰ ਸਿੰਘ
ਸੈਕਟਰ-22ਬੀ ਮਾਰਕੀਟ ਦਾ ਠੇਕਾ ਕਮਲ ਕਰਕੀ
ਸੈਕਟਰ-22 ਬੀ ਹਿਮਾਲਿਆ ਮਾਰਗ ਦਾ ਠੇਕਾ ਅਜੈ ਮਹਿਰਾ
ਸੈਕਟਰ-22 ਸੀ ਮਾਰਕੀਟ ਦਾ ਠੇਕਾ ਕਮਲ ਕਰਕੀ 
ਸੈਕਟਰ-22 ਸੀ ਹਿਮਾਲਿਆ ਮਾਰਗ ਦਾ ਠੇਕਾ ਅਜੈ ਮਹਿਰਾ
ਉਦਯੋਗਿਕ ਖੇਤਰ ਫੇਜ਼-1 ਦਾ ਠੇਕਾ ਨਿਸ਼ਾ ਕਾਰਕੀ
ਮਨੀਮਾਜਰਾ ਸ਼ਿਵਾਲਿਕ ਗਾਰਡਨ ਨੇੜੇ ਠੇਕਾ ਨੀਰਜ ਸ਼ਰਮਾ

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਨੂੰ ਲੈ ਕੇ ਵੱਡੀ ਖ਼ਬਰ! ਜਾਰੀ ਹੋ ਗਏ ਨਵੇਂ ਹੁਕਮ
ਉਦਯੋਗਿਕ ਖੇਤਰ ਦਾ ਠੇਕਾ 15 ਕਰੋੜ ਰੁਪਏ ਵਿਚ ਵਿਕਿਆ ਸੀ
ਸੈਕਟਰ-22 ਬੀ ਮਾਰਕੀਟ ਦਾ ਠੇਕਾ 9 ਕਰੋੜ ਰੁਪਏ ਵਿਚ ਵਿਕਿਆ ਸੀ, ਜਦੋਂ ਕਿ ਸੈਕਟਰ-22 ਬੀ ਹਿਮਾਲਿਆ ਮਾਰਗ ਦਾ ਠੇਕਾ 14 ਕਰੋੜ 97, ਇੰਡਸਟਰੀਅਲ ਏਰੀਆ ਦਾ ਠੇਕਾ 15 ਕਰੋੜ, ਜਦੋਂ ਕਿ ਸ਼ਿਵਾਲਿਕ ਗਾਰਡਨ ਨੇੜੇ ਦੇ ਠੇਕੇ ਦੀ ਬੋਲੀ 4 ਕਰੋੜ 97 ਲੱਖ ਰੁਪਏ ਵਿਚ ਲਗਾਈ ਗਈ ਸੀ। ਆਬਕਾਰੀ ਨੀਤੀ 2025-26 ਅਨੁਸਾਰ ਕਾਫ਼ੀ ਸਮਾਂ ਦਿੱਤੇ ਜਾਣ ਦੇ ਬਾਵਜੂਦ ਉਪਰੋਕਤ ਅਲਾਟੀਆਂ ਨੇ ਲੋੜੀਂਦੀ ਸੁਰੱਖਿਆ ਰਕਮ ਜਮ੍ਹਾਂ ਨਹੀਂ ਕਰਵਾਈ ਹੈ। ਜਿਸ ਕਾਰਨ ਨਿਰਪੱਖ ਨਿਲਾਮੀ ਪ੍ਰਕਿਰਿਆ ਵਿਚ ਵਿਘਨ ਪਿਆ। ਇਹ ਗੰਭੀਰਤਾ ਅਤੇ ਵਿੱਤੀ ਇਰਾਦੇ ਦੀ ਘਾਟ ਨੂੰ ਵੀ ਦਰਸਾਉਂਦਾ ਹੈ ਅਤੇ ਇਸ ਕਾਰਨ ਵਿਅਕਤੀਆਂ/ਇਕਾਈਆਂ ਨੂੰ ਭਵਿੱਖ ਦੀਆਂ ਨਿਲਾਮੀਆਂ ਜਾਂ ਅਲਾਟਮੈਂਟ ਪ੍ਰਕਿਰਿਆ ਵਿਚ ਹਿੱਸਾ ਲੈਣ ਤੋਂ ਰੋਕਣ ਲਈ ਬਲੈਕਲਿਸਟ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਉਪਰੋਕਤ ਵਿਅਕਤੀਆਂ/ਸੰਸਥਾਵਾਂ ਨੂੰ ਕਾਲੀ ਸੂਚੀ ਵਿਚ ਪਾਉਣ ਸੰਬੰਧੀ ਜਾਣਕਾਰੀ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਬਕਾਇਆ ਰਕਮਾਂ ਦੀ ਵਸੂਲੀ ਲਈ ਭੇਜ ਦਿੱਤੀ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News