''ਰੰਗਲੇ ਪੰਜਾਬ'' ਦੀ ਦਿਸ਼ਾ ''ਚ ਮਾਨ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ

Wednesday, May 14, 2025 - 03:03 PM (IST)

''ਰੰਗਲੇ ਪੰਜਾਬ'' ਦੀ ਦਿਸ਼ਾ ''ਚ ਮਾਨ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ

ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਸਰਕਾਰ ਵੱਲੋਂ 'ਰੰਗਲਾ ਪੰਜਾਬ' ਬਣਾਉਣ ਦੀ ਦਿਸ਼ਾ ਵਿਚ ਇਕ ਹੋਰ ਵੱਡਾ ਫ਼ੈਸਲਾ ਲੈਂਦਿਆਂ 'ਰੰਗਲਾ ਪੰਜਾਬ ਸੁਸਾਇਟੀ' ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਸੂਬਾ ਸਰਕਾਰ ਵੱਲੋਂ ਜਲਦੀ ਹੀ ਇਸ ਇਤਿਹਾਸਕ ਸੁਸਾਇਟੀ ਦੀ ਸ਼ੁਰੂਆਤ ਕੀਤੀ ਜਾਵੇਗੀ, ਜਿਸ ਵਿਚ ਜਨਤਾ ਦੀ ਹਿੱਸੇਦਾਰੀ ਨਾਲ ਵਿਕਾਸ ਹੋਵੇਗਾ। ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਪੰਜਾਬ ਦੇ ਵਿਕਾਸ ਵਿਚ ਹਰ ਪੰਜਾਬੀ ਆਪਣੀ ਭੂਮਿਕਾ ਨਿਭਾਵੇਗਾ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਵੱਡੀ ਖ਼ਬਰ! CM ਮਾਨ ਵੱਲੋਂ ਵੱਡੇ ਬਦਲਾਅ ਦਾ ਐਲਾਨ

ਇਸ ਸੁਸਾਇਟੀ ਵਿਚ ਦੇਸ਼-ਵਿਦੇਸ਼ ਤੋਂ NRI ਅਤੇ ਉਦਯੋਗਪਤੀ ਦਾਨ ਦੇ ਸਕਣਗੇ। ਇਸ ਵਿਚ ਆਉਣ ਵਾਲੇ ਇਕ-ਇਕ ਪੈਸੇ ਦੀ ਪਾਰਦਰਸ਼ੀ ਢੰਗ ਨਾਲ ਵਰਤੋਂ ਕੀਤੀ ਜਾਵੇਗੀ। ਇਸ ਵਿਚ ਆਉਣ ਵਾਲੇ ਪੈਸੇ ਨੂੰ ਸਿਹਤ, ਸਿੱਖਿਆ, ਸੜਕ, ਪਾਣੀ, ਸਟਾਰਟਅਪ ਤੇ ਰਿਸਰਚ ਵਿਚ ਸਿੱਧੇ ਤੌਰ 'ਤੇ ਲਗਾਇਆ ਜਾਵੇਗਾ। ਇਸ ਦੇ ਨਾਲ ਹੀ ਆਫ਼ਤ ਜਾਂ ਸੰਕਟ ਦੇ ਵੇਲੇ ਇਸ ਫੰਡ ਵਿਚੋਂ ਜਨਤਾ ਦੀ ਮਦਦ ਵੀ ਕੀਤੀ ਜਾਵੇਗੀ। 

ਇਹ ਖ਼ਬਰ ਵੀ ਪੜ੍ਹੋ - LPG ਸਿਲੰਡਰਾਂ ਦੇ ਖਪਤਕਾਰਾਂ ਲਈ ਖੜ੍ਹੀ ਹੋਈ ਨਵੀਂ ਪ੍ਰੇਸ਼ਾਨੀ, ਪੰਜਾਬ ਦੇ ਕਈ ਇਲਾਕੇ ਖਾਸੇ ਪ੍ਰਭਾਵਿਤ

ਇਸ ਨੂੰ ਲੈ ਕੇ ਮੁੱਖ ਮੰਤਰੀ ਦੀ ਪ੍ਰਧਾਗਨੀ ਹੇਠ ਗਵਰਨਿੰਗ ਬੋਰਡ ਬਣਾਇਆ ਜਾਵੇਗਾ। ਮੰਤਰੀਆਂ ਦੇ ਨਾਲ-ਨਾਲ ਮੁੱਖ ਸਕੱਤਰ ਨੂੰ ਵੀ ਇਸ ਦਾ ਮੈਂਬਰ ਬਣਾਇਆ ਜਾਵੇਗਾ। ਇਸ ਸੁਸਾਇਟੀ ਨੂੰ ਮਿਲਣ ਵਾਲੇ ਹਰ ਦਾਨ ਅਤੇ ਪ੍ਰਾਜੈਕਟ ਦਾ ਜਨਤਕ ਤੌਰ 'ਤੇ ਆਡਿਟ ਕਰਵਾਇਆ ਜਾਵੇਗਾ, ਤਾਂ ਜੋ ਹੇਰਾ-ਫੇਰੀ ਦੀ ਕੋਈ ਗੁੰਜਾਇਸ਼ ਹੀ ਨਾ ਰਹੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਰੰਗਲਾ ਪੰਜਾਬ ਫੰਡ ਨਹੀਂ, ਸਗੋਂ ਜਨਤਾ ਦੀ ਹਿੱਸੇਦਾਰੀ ਨਾਲ ਸ਼ੁਰੂ ਹੋਣ ਵਾਲਾ ਅੰਦੋਲਨ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News