'Made In India ਸਿਰਫ਼ ਇਕ ਨਾਅਰਾ ਨਹੀਂ, ਭਾਰਤ ਦੀ ਸ਼ਕਤੀ ਦਾ ਨਵਾਂ ਅਧਿਆਏ ਬਣ ਚੁੱਕਾ...' ; PM ਮੋਦੀ
Tuesday, May 13, 2025 - 04:54 PM (IST)

ਆਦਮਪੁਰ- ਅੱਜ ਆਦਮਪੁਰ ਏਅਰ ਫੋਰਸ ਸਟੇਸ਼ਨ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਵਾਨਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਰਤ ਹੁਣ ਸਿਰਫ਼ ਰੱਖਿਆ ਹੀ ਨਹੀਂ ਕਰਦਾ, ਲੋੜ ਪੈਣ 'ਤੇ ਵਿਰੋਧੀਆਂ ਨੂੰ ਧੂਲ ਚਟਾਉਣ ਦਾ ਵੀ ਦਮ ਰੱਖਦਾ ਹੈ।
ਉਨ੍ਹਾਂ ਅੱਗੇ ਮੇਡ ਇਨ ਇੰਡੀਆ ਮੁਹਿੰਮ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਭਾਰਤ ਹੁਣ ਬਾਕੀ ਚੀਜ਼ਾਂ ਦੇ ਨਾਲ-ਨਾਲ ਸਵਦੇਸ਼ੀ ਹਥਿਆਰ ਬਣਾਉਣ ਵੱਲ ਵੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਸ ਕਾਰਨ ਹੁਣ ਮੇਡ ਇਨ ਇੰਡੀਆ ਇਕ ਨਾਅਰਾ ਹੀ ਨਹੀਂ, ਸਗੋਂ ਭਾਰਤ ਦੀ ਸ਼ਕਤੀ ਦਾ ਇਕ ਨਵਾਂ ਅਧਿਆਏ ਬਣ ਗਿਆ ਹੈ।