ਸਾਲ 2018 'ਚ ਵਟਸਐਪ ਨੇ ਸ਼ਾਮਲ ਕੀਤੇ ਇਹ ਖਾਸ ਫੀਚਰਸ

12/25/2018 5:51:43 PM

ਗੈਜੇਟ ਡੈਸਕ- ਵਟਸਐਪ ਕਿਤੇ ਨਾ ਕਿਤੇ ਅਸੀਂ ਸਭ ਦੀ ਜਿੰਦਗੀ ਦਾ ਇਕ ਹਿੱਸਾ ਬਣ ਗਿਆ ਹੈ ਤੇ ਕੰਪਨੀ ਵੀ ਇਸ ਨੂੰ ਬਿਹਤਰ ਕਰਨ ਲਈ ਲਗਾਤਾਰ ਨਵੇਂ ਫੀਚਰਸ ਦਿੰਦੀ ਰਹਿੰਦੀ ਹੈ। ਸਾਲ 2018 ਦੀ ਹੀ ਗੱਲ ਕਰੀਏ ਤਾਂ ਇਸ ਸਾਲ ਵੀ ਐਪ 'ਚ ਕਈ ਤਰ੍ਹਾਂ ਦੇ ਬਦਲਾਅ ਕੀਤੇ ਗਏ। ਜਿਓ ਨੇ ਖਾਸ ਤੌਰ 'ਤੇ ਇਸ ਐਪ ਲਈ ਨਵਾਂ JioPhone 2 ਲਾਂਚ ਕੀਤਾ ਤਾਂ ਉਥੇ ਹੀ ਬਾਅਦ 'ਚ ਇਸ ਦੀ ਅਪਡੇਟ ਜਿਓਫੋਨ 'ਚ ਵੀ ਦੇ ਦਿੱਤੀ।

ਫੀਚਰ ਫੋਨ 'ਚ ਐਂਟਰੀ ਕਰਨ ਤੋਂ ਇਲਾਵਾ ਸਾਲ ਭਰ ਵਟਸਐਪ 'ਚ ਹੋਰ ਵੀ ਕਈ ਤਰ੍ਹਾਂ ਦੇ ਬਦਲਾਅ ਕੀਤੇ ਗਏ। ਹੁਣ ਹਾਲਾਂਕਿ ਇਹ ਸਾਲ ਆਪਣੇ ਅੰਤਿਮ ਪੜਾਅ 'ਤੇ ਹੈ ਤਾਂ ਇਕ ਨਜ਼ਰ ਪਾਈਏ ਤਾਂ  ਹਨ ਉਨ੍ਹਾਂ ਵੱਡੇ ਫੀਚਰਸ 'ਤੇ ਜੋ ਵਟਸਐਪ 'ਚ ਇਸ ਸਾਲ ਦਿੱਤੇ ਗਏ।

1. ਵਟਸਐਪ ਫਾਰ ਜਿਓਫੋਨ : ਇਸ ਨੂੰ ਇਸ ਸਾਲ ਦਾ ਸਭ ਤੋਂ ਵੱਡਾ ਫੀਚਰ ਮਨ ਸਕਦੇ ਹੋ। ਜਿਓ ਨੇ ਇਸ ਸਾਲ ਸਤੰਬਰ 'ਚ ਆਪਣੇ ਨਵੇਂ ਜਿਓਫੋਨ ਤੇ ਪੁਰਾਣੇ ਜਿਓਫੋਨ ਦੋਵਾਂ ਲਈ ਇਸ ਐਪ ਦੀ ਸਪੋਰਟ ਜਾਰੀ ਕੀਤੀ ਸੀ। ਸਪੋਰਟ ਆਉਣ ਤੋਂ ਬਾਅਦ ਹੁਣ ਫੀਚਰ ਫੋਨ ਯੂਜ਼ਰਸ ਵੀ ਵਟਸਐਪ ਚੱਲਾ ਸਕਦੇ ਹਨ।


2. ਗਰੁਪ ਕਾਲਿੰਗ : ਇਕ ਲੰਬੇ ਦੇ ਇੰਤਜ਼ਾਰ ਤੋਂ ਬਾਅਦ ਇਸ ਸਾਲ ਵਟਸਐਪ ਨੇ ਗਰੁੱਪ ਕਾਲ ਫੀਚਰ ਨੂੰ ਜੋੜਿਆ ਸੀ। ਇਸ ਫੀਚਰ ਨੂੰ ਇਸ ਸਾਲ ਅਗਸਤ 'ਚ ਜਾਰੀ ਕੀਤਾ ਗਿਆ ਸੀ। ਇਸ ਦੀ ਮਦਦ ਤੋਂ ਐਪ ਰਾਹੀਂ ਗਰੁੱਪ ਕਾਲਿੰਗ ਕੀਤੀ ਜਾ ਸਕਦੀ ਹੈ। ਫਿਲਹਾਲ ਇਸ 'ਚ ਸਿਰਫ ਚਾਰ ਲੋਕਾਂ ਦਾ ਹੀ ਸਪੋਰਟ ਦਿੱਤਾ ਗਿਆ ਹੈ।

3. ਵਟਸਐਪ ਪੇਮੈਂਟ : ਪੇਮੈਂਟ ਫੀਚਰ ਨੂੰ ਵੀ ਇਸ ਸਾਲ ਦੇ ਵੱਡੇ ਫੀਚਰਸ 'ਚੋਂ ਇਕ ਕਿਹਾ ਜਾ ਸਕਦਾ ਹੈ। ਇਸ ਦਾ ਐਲਾਨ ਇਸ ਸਾਲ ਫਰਵਰੀ 'ਚ ਕੀਤਾ ਗਿਅ ਤੇ ਇਹ ਹੁਣ ਕਈ ਕਾਰਨਾਂ ਕਰਕੇ ਟਰਾਇਲ 'ਚ ਹੀ ਹੈ। ਇਸ ਨੂੰ ਫਿਲਹਾਲ ਕੁਝ ਯੂਜ਼ਰਸ ਤੱਕ ਹੀ ਪਹੰਚਾਇਆ ਗਿਆ ਹੈ। ਸਾਰੇ ਲਈ ਇਸ ਨੂੰ ਜਾਰੀ ਕੀਤੇ ਜਾਣ ਲਈ R29 ਦੀ ਮਨਜ਼ੂਰੀ ਦਾ ਇੰਤਜ਼ਾਰ ਚੱਲ ਰਿਹਾ ਹੈ।

4. ਡਿਸਮਿਸ ਐੱਜ਼ ਐਡਮਿਨ : ਵਟਸਐਪ ਨੇ ਇਸ ਸਾਲ ਅਪ੍ਰੈਲ 'ਚ ਡਿਸਮਿਸ ਐਜ਼ ਐਡਮਿਨ ਦਾ ਫੀਚਰ ਜਾਰੀ ਕੀਤਾ ਸੀ। ਇਸ ਫੀਚਰ ਰਾਹੀਂ ਇਕ ਗਰੁੱਪ ਐਡਮਿਨ ਦੂਜੇ ਗਰੁੱਪ ਐਡਮਿਨ ਨੂੰ ਡਿਮੋਟ ਕਰ ਸਕਦਾ ਹੈ। ਪਹਿਲਾਂ ਅਜਿਹਾ ਕਰਨ ਲਈ ਗਰੁੱਪ ਐਡਮਿਨ ਨੂੰ ਦੂੱਜੇ ਐਡਮਿਨ ਨੂੰ ਗਰੁੱਪ ਤੋਂ ਹਟਾਉਣਾ ਪੈਂਦਾ ਸੀ ਤੇ ਫਿਰ ਐਡ ਕਰਨਾ ਪੈਂਦਾ ਸੀ। ਹਾਲਾਂਕਿ ਨਵੇਂ ਫੀਚਰ ਤੋਂ ਬਾਅਦ ਤੋਂ ਦੂੱਜੇ ਐਡਮਿਨ ਨੂੰ ਸਿੱਧਾ ਡਿਮੋਟ ਕੀਤਾ ਜਾ ਸਕਦਾ ਹੈ।

5. ਵਟਸਐਪ PiP ਮੋਡ : ਇਹ ਕੰਪਨੀ ਤੋਂ ਜਾਰੀ ਕੀਤਾ ਗਿਆ ਲੇਟੈਸਟ ਫੀਚਰ ਹੈ। PiP ਜਾਂ ਪਿਕਚਰ-ਇਨ-ਪਿਕਚਰ ਮੋਡ ਇਕ ਮਲਟੀ ਵਿੰਡੋ ਮੋੜ ਹੈ ਇਸ ਦੇ ਰਾਹੀਂ ਇਕ ਛੋਟੀ ਵਿੰਡੋ 'ਚ ਯੂਜ਼ਰਸ ਵੀਡੀਓ ਰਨ ਕਰ ਸਕਦੇ ਹਨ ਤੇ ਐਪਸ 'ਚ ਨੈਵਿਗੇਸ਼ਨ ਵੀ ਕਰ ਸਕਦੇ ਹਨ। ਇਹ ਫੀਚਰ ਐਂਡ੍ਰਾਇਡ ਤੇ ios ਦੋਨਾਂ ਲਈ ਜਾਰੀ ਕਰ ਦਿੱਤਾ ਗਿਆ ਹੈ।


Related News