ਵਟਸਐਪ ਡਾਟਾ ਹੋ ਰਿਹੈ ਫੇਸਬੁੱਕ ''ਤੇ ਲੀਕ

02/26/2018 2:19:13 AM

ਜਲੰਧਰ—ਗਲੋਬਲ ਮੈਸੇਂਜਰ ਐਪ ਮਾਰਕੀਟ 'ਚ ਇਸ ਵੇਲੇ ਸਭ ਤੋਂ ਜ਼ਿਆਦਾ ਵਟਸਐਪ ਦਾ ਦਬਦਬਾ ਹੈ। ਵਟਸਐਪ ਦੇ ਸਭ ਤੋਂ ਜ਼ਿਆਦਾ ਐਕਟੀਵ ਯੂਜ਼ਰਸ ਹਨ। ਦੁਨੀਆਭਰ 'ਚ ਇਸ ਵੇਲੇ ਵਟਸਐਪ ਦੇ ਢੇਡ ਅਰਬ ਤੋਂ ਜ਼ਿਆਦਾ ਯੂਜ਼ਰਸ ਹਨ। ਪਰ ਕੀ ਕਦੇ ਸੋਚਿਆ ਹੈ ਕਿ ਵਟਸਐਪ ਵੀ ਤੁਹਾਡਾ ਪਰਸਨਲ ਡਾਟਾ ਵੇਚ ਸਕਦਾ ਹੈ। ਵਟਸਐਪ 'ਤੇ ਹੀ ਯੂਜ਼ਰਸ ਪਰਸਨਲ ਚੈੱਟ ਤੋਂ ਲੈ ਕੇ ਫੋਟੋਜ਼ ਅਤੇ ਵੀਡੀਓਜ਼ ਭੇਜਦੇ ਹਨ। ਅਜਿਹੇ 'ਚ ਤੁਹਾਡੀ ਨਿੱਜਤਾ ਖਤਰੇ 'ਚ ਹੈ। ਇਕ ਰਿਪੋਰਟ 'ਚ ਖੁਲਾਸਾ ਕੀਤਾ ਗਿਆ ਹੈ ਕਿ ਵਟਸਐਪ ਆਪਣੇ ਯੂਜ਼ਰਸ ਦੇ ਡਾਟਾ ਨੂੰ ਫੇਸਬੁੱਕ ਨੂੰ ਦੇ ਰਿਹਾ ਹੈ। ਹਾਲਾਂਕਿ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਵਟਸਐਪ 'ਤੇ ਯੂਜ਼ਰਸ ਦੀ ਨਿੱਜਤਾ ਖਤਰੇ 'ਚ ਹੈ।

ਵਟਸਐਪ ਯੂਜ਼ਰਸ ਦੀ ਸਾਰੀ ਇੰਫੋਰਮੇਸ਼ਨ ਫੇਸਬੁੱਕ ਦੀ ਕੰਪਨੀਆਂ ਨੂੰ ਦੇ ਰਿਹਾ ਹੈ। ਵਟਸਐਪ ਦੇ ਬੀਟਾ ਪ੍ਰੋਗਰਾਮ ਨੂੰ ਟਰੇਕ ਕਰਨ ਵਾਲੀ wabetainfo ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ। wabetainfo ਦਾ ਕਹਿਣਾ ਹੈ ਕਿ ਵਟਸਐਪ ਦਾ ਲੇਟੈਸਟ 2.18.57 ਵਰਜ਼ਨ ਫੇਸਬੁੱਕ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਅਤੇ ਉਸ ਨਾਲ ਸੂਚਨਾਵਾਂ ਸਾਂਝਾ ਕਰ ਰਿਹਾ ਹੈ। ਇਸ ਦੇ ਲਈ ਵਟਸਐਪ ਨੇ ਆਪਣੀ ਟਰਮ ਐਂਡ ਸਰਵਿਸ 'ਚ ਬਦਲਾਅ ਕੀਤਾ ਹੈ। ਇਸ 'ਚ ਦੱਸਿਆ ਗਿਆ ਹੈ ਕਿ ਵਟਸਐਪ ਯੂਜ਼ਰਸ ਦੀ ਪਰਸਨਲ ਇੰਫੋਮੇਸ਼ਨ ਨੂੰ ਫੇਸਬੁੱਕ ਨਾਲ ਸ਼ੇਅਰ ਕਰ ਸਕਦਾ ਹੈ।

ਹਾਲਾਂਕਿ ਇਸ 'ਚ ਲਿਖਿਆ ਗਿਆ ਹੈ ਕਿ ਇਹ ਸਿਰਫ ਉਸ ਕੰਡੀਸ਼ਨ 'ਚ ਹੋਵੇਗਾ ਜਦ ਯੂਜ਼ਰਸ ਵਟਸਐਪ ਨੂੰ ਫੇਸਬੱਕ ਨਾਲ ਆਪਣੀ ਇੰਫੋਰਮੇਸ਼ਨ ਸਾਂਝਾ ਕਰਨ ਦੀ ਇਜਾਜਤ ਦੇਵੇਗਾ। ਅਜਿਹੇ 'ਚ ਕਿਹਾ ਜਾ ਰਿਹੈ ਕਿ ਵਟਸਐਪ 'ਤੇ ਫੋਨ ਨੰਬਰ ਤੋਂ ਲੈ ਕੇ ਫੋਟੋ ਅਤੇ ਵੀਡੀਓ ਸ਼ੇਅਰ ਕਰਨਾ ਹੁਣ ਸੁਰੱਖਿਅਤ ਨਹੀਂ ਹੈ। ਯੂਜ਼ਰਸ ਦੀ ਇਹ ਸਾਰਰ ਇੰਫੋਰਮੇਸ਼ਨ ਫੇਸਬੁੱਕ ਤਕ ਪਹੁੰਚ ਰਹੀ ਹੈ ਅਤੇ ਫੇਸਬੁੱਕ ਜਦੋਂ ਚਾਹੇ ਇਹ ਡਾਟੇ ਨੂੰ ਕਿਸੇ ਨੂੰ ਵੀ ਵੇਚ ਸਕਦਾ ਹੈ।


Related News