ਮੁਈਜ਼ੂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਲੀਕ ਹੋਈ ਰਿਪੋਰਟ ਕਾਰਨ ਮਾਲਦੀਵ ''ਚ ਵਿਵਾਦ
Thursday, Apr 18, 2024 - 02:35 PM (IST)
ਮਾਲੇ (ਭਾਸ਼ਾ) : ਮਾਲਦੀਵ ਵਿਚ ਸੰਸਦੀ ਚੋਣਾਂ ਤੋਂ ਠੀਕ ਪਹਿਲਾਂ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਦੇ 2018 ਤੋਂ ਕੀਤੇ ਗਏ ਭ੍ਰਿਸ਼ਟਾਚਾਰ ਦੀ ਰਿਪੋਰਟ ਲੀਕ ਹੋਣ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਇਸ ਮਾਮਲੇ ਦੀ ਜਾਂਚ ਅਤੇ ਉਨ੍ਹਾਂ 'ਤੇ ਮਹਾਦੋਸ਼ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ, ਹਾਲਾਂਕਿ ਰਾਸ਼ਟਰਪਤੀ ਨੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਮਾਲਦੀਵ ਵਿਚ ਐਤਵਾਰ ਨੂੰ ਮਜਲਿਸ (ਸੰਸਦ) ਲਈ ਚੋਣਾਂ ਹੋਣੀਆਂ ਹਨ ਅਤੇ ਮੁੱਖ ਵਿਰੋਧੀ ਧਿਰ ਮਾਲਦੀਵ ਡੈਮੋਕ੍ਰੇਟਿਕ ਪਾਰਟੀ (ਐੱਮ.ਡੀ.ਪੀ.) ਅਤੇ ਮੁਈਜ਼ੂ ਦੀ ਪੀਪਲਜ਼ ਨੈਸ਼ਨਲ ਕਾਂਗਰਸ (ਪੀ.ਐੱਨ.ਸੀ.) ਦਰਮਿਆਨ ਇਲਜ਼ਾਮ ਅਤੇ ਜਵਾਬੀ ਕਾਰਵਾਈ ਤੇਜ਼ ਹੋ ਗਈ ਹੈ।
ਸਥਾਨਕ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਸੋਮਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਅਣਪਛਾਤੇ ਹੈਂਡਲ ‘ਹਸਨ ਕੁਰੂਸੀ’ ਵੱਲੋਂ ਕੀਤੀ ਗਈ ਇਕ ਪੋਸਟ ਨਾਲ ਦੇਸ਼ ਵਿਚ ਰਾਜਨੀਤਕ ਤੂਫਾਨ ਦੀ ਸ਼ੁਰੂਆਤ ਹੋਈ। ਪੋਸਟ ਵਿਚ ਮਾਲਦੀਵ ਪੁਲਸ ਸੇਵਾ ਅਤੇ ਮਾਲਦੀਵ ਮੁਦਰਾ ਅਥਾਰਟੀ ਦੀ ਵਿੱਤੀ ਖ਼ੁਫੀਆ ਇਕਾਈ ਵੱਲੋਂ ਤਿਆਰ ਕੀਤੇ ਗਏ ਦਸਤਾਵੇਜ਼ਾਂ ਸਮੇਤ ਖ਼ੁਫੀਆ ਰਿਪੋਰਟ ਲੀਕ ਕਰ ਦਿੱਤੀ ਗਈ, ਜੋ ਕਥਿਤ ਤੌਰ 'ਤੇ ਰਾਸ਼ਟਰਪਤੀ ਮੁਈਜ਼ੂ ਨਾਲ ਸਬੰਧਤ ਹੈ। ਨਿਊਜ਼ ਪੋਰਟਲ ਮਾਲਦੀਵ ਰਿਪਬਲਿਕ ਦੇ ਅਨੁਸਾਰ, 2018 ਦੀਆਂ ਇਨ੍ਹਾਂ ਰਿਪੋਰਟਾਂ ਵਿੱਚ ਰਾਸ਼ਟਰਪਤੀ ਮੁਈਜ਼ੂ ਦੇ ਨਿੱਜੀ ਬੈਂਕ ਖਾਤੇ ਵਿੱਚ ਫੰਡ ਟ੍ਰਾਂਸਫਰ ਕਰਨ ਵਿੱਚ ਬੇਨਿਯਮੀਆਂ ਦਾ ਦਾਅਵਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਗੈਰ-ਕਾਨੂੰਨੀ ਤਰੀਕੇ ਨਾਲ US 'ਚ ਦਾਖ਼ਲ ਹੋਏ ਭਾਰਤੀ ਨਾਗਰਿਕ ਦੀ ਮੌਤ, ਕੀਤਾ ਜਾਣਾ ਸੀ India ਡਿਪੋਰਟ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।