WhatsApp ਲਿਆਇਆ ਸ਼ਾਨਦਾਰ ਫੀਚਰ, ਕੋਈ ਵੀ Calls ਅਤੇ Chats ਨਹੀਂ ਹੋਣਗੇ ਮਿਸ

Wednesday, Jul 17, 2024 - 08:19 PM (IST)

ਨਵੀਂ ਦਿੱਲੀ- ਹੁਣ ਤੁਸੀਂ WhatsApp 'ਤੇ ਆਪਣੇ ਪਸੰਦੀਦਾ ਲੋਕਾਂ ਦੀ ਸੂਚੀ ਤਿਆਰ ਕਰ ਸਕੋਗੇ। ਅਜਿਹੀ ਸਥਿਤੀ 'ਚ, ਤੁਸੀਂ ਹੁਣ ਆਪਣੇ ਦੋਸਤਾਂ ਅਤੇ ਪ੍ਰੇਮਿਕਾ ਦੇ ਮੈਸੇਜ ਅਤੇ ਚੈਟ ਨੂੰ ਮਿਸ ਨਹੀਂ ਕਰੋਗੇ। ਦਰਅਸਲ, WhatsApp ਨੇ WhatsApp ਉਪਭੋਗਤਾਵਾਂ ਲਈ favorites filter  ਰੋਲਆਊਟ ਕਰ ਦਿੱਤਾ ਹੈ। ਇਹ ਫੀਚਰ 16 ਜੁਲਾਈ, 2024 ਨੂੰ ਰੋਲ ਆਊਟ ਕੀਤਾ ਗਿਆ ਜੋ ਜਲਦੀ ਹੀ ਸਾਰੇ ਦੇਸ਼ਾਂ 'ਚ ਰੋਲ ਆਊਟ ਹੋ ਜਾਵੇਗਾ।

ਆਪਣੀਆਂ ਮਨਪਸੰਦ Chats ਅਤੇ Calls ਨੂੰ ਕਰ ਸਕੋਗੇ ਸਰਚ
ਇਸ ਫੀਚਰ ਨਾਲ ਤੁਸੀਂ ਆਸਾਨੀ ਨਾਲ ਆਪਣੇ ਮਨਪਸੰਦ ਲੋਕਾਂ ਦੀਆਂ ਚੈਟਸ ਅਤੇ ਕਾਲਾਂ ਨੂੰ ਸਰਚ ਕਰ ਸਕੋਗੇ। ਤੁਸੀਂ ਆਪਣੇ ਮਨਪਸੰਦ ਲੋਕਾਂ ਦੀਆਂ ਚੈਟਾਂ ਅਤੇ ਕਾਲਾਂ ਨੂੰ ਟੌਪ ਚੈਟ ਵਿੰਡੋ 'ਤੇ ਪਿੰਨ ਕਰ ਸਕੋਗੇ। ਵਟਸਐਪ ਯੂਜ਼ਰਸ ਫੈਮਿਲੀ ਗਰੁੱਪ ਅਤੇ ਬੈਸਟ ਫ੍ਰੈਂਡ ਚੈਟ ਅਤੇ ਕਾਲ ਨੂੰ ਪਸੰਦੀਦਾ ਲਿਸਟ 'ਚ ਸ਼ਾਮਲ ਕਰ ਸਕਣਗੇ। ਇਹ ਫੋਨ ਦੇ ਸਪੀਡ ਡਾਇਲ ਵਰਗਾ ਫੀਚਰ ਹੈ।

ਕਿਸ ਤਰ੍ਹਾਂ ਮਨਪਸੰਦ ਚੈਟਾਂ ਅਤੇ ਕਾਲਾਂ ਨੂੰ ਕਰ ਸਕਦੇ ਹੋ ਸ਼ਾਮਲ
-ਸਭ ਤੋਂ ਪਹਿਲਾਂ ਤੁਹਾਨੂੰ ਆਪਣਾ WhatsApp ਅਪਡੇਟ ਕਰਨਾ ਹੋਵੇਗਾ।
-ਇਸ ਤੋਂ ਬਾਅਦ ਤੁਹਾਨੂੰ ਵਟਸਐਪ  Settings ਆਪਸ਼ਨ 'ਤੇ ਜਾਣਾ ਹੋਵੇਗਾ।
-ਫਿਰ ਤੁਹਾਨੂੰ Favorits ਆਪਸ਼ਨ ਦਿਖਾਈ ਦੇਵੇਗਾ, ਜਿਸ 'ਤੇ ਤੁਹਾਨੂੰ ਟੈਪ ਕਰਨਾ ਹੋਵੇਗਾ।
-ਇਸ ਤੋਂ ਬਾਅਦ ਤੁਹਾਨੂੰ Add to favorites 'ਤੇ ਕਲਿੱਕ ਕਰਨਾ ਹੋਵੇਗਾ।
-ਜੇਕਰ ਉਪਭੋਗਤਾ ਚਾਹੁਣ, ਤਾਂ ਉਹ ਕਿਸੇ ਵੀ ਸਮੇਂ ਆਪਣੇ favorite ਪ੍ਰੋਡਕਟ ਨੂੰ ਮੁੜ ਆਰਡਰ ਵੀ ਕਰ ਸਕਦੇ ਹਨ।

ਨੋਟ - ਜੇਕਰ ਤੁਹਾਨੂੰ Add to favorites ਆਪਸ਼ਨ ਨਹੀਂ ਮਿਲਦਾ, ਤਾਂ ਤੁਹਾਨੂੰ ਵਟਸਐਪ ਨੂੰ ਅਪਡੇਟ ਕਰਨਾ ਚਾਹੀਦਾ ਹੈ। ਜੇਕਰ ਇਸ ਤੋਂ ਬਾਅਦ ਵੀ ਇਹ ਫੀਚਰ ਉਪਲਬਧ ਨਹੀਂ ਹੁੰਦਾ ਹੈ, ਤਾਂ ਤੁਹਾਨੂੰ ਕੁਝ ਦੇਰ ਇੰਤਜ਼ਾਰ ਕਰਨਾ ਹੋਵੇਗਾ, ਕਿਉਂਕਿ ਵਟਸਐਪ ਵੱਲੋਂ ਮੁੜ ਤੋਂ ਪੜਾਅਵਾਰ ਤਰੀਕੇ ਨਾਲ Add to favorites ਆਪਸ਼ਨ ਨੂੰ ਰੋਲਆਊਟ ਕੀਤਾ ਜਾ ਰਿਹਾ ਹੈ।

ਇਸ ਦਾ ਕੀ ਫਾਇਦਾ ਹੋਵੇਗਾ?
ਵਟਸਐਪ ਦੇ ਮਨਪਸੰਦ ਚੈਟ ਅਤੇ ਕਾਲ ਫਿਲਟਰਸ ਦੀ ਮਦਦ ਨਾਲ, ਤੁਸੀਂ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦੀਆਂ ਚੈਟ ਅਤੇ ਕਾਲ ਸੂਚੀਆਂ ਬਣਾਉਣ ਦੇ ਯੋਗ ਹੋਵੋਗੇ। ਅਜਿਹੇ 'ਚ ਜਦੋਂ ਕੋਈ ਕਾਲ ਜਾਂ ਮੈਸੇਜ ਆਵੇਗਾ ਤਾਂ ਸਭ ਤੋਂ ਪਹਿਲਾਂ ਇਸ ਦਾ ਨੋਟੀਫਿਕੇਸ਼ਨ ਮਿਲੇਗਾ।


Priyanka

Content Editor

Related News