ਭਰਾ ਨੂੰ ਫ਼ੋਨ ਕਰ ਦੱਸੀ ਪ੍ਰੇਸ਼ਾਨੀ, ਫਿਰ ਜੋ ਹੋਇਆ ਕਿਸੇ ਨੇ ਸੁਫ਼ਨੇ ''ਚ ਵੀ ਨਹੀਂ ਸੀ ਸੋਚਿਆ

Monday, Aug 26, 2024 - 04:17 PM (IST)

ਲੁਧਿਆਣਾ (ਰਾਜ)- ਕੁਝ ਦਿਨਾਂ ਤੋਂ ਲਾਪਤਾ ਚੱਲ ਰਹੇ ਵਿਅਕਤੀ ਦੀ ਲਾਸ਼ ਸ਼ੱਕੀ ਹਾਲਾਤ ’ਚ ਜਵੱਦੀ ਪੁਲ ਨੇੜਿਓਂ ਮਿਲੀ ਹੈ। ਮ੍ਰਿਤਕ ਗਿੱਲ ਕਾਲੋਨੀ ਦਾ ਰਹਿਣ ਵਾਲਾ ਬਲਵੀਰ ਸਿੰਘ ਹੈ। ਥਾਣਾ ਢਾਬਾ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ’ਚ ਪੋਸਟਮਾਰਟਮ ਲਈ ਰਖਵਾ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ - ਰੇਲਵੇ ਨੇ ਦਿੱਤੀ ਨਵੀਂ ਸਹੂਲਤ; ਮਹਿਜ਼ 20 ਰੁਪਏ ਖਰਚ ਕੇ ਟਲ਼ ਜਾਵੇਗਾ ਵੱਡਾ ਨੁਕਸਾਨ

ਜਾਂਚ ਅਧਿਕਾਰੀ ਜਰਨੈਲ ਸਿੰਘ ਨੇ ਦੱਸਿਆ ਕਿ ਬਲਵੀਰ ਸਿੰਘ ਬੁੱਧਵਾਰ ਤੋਂ ਲਾਪਤਾ ਚੱਲ ਰਿਹਾ ਸੀ। ਉਸ ਦੇ ਪਰਿਵਾਰ ਨੇ ਢਾਬਾ ਥਾਣੇ ’ਚ ਸ਼ਿਕਾਇਤ ਵੀ ਦਰਜ ਕਰਵਾਈ ਸੀ। ਸ਼ਨੀਵਾਰ ਰਾਤ ਨੂੰ ਸੂਚਨਾ ਮਿਲੀ ਕਿ ਜਵੱਦੀ ਪੁਲ ਨੇੜੇ ਇਕ ਵਿਅਕਤੀ ਦੀ ਲਾਸ਼ ਪਈ ਹੋਈ ਸੀ।

ਇਹ ਖ਼ਬਰ ਵੀ ਪੜ੍ਹੋ - ਪੱਤਰਕਾਰਾਂ ਨੇ ਜਾਮ ਕੀਤਾ ਨੈਸ਼ਨਲ ਹਾਈਵੇਅ! ਪੜ੍ਹੋ ਕੀ ਹੈ ਪੂਰਾ ਮਾਮਲਾ

ਪੁਲਸ ਮੌਕੇ ’ਤੇ ਪੁੱਜੀ ਜਦੋਂ ਪਛਾਣ ਕੀਤੀ ਗਈ ਤਾਂ ਲਾਸ਼ ਬਲਵੀਰ ਸਿੰਘ ਦੀ ਨਿਕਲੀ, ਜੋ ਕਿ ਲੇਬਰ ਦਾ ਕੰਮ ਕਰਦਾ ਸੀ। ਪਰਿਵਾਰ ਮੁਤਾਬਕ ਬਲਵੀਰ ਸਿੰਘ ਕਾਫੀ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਚੱਲ ਰਿਹਾ ਸੀ। ਉਹ ਆਪਣੇ ਭਰਾ ਨੂੰ ਫੋਨ ਕਰ ਰਿਹਾ ਸੀ ਕਿ ਉਹ ਪ੍ਰੇਸ਼ਾਨ ਹੈ, ਉਸ ਤੋਂ ਬਾਅਦ ਉਸ ਨੇ ਆਪਣਾ ਫੋਨ ਬੰਦ ਕਰ ਦਿੱਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News