ਐੱਨ. ਆਰ. ਆਈ. ਨੇ ਕਿਹਾ- ''ਨੂੰਹ ਨੇ ਘਰਵਾਲੀ ਦੀ ਤੋੜ ਦਿੱਤੀ ਪਸਲੀ, ਹੁਣ ਪੁਲਸ ਵੀ ਨਹੀਂ ਕਰ ਰਹੀ ਸੁਣਵਾਈ

Thursday, Sep 05, 2024 - 06:14 AM (IST)

ਗੁਰਾਇਆ (ਮੁਨੀਸ਼) : ਬੀਤੇ ਦਿਨੀਂ ਬਿਲਗਾ ਦੇ ਪਿੰਡ ਉਮਰਪੁਰ ਕਲਾਂ ਵਿਖੇ ਅਮਰੀਕਨ ਸਿਟੀਜ਼ਨ ਨੂੰਹ, ਸੱਸ ਤੇ ਸਹੁਰੇ ਦਰਮਿਆਨ ਹੋਏ ਝਗੜੇ ਦੇ ਮਾਇਸ ਸਬੰਧੀ ਜਸਪਾਲ ਸਿੰਘ ਤੇ ਚੇਅਰਮੈਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਜੋ ਦੋਸ਼ ਰਜਨੀਸ਼ ਕੌਰ ਵੱਲੋਂ ਆਪਣੀ ਸੱਸ ਤੇ ਸਹੁਰੇ ’ਤੇ ਲਾਏ ਗਏ ਹਨ, ਉਹ ਬਿਲਕੁਲ ਝੂਠੇ ਤੇ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਉਹ ਬਜ਼ੁਰਗ ਹਨ, ਉਹ ਕਿਸ ਤਰ੍ਹਾਂ ਨਾਲ ਇਸ ਨਾਲ ਕੁੱਟਮਾਰ ਕਰ ਸਕਦੇ ਹਨ।

ਇਹ ਵੀ ਪੜ੍ਹੋ : ਮੁਫ਼ਤ 'ਚ Aadhaar Card ਅਪਡੇਟ ਕਰਵਾਉਣ ਦਾ ਮੌਕਾ, 10 ਸਾਲ ਪੁਰਾਣਾ ਆਧਾਰ ਵੀ ਕਰੋ ਮਿੰਟਾਂ 'ਚ ਅਪਡੇਟ

ਉਨ੍ਹਾਂ ਕਿਹਾ ਕਿ ਰਜਨੀਸ਼ ਵੱਲੋਂ ਰਛਪਾਲ ਕੌਰ ਨਾਲ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਤੇ ਉਸ ਨੂੰ ਵਾਲਾਂ ਤੋਂ ਫੜ ਕੇ ਖਿੱਚ-ਧੂਹ ਵੀ ਕੀਤੀ ਗਈ ਸੀ, ਜਿਸ ਨਾਲ ਉਸ ਦੀ ਪਸਲੀ ਟੁੱਟ ਗਈ ਹੈ ਅਤੇ ਉਹ ਬੇਸੁੱਧ ਹੈ। ਉਨ੍ਹਾਂ ਪੁਲਸ ਦੇ ਸੀਨੀਅਰ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਤੇ ਉਨ੍ਹਾਂ ਨੂੰ ਇਨਸਾਫ਼ ਦੁਆਇਆ ਜਾਵੇ। 

PunjabKesari

ਉਧਰ, ਇਸ ਬਾਬਤ ਡੀ. ਐੱਸ. ਪੀ. ਫਿਲੌਰ ਸਰਵਨ ਸਿੰਘ ਬੱਲ ਨੇ ਕਿਹਾ ਕਿ ਪੁਲਸ ਵੱਲੋਂ ਰਜਨੀਸ਼ ਕੌਰ ਦੇ ਬਿਆਨਾਂ ’ਤੇ ਬਣਦੀ ਕਾਰਵਾਈ ਕੀਤੀ ਗਈ ਹੈ ਅਤੇ ਜੋ ਜਸਪਾਲ ਸਿੰਘ ਕਹਿ ਰਹੇ ਹਨ, ਉਸ ਮਾਮਲੇ ਦੀ ਪੁਲਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਜਿਹੜੀ ਵੀ ਗੱਲ ਸਾਹਮਣੇ ਆਵੇਗੀ, ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOSs:-  https://itune.apple.com/in/app/id53832 3711?mt=8

 


Sandeep Kumar

Content Editor

Related News