ਟਿਕਟ ਲੈ ਕੇ ਟਰੇਨ ''ਚ ਹੁੰਦਾ ਸੀ ਸਵਾਰ, ਫ਼ਿਰ ਕਰਦਾ ਸੀ ਅਜਿਹਾ ਕਾਂਡ, ਜੋ ਕੋਈ ਸੋਚ ਵੀ ਨਹੀਂ ਸਕਦਾ

Friday, Sep 06, 2024 - 05:16 AM (IST)

ਲੁਧਿਆਣਾ (ਗੌਤਮ)- ਰੇਲਵੇ ਸੁਰੱਖਿਆ ਫੋਰਸ ਦੀ ਟੀਮ ਨੇ ਇਕ ਸ਼ਾਤਰ ਅਤੇ ਅਪ ਟੂ ਡੇਟ ਮੁਲਜ਼ਮ ਨੂੰ ਕਾਬੂ ਕੀਤਾ ਹੈ, ਜੋ ਟਰੇਨ ’ਚ ਟਿਕਟ ਲੈ ਕੇ ਸਵਾਰ ਹੁੰਦਾ ਸੀ ਅਤੇ ਵਾਰਦਾਤ ਤੋਂ ਬਾਅਦ ਅਗਲੇ ਸਟੇਸ਼ਨ ’ਤੇ ਉਤਰ ਜਾਂਦਾ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਦੇ ਸਾਥੀ ਚੋਰੀ ਕੀਤੇ ਸਾਮਾਨ ਨੂੰ ਟਿਕਾਣੇ ਲਗਾ ਦਿੰਦੇ ਸਨ।

ਟੀਮ ਨੇ ਉਸ ਨੂੰ ਚੋਰੀ ਕੀਤੇ 2 ਮਖਾਣਿਆਂ ਦੇ ਬੋਰਿਆਂ ਸਮੇਤ ਕਾਬੂ ਕੀਤਾ ਹੈ। ਪੁਲਸ ਨੇ ਮੁਲਜ਼ਮ ਖਿਲਾਫ ਰੇਲਵੇ ਐਕਟ ਤਹਿਤ ਕੇਸ ਦਰਜ ਕਰ ਕੇ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲਿਆ ਹੈ। ਉਸ ਦੀ ਪਛਾਣ ਲੁਧਿਆਣਾ ਦੇ ਰਹਿਣ ਵਾਲੇ ਦਲੀਪ ਸਿੰਘ ਵਜੋਂ ਕੀਤੀ ਗਈ ਹੈ।

ਜਾਣਕਾਰੀ ਮੁਤਾਬਕ ਪਿਛਲੇ ਦਿਨਾਂ ਤੋਂ ਪਲੇਟਫਾਰਮ ’ਤੇ ਬੁੱਕ ਹੋ ਕੇ ਆਇਆ ਸਾਮਾਨ ਚੋਰੀ ਹੋ ਰਿਹਾ ਸੀ, ਜਿਸ ਕਾਰਨ ਸ਼ਿਕਾਇਤ ਮਿਲਣ ’ਤੇ ਆਰ.ਪੀ.ਐੱਫ. ਵੱਲੋਂ ਟ੍ਰੈਪ ਲਗਾ ਕੇ ਮੁਲਜ਼ਮ ਨੂੰ ਕਾਬੂ ਕੀਤਾ ਗਿਆ। ਮੁਲਜ਼ਮ ਨੂੰ ਪਲੇਟਫਾਰਮ ਨੰ. 2 ਤੋਂ ਕਾਬੂ ਕੀਤਾ, ਜਦੋਂ ਉਹ ਚੋਰੀ ਕੀਤੀਆਂ ਬੋਰੀਆਂ ਨੂੰ ਟਰੇਨ ’ਚ ਲੱਦ ਚੁੱਕਾ ਸੀ।

PunjabKesari

ਇਹ ਵੀ ਪੜ੍ਹੋ- ਨੌਜਵਾਨ ਨੇ ਕੁੜੀ ਨਾਲ ਕੀਤੀ ਦਰਿੰਦਗੀ ; ਸ਼ਰਾਬ ਪਿਲਾ ਕੇ ਸੜਕ ਕਿਨਾਰੇ ਹੀ ਕੀਤਾ ਜਬਰ-ਜਨਾਹ

ਜਾਂਚ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਪਹਿਲਾਂ ਲੁਧਿਆਣਾ ਦੇ ਕੋਲ ਰੇਲਵੇ ਸਟੇਸ਼ਨ ਫਿਲੌਰ ਜਾਂ ਫਗਵਾੜਾ ਦੀ ਟਿਕਟ ਲੈਂਦਾ ਸੀ ਅਤੇ ਅਪ ਟੂ ਡੇਟ ਕੱਪੜੇ ਪਹਿਨਦਾ ਸੀ। ਫਿਰ ਕੋਈ ਨਾ ਕੋਈ ਬੁੱਕ ਹੋ ਕੇ ਆਇਆ ਹਲਕਾ ਨਗ ਲੱਭ ਕੇ ਉਸ ਨੂੰ ਆਉਣ ਵਾਲੀ ਟਰੇਨ ਦੇ ਕੋਚ ਦੇ ਕੋਲ ਕਰ ਲੈਂਦਾ ਸੀ। ਟਰੇਨ ਦੇ ਚਲਦੇ ਹੀ ਸਾਮਾਨ ਨੂੰ ਟਰੇਨ ’ਚ ਰੱਖ ਲੈਂਦਾ ਅਤੇ ਦੋਮੋਰੀਆ ਪੁਲ ’ਤੇ ਪੁੱਜਦੇ ਹੀ ਉਸ ਨੂੰ ਸੁੱਟ ਦਿੰਦਾ ਸੀ, ਜਿਸ ਨੂੰ ਉਸ ਦੇ ਸਾਥੀ ਚੁੱਕ ਲੈਂਦੇ ਸਨ।

ਅਧਿਕਾਰੀ ਮੁਲਜ਼ਮ ਤੋਂ ਹੋਰਨਾਂ ਮਾਮਲਿਆਂ ਅਤੇ ਉਸ ਦੇ ਸਾਥੀਆਂ ਸਬੰਧੀ ਪੁੱਛਗਿੱਛ ਕਰ ਰਹੇ ਹਨ। ਮੁਲਜ਼ਮ ਟਿਕਟ ਪੁਲਸ ਤੋਂ ਬਚਣ ਲਈ ਲੈਂਦਾ ਸੀ, ਤਾਂ ਕਿ ਫੜੇ ਜਾਣ ’ਤੇ ਪੁਲਸ ਨੂੰ ਇਹ ਕਹਿ ਕੇ ਬਚ ਸਕੇ ਕਿ ਉਹ ਯਾਤਰੀ ਹੈ ਪਰ ਮੁਲਜ਼ਮ ਦੀ ਸਾਮਾਨ ਚੋਰੀ ਕਰਨ ਦੀ ਹਰਕਤ ਰੇਲਵੇ ਸਟੇਸ਼ਨ ’ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋ ਗਈ।

ਇਹ ਵੀ ਪੜ੍ਹੋ- ਪੰਜਾਬ 'ਚ ਕਾਂਗਰਸ ਨੂੰ ਮਿਲਿਆ ਵੱਡਾ ਹੁਲਾਰਾ, ਸਾਬਕਾ ਮੰਤਰੀ ਨੇ ਪੁੱਤਰ ਸਮੇਤ ਕੀਤੀ 'ਘਰ ਵਾਪਸੀ'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News