ਖ਼ੁਸ਼ੀਆਂ ਮਾਤਮ ''ਚ ਬਦਲੀਆਂ, ਸ਼ਗਨਾ ਦੀ ਮਹਿੰਦੀ ਵੀ ਨਹੀਂ ਲੱਥੀ ਕਿ ਕੁੜੀ ਨਾਲ ਵਾਪਰ ਗਿਆ ਭਾਣਾ (ਵੀਡੀਓ)

Tuesday, Sep 03, 2024 - 06:31 PM (IST)

ਖ਼ੁਸ਼ੀਆਂ ਮਾਤਮ ''ਚ ਬਦਲੀਆਂ, ਸ਼ਗਨਾ ਦੀ ਮਹਿੰਦੀ ਵੀ ਨਹੀਂ ਲੱਥੀ ਕਿ ਕੁੜੀ ਨਾਲ ਵਾਪਰ ਗਿਆ ਭਾਣਾ (ਵੀਡੀਓ)

ਬਟਾਲਾ- ਬਟਾਲਾ ਦੇ ਪਿੰਡ ਧਿਆਨਪੁਰ ਤੋਂ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਿਥੇ ਨਵਾਂ ਵਿਆਹਿਆ ਜੋੜਾ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਲਈ ਜਾ ਰਿਹਾ ਸੀ ਕਿ ਦਰਸ਼ਨ ਵੀ ਨਹੀਂ ਨਸੀਬ ਹੋਏ ਅਤੇ ਰਸਤੇ ਦੇ ਅੱਧ ਵਿਚਾਲੇ ਵਿਆਹੁਤਾ ਕੁੜੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮਹੀਨਾ ਪਹਿਲਾਂ ਜੋੜੇ ਦਾ ਵਿਆਹ ਹੋਇਆ ਸੀ ਤਾਂ ਦੋਵੇਂ ਪਤੀ-ਪਤਨੀ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਸ਼ਨ ਲਈ ਜਾ ਰਹੇ ਸੀ ਕਿ ਰਸਤੇ 'ਚ ਜ਼ਮੀਨ ਖ਼ਿਸਕ ਗਈ ਜਿਸ ਕਾਰਨ ਵਿਆਹੁਤਾ ਕੁੜੀ 'ਤੇ ਪਹਾੜ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ- ਸੈਲੂਨ ਤੇ ਸਪਾ ਸੈਂਟਰ 'ਚ ਪੁਲਸ ਦੀ ਰੇਡ, ਇਤਰਾਜ਼ਯੋਗ ਹਾਲਤ 'ਚ ਮਿਲੇ ਕੁੜੀਆਂ-ਮੁੰਡੇ

ਇਸ ਦੌਰਾਨ ਪਰਿਵਾਰ 'ਤੇ ਦੁਖਾਂ ਦਾ ਕਹਿਰ ਹੈ। ਅਜੇ ਤਾਂ ਕੁੜੀ ਦੇ ਹੱਥਾਂ ਤੋਂ ਮਹਿੰਦੀ ਵੀ ਨਹੀਂ ਲੱਥੀ ਸੀ, ਵਿਆਹ ਦੇ ਚਾਹ ਵੀ ਨਹੀਂ ਪੂਰੇ ਹੋਏ ਸੀ ਕਿ ਇਹ ਦਰਦਨਾਕ ਭਾਣਾ ਘਰ 'ਚ ਸਥੱਰ ਵਿਛਾ ਦਿੱਤੇ। ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ ਅਤੇ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਰਹੀ ਹੈ। 

ਇਹ ਵੀ ਪੜ੍ਹੋ- ਪੰਜਾਬ 'ਚ 16 ਸਾਲਾ ਨਾਬਾਲਗ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ

ਜਾਣਕਾਰੀ ਮੁਤਾਬਕ ਵਿਆਹੁਤਾ ਕੁੜੀ ਸਪਨਾ (25) ਮਾਪਿਆਂ ਦੀ ਇਕਲੌਤੀ ਧੀ  ਸੀ। ਪੂਰੇ ਸ਼ਗਨ, ਰੀਤੀ-ਰਿਵਾਜ਼ਾਂ ਅਤੇ ਚਾਵਾਂ ਨਾਲ ਕੁੜੀ ਦਾ ਵਿਆਹ ਇਕ ਮਹਿਨਾ ਪਹਿਲਾਂ ਕੀਤਾ ਸੀ। ਸਪਨਾ ਦਾ ਪਤੀ ਵਿਦੇਸ਼ ਤੋਂ ਆਇਆ ਸੀ ਅਤੇ ਵਿਆਹ ਕਰਵਾ ਕੇ ਵੈਸ਼ਨੋ ਮਾਤਾ ਜੀ ਦੇ ਦਰਸ਼ਨ ਲਈ ਜਾ ਰਹੇ ਸੀ ਕਿ ਰਸਤੇ 'ਚ ਹੀ ਸਪਨਾ ਦੀ ਮੌਤ ਹੋ ਗਈ ਅਤੇ ਪਤੀ ਗੰਭੀਰ ਜ਼ਖ਼ਮੀ ਹੈ। ਪਰਿਵਾਰ ਦੀਆਂ ਸਰੀਆਂ ਖੁਸ਼ੀਆਂ ਮਾਤਮ 'ਚ ਬਦਲ ਗਈਆਂ ਅਤੇ ਪਰਿਵਾਰ ਇਸ ਵੇਲੇ ਗਮ ਨੂੰ ਸਹਾਰ ਨਹੀਂ ਪਾ ਰਹੇ । ਹਰ ਕਿਸੇ ਦਾ ਰੋ-ਰੋ ਬੁਰਾ ਹਾਲ ਹੋਇਆ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਇਲਾਕੇ 'ਚ ਧੜੱਲੇ ਨਾਲ ਚੱਲ ਰਿਹੈ ਜਿਸਮ ਫਿਰੋਸ਼ੀ ਤੇ ਨਸ਼ੇ ਦਾ ਕਾਲਾ ਧੰਦਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News