ਬੱਚੇ ਦੀ ਕਸਟਡੀ ਦੇ ਮਾਮਲੇ ''ਚ HC ਦਾ ਫ਼ੈਸਲਾ- ''ਪਿਓ ਦਾ ਪਿਆਰ ਕਿਸੇ ਵੀ ਤਰ੍ਹਾਂ ਮਾਂ ਦੇ ਪਿਆਰ ਤੋਂ ਬਿਹਤਰ ਨਹੀਂ...''
Friday, Aug 30, 2024 - 05:21 AM (IST)
ਚੰਡੀਗੜ੍ਹ (ਗੰਭੀਰ)- ਬੱਚੇ ਦੀ ਕਸਟਡੀ ਨੂੰ ਲੈ ਕੇ ਚੱਲ ਰਹੇ ਇਕ ਮਾਮਲੇ 'ਚ ਫ਼ੈਸਲਾ ਸੁਣਾਉਂਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਪਿਤਾ ਦਾ ਪਿਆਰ ਕਿਸੇ ਵੀ ਤਰ੍ਹਾਂ ਮਾਂ ਦੇ ਪਿਆਰ ਤੋਂ ਬਿਹਤਰ ਨਹੀਂ ਹੋ ਸਕਦਾ। ਅਦਾਲਤ ਨੇ 2 ਸਾਲ ਦੇ ਬੱਚੇ ਦੀ ਕਸਟਡੀ ਮਾਂ ਨੂੰ ਸੌਂਪਣ ਦੇ ਹੁਕਮ ਦਿੱਤੇ ਹਨ। ਦੋਸ਼ ਹੈ ਕਿ ਪਿਤਾ ਉਸ ਨੂੰ ਜ਼ਬਰਦਸਤੀ ਮਾਂ ਦੇ ਘਰੋਂ ਲੈ ਗਿਆ ਸੀ।
ਜਸਟਿਸ ਗੁਰਬੀਰ ਸਿੰਘ ਨੇ ਕਿਹਾ ਕਿ ਮਾਂ ਦਾ ਪਿਆਰ ਤਿਆਗ ਅਤੇ ਸਮਰਪਣ ਦੀ ਪਰਿਭਾਸ਼ਾ ਹੈ। ਇਸ ਉਮਰ ’ਚ ਬੱਚੇ ਤੇ ਮਾਂ ਦਾ ਬੰਧਨ ਪਿਤਾ ਦੇ ਬੰਧਨ ਨਾਲੋਂ ਕਿਤੇ ਵੱਧ ਮਜ਼ਬੂਤ ਹੁੰਦਾ ਹੈ। ਭਾਵੇਂ ਆਪਣੇ ਬੱਚੇ ਪ੍ਰਤੀ ਪਿਤਾ ਦੀਆਂ ਭਾਵਨਾਵਾਂ ਹਮੇਸ਼ਾ ਮਜ਼ਬੂਤ ਹੁੰਦੀਆਂ ਹਨ ਪਰ ਇਸ ਕੋਮਲ ਉਮਰ ਵਿਚ ਉਹ ਮਾਂ ਦੀਆਂ ਭਾਵਨਾਵਾਂ ਤੋਂ ਵੱਧ ਨਹੀਂ ਹੋ ਸਕਦੀਆਂ।
ਇਹ ਵੀ ਪੜ੍ਹੋ- ਆਸਮਾਨੋਂ 'ਕਾਲ' ਬਣ ਵਰ੍ਹਿਆ ਮੀਂਹ, ਪਾਠ ਕਰ ਰਹੇ ਵਿਅਕਤੀ 'ਤੇ ਡਿੱਗ ਗਈ ਘਰ ਦੀ ਛੱਤ, ਹੋ ਗਈ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e