ਪਾਪੀਆਂ ਨੇ ਗੁਰੂਘਰ ਨੂੰ ਵੀ ਨਹੀਂ ਬਖ਼ਸ਼ਿਆ, ਗੋਲਕ ਚੁੱਕ ਕੇ ਰਫੂਚੱਕਰ ਹੋਏ ਚੋਰ

Thursday, Aug 29, 2024 - 08:42 PM (IST)

ਪਾਪੀਆਂ ਨੇ ਗੁਰੂਘਰ ਨੂੰ ਵੀ ਨਹੀਂ ਬਖ਼ਸ਼ਿਆ, ਗੋਲਕ ਚੁੱਕ ਕੇ ਰਫੂਚੱਕਰ ਹੋਏ ਚੋਰ

ਗੜ੍ਹਦੀਵਾਲਾ, (ਵਰਿੰਦਰ)- ਗੜ੍ਹਦੀਵਾਲਾ ਦੇ ਨੇੜਲੇ ਪਿੰਡ ਦਾਤਾ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਗੁਰਦੁਆਰਾ ਸਾਹਿਬ ਦੇ ਜਿੰਦਰੇ ਤੋੜ ਕੇ ਅੰਦਰੋਂ ਪੈਸਿਆਂ ਵਾਲੀ ਗੋਲਕ ਤੋੜਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 

ਇਸ ਸਬੰਧੀ ਪਿੰਡ ਦਾਤਾ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਅਟਲ ਬਲਦੇਵ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਦਾਤਾ ਥਾਣਾ ਗੜਦੀਵਾਲਾ ਜ਼ਿਲ੍ਹਾ ਹੁਸ਼ਿਆਰਪੁਰ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਬੀਤੀ ਸ਼ਾਮ 7 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਦੇ ਤਾਲੇ ਲਾਗ ਕੇ ਅਸੀਂ ਆਪੋ ਆਪਣੇ ਘਰਾ ਨੂੰ ਚੱਲੇ ਗਏ ਸੀ। ਅੱਜ ਸਵੇਰ ਤੜਕੇ ਕਰੀਬ 4 ਵਜੇ ਜਦੋਂ ਹਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਦਾਤਾ ਗੁਰਦੁਆਰਾ ਸਾਹਿਬ ਪੁੱਜਾ ਤਾ ਗੁਰਦੁਆਰਾ ਸਾਹਿਬ ਦੇ ਦਰਵਾਜਿਆ ਨੂੰ ਲੱਗੇ ਹੋਏ ਤਾਲੇ ਟੁੱਟੇ ਹੋਏ ਸਨ। 

ਜਦੋਂ ਅੰਦਰ ਜਾ ਕੇ ਲਾਈਟਾਂ ਜਗਾ ਕੇ ਦੇਖਿਆ ਤਾਂ ਗੁਰਦੁਆਰਾ ਸਾਹਿਬ ਅੰਦਰ ਪਈ ਗੋਲਕ ਜਿਸ ਵਿੱਚ ਕਰੀਬ 2000 ਰੁਪਏ ਸਨ ਮੋਜੂਦ ਨਹੀ ਸੀ, ਜਿਸ ਨੂੰ ਕੋਈ ਨਾ ਮਾਲੂਮ ਨੋਜਵਾਨ ਚੋਰੀ ਕਰਕੇ ਲੈ ਗਿਆ। ਉਕਤ ਗੁਰਦੁਆਰਾ ਸਾਹਿਬ ਵਿਖੇ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਚੋਰਾਂ ਦੀਆਂ ਤਸਵੀਰਾਂ ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ। ਇਸ ਸਬੰਧੀ ਜਾਂਚ 'ਚ ਜੁਟੀ ਪੁਲਸ ਥਾਣਾ ਗੜ੍ਹਦੀਵਾਲਾ ਵੱਲੋਂ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।


author

Rakesh

Content Editor

Related News