ਹੁਣ ਸਕੈਮਰਾਂ ਦੀ ਖੈਰ ਨਹੀਂ! WhatsApp ਲਿਆਇਆ ''ਸੁਰੱਖਿਆ ਦਾ ਬ੍ਰਹਮਾਸਤਰ'', ਇੱਕ ਸੈਟਿੰਗ ਤੇ ਸਕੈਮਰ ਆਊਟ!

Thursday, Feb 05, 2026 - 02:34 PM (IST)

ਹੁਣ ਸਕੈਮਰਾਂ ਦੀ ਖੈਰ ਨਹੀਂ! WhatsApp ਲਿਆਇਆ ''ਸੁਰੱਖਿਆ ਦਾ ਬ੍ਰਹਮਾਸਤਰ'', ਇੱਕ ਸੈਟਿੰਗ ਤੇ ਸਕੈਮਰ ਆਊਟ!

ਵੈੱਬ ਡੈਸਕ - ਵਟਸਐਪ 'ਤੇ ਹੋਣ ਵਾਲੇ ਸਕੈਮਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਜਿਸ ਕਾਰਨ ਯੂਜ਼ਰਸ ਲਈ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੋ ਗਿਆ ਹੈ। ਲੋਕ ਦਿਨ ਭਰ ਇਸ ਐਪ 'ਤੇ ਐਕਟਿਵ ਰਹਿੰਦੇ ਹਨ ਅਤੇ ਹਸੀ-ਮਜ਼ਾਕ ਦੇ ਨਾਲ-ਨਾਲ ਕਈ ਸੰਵੇਦਨਸ਼ੀਲ ਜਾਣਕਾਰੀਆਂ, ਫਾਈਲਾਂ ਅਤੇ ਡਾਟਾ ਵੀ ਸਾਂਝਾ ਕਰਦੇ ਹਨ। ਸਕੈਮਰ ਅਕਸਰ ਮਾਲਵੇਅਰ, ਫਰਜ਼ੀ ਕਾਲਾਂ ਅਤੇ ਸ਼ੱਕੀ ਲਿੰਕਾਂ ਰਾਹੀਂ ਯੂਜ਼ਰਸ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ 'ਚ ਰਹਿੰਦੇ ਹਨ।

ਇਸ ਸਥਿਤੀ ਨੂੰ ਦੇਖਦੇ ਹੋਏ, ਵਟਸਐਪ ਨੇ ਹਾਲ ਹੀ 'ਚ 'ਸਟ੍ਰਿਕਟ ਅਕਾਊਂਟ ਸੈਟਿੰਗ' (Strict Account Setting) ਦਾ ਨਵਾਂ ਫੀਚਰ ਰੋਲ ਆਊਟ ਕਰਨਾ ਸ਼ੁਰੂ ਕੀਤਾ ਹੈ। ਇਹ ਫੀਚਰ ਸਿਰਫ਼ ਇਕ ਟੈਪ ਨਾਲ ਹੈਕਿੰਗ ਅਤੇ ਸਕੈਮਾਂ ਦੇ ਖਿਲਾਫ ਕਈ ਤਰ੍ਹਾਂ ਦੇ ਸੁਰੱਖਿਆ ਘੇਰੇ  ਪ੍ਰਦਾਨ ਕਰਦਾ ਹੈ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਹੁਣ ਯੂਜ਼ਰਸ ਨੂੰ ਸੈਟਿੰਗਾਂ 'ਚ ਜਾ ਕੇ ਵੱਖ-ਵੱਖ ਵਿਕਲਪਾਂ ਨੂੰ ਵੱਖਰੇ ਤੌਰ 'ਤੇ ਇਨੇਬਲ ਕਰਨ ਦੀ ਲੋੜ ਨਹੀਂ ਪਵੇਗੀ। ਇਸ ਫੀਚਰ ਨੂੰ ਚਾਲੂ ਕਰਨ ਲਈ ਵਟਸਐਪ ਦੀ ਪ੍ਰਾਈਵੇਸੀ ਸੈਟਿੰਗ 'ਚ ਜਾ ਕੇ ਐਡਵਾਂਸਡ ਵਿਕਲਪ 'ਚ ਜਾਣਾ ਹੋਵੇਗਾ। ਫਿਲਹਾਲ ਇਹ ਫੀਚਰ ਰੋਲ ਆਊਟ ਹੋ ਰਿਹਾ ਹੈ, ਇਸ ਲਈ ਕੁਝ ਡਿਵਾਈਸਾਂ 'ਤੇ ਪਹੁੰਚਣ ਲਈ ਥੋੜ੍ਹਾ ਸਮਾਂ ਲੱਗ ਸਕਦਾ ਹੈ।

ਇਸ ਫੀਚਰ ਰਾਹੀਂ ਮਿਲਣ ਵਾਲੀਆਂ ਮੁੱਖ ਸੁਰੱਖਿਆ ਸਹੂਲਤਾਂ:-

ਅਟੈਚਮੈਂਟ ਫਿਲਟਰਿੰਗ
- ਅਣਜਾਣ ਨੰਬਰਾਂ ਤੋਂ ਆਉਣ ਵਾਲੀਆਂ ਸਾਰੀਆਂ ਫੋਟੋਆਂ, ਵੀਡੀਓ ਅਤੇ ਦਸਤਾਵੇਜ਼ ਆਪਣੇ ਆਪ ਬਲਾਕ ਰਹਿਣਗੇ, ਜੋ ਤੁਹਾਨੂੰ ਖਤਰਨਾਕ ਮਾਲਵੇਅਰ ਤੋਂ ਬਚਾਉਣਗੇ।

ਕਾਲਾਂ ਨੂੰ ਸਾਈਲੈਂਟ ਕਰਨਾ
- ਇਹ ਫੀਚਰ ਅਣਜਾਣ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਨੂੰ ਸਾਈਲੈਂਟ ਕਰਕੇ ਇਕ ਵੱਖਰੇ ਕਾਲ ਲੌਗ 'ਚ ਰੱਖਦਾ ਹੈ, ਜਿਸ ਨਾਲ ਵੌਇਸ-ਬੇਸਡ ਸਕੈਮ ਅਤੇ ਸਪੂਫਿੰਗ ਤੋਂ ਸੁਰੱਖਿਆ ਮਿਲਦੀ ਹੈ।

IP ਐਡਰੈੱਸ ਦੀ ਸੁਰੱਖਿਆ
- ਇਹ ਫੀਚਰ ਲਿੰਕ ਪ੍ਰੀਵਿਊ ਨੂੰ ਡਿਸੇਬਲ ਕਰ ਦਿੰਦਾ ਹੈ, ਜਿਸ ਕਾਰਨ ਬਾਹਰੀ ਸਰਵਰ ਤੁਹਾਡੇ IP ਐਡਰੈੱਸ ਤੱਕ ਪਹੁੰਚ ਨਹੀਂ ਕਰ ਸਕਦੇ।

ਪ੍ਰਾਈਵੇਸੀ 'ਚ ਵਾਧਾ
- ਤੁਹਾਡੀ 'ਲਾਸਟ ਸੀਨ' ਅਤੇ 'ਅਬਾਊਟ' ਜਾਣਕਾਰੀ ਵੀ ਸੀਮਤ ਹੋ ਜਾਵੇਗੀ ਅਤੇ ਸਿਰਫ਼ ਤੁਹਾਡੇ ਸੇਵ ਕੀਤੇ ਸੰਪਰਕਾਂ ਨੂੰ ਹੀ ਦਿਖਾਈ ਦੇਵੇਗੀ।


author

Sunaina

Content Editor

Related News