WhatsApp ਤੇ ਜਿਓ TV ਨੂੰ ਪਛਾੜ ਕੇ ਪਲੇਅ ਸਟੋਰ ਦੇ ਟਾਪ ਤੇ Airtel TV ਐਪ

02/17/2018 4:33:38 PM

ਜਲੰਧਰ- ਏਅਰਟੈੱਲ ਨੇ ਇਕ ਵਾਰ ਫਿਰ ਤੋਂ ਜਿਓ ਟੀ. ਵੀ. ਐਪ ਨੂੰ ਪਛਾੜ ਦਿੱਤਾ ਹੈ। ਗੂਗਲ ਪਲੇਅ-ਸਟੋਰ ਦੇ ਟਾਪ ਚਾਰਟ 'ਚ Airtel TV ਪਹਿਲੇ ਸਥਾਨ 'ਤੇ ਪਹੁੰਚ ਗਈ ਹੈ। ਇਸ ਕੈਟਾਗਿਰੀ 'ਚ ਜਿਓ ਟੀ. ਵੀ. ਚੌਥੇ ਨੰਬਰ 'ਤੇ ਹੈ। ਹਾਟਸਟਾਰ ਦੇ ਨਾਲ ਪਰਟਨਰਸ਼ਿਪ ਤੋਂ ਬਾਅਦ ਅਚਾਨਕ ਤੋਂ ਏਅਰਟੈੱਲ ਟੀ. ਵੀ. ਐਪ ਦੇ ਡਾਊਨਲੋਡਸ ਵਧੇ ਹਨ। ਇਸ ਤੋਂ ਪਹਿਲਾਂ ਵੀ ਏਅਰਟੈੱਲ ਟੀ. ਵੀ. ਐਪ ਨੇ ਪਲੇਅ-ਸਟੋਰ ਦੇ ਇੰਟਰਟੇਨਮੈਂਟ ਕੈਟਾਗਿਰੀ 'ਚ ਚੌਥਾ ਸਥਾਨ ਹਾਸਿਲ ਕੀਤਾ ਸੀ। ਉਸ ਸਮੇਂ ਜਿਓ ਟੀ. ਵੀ. 9ਵੇਂ ਨੰਬਰ 'ਤੇ ਸੀ। ਗੂਗਲ ਪਲੇਅ-ਸਟੋਰ ਦੇ ਟਾਪ ਫ੍ਰੀ ਐਂਡ੍ਰਾਇਡ ਐਪ ਦੀ ਲਿਸਟ 'ਚ ਏਅਰਟੈੱਲ ਟੀ. ਵੀ. ਪਹਿਲੇ ਨੰਬਰ 'ਤੇ ਅਤੇ ਜਿਓ ਟੀ. ਵੀ. ਚੌਥੇ ਨੰਬਰ 'ਤੇ ਹੈ। ਏਅਰਟੈੱਲ ਟੀ. ਵੀ. ਤੋਂ ਬਾਅਦ ਦੂਜੇ ਨੰਬਰ 'ਤੇ ਫੇਸਬੁੱਕ ਮੈਸੇਂਜ਼ਰ ਅਤੇ ਤੀਜੇ ਨੰਬਰ 'ਤੇ ਹਾਟਸਟਾਰ ਹੈ। ਦੁਨੀਆ 'ਚ ਸਭ ਤੋਂ ਜ਼ਿਆਦਾ ਯੂਜ਼ ਹੋਣ ਵਾਲਾ ਵਟਸਐਪ ਐਪ 5ਵੇਂ ਨੰਬਰ 'ਤੇ ਅਤੇ ਯੂ. ਸੀ. ਬ੍ਰਾਊਜ਼ਰ 6ਵੇਂ ਨੰਬਰ 'ਤੇ ਹੈ। 

ਦੱਸ ਦੱਈਏ ਕਿ ਕੁਝ ਦਿਨ ਪਹਿਲਾਂ ਹੀ ਏਅਰਟੈੱਲ ਨੇ ਟੀ. ਵੀ. ਐਪ ਲਈ ਹਾਟਸਟਾਰ ਦੇ ਨਾਲ ਇਕ ਸਾਂਝੇਦਾਰੀ ਦਾ ਐਲਾਨ ਕੀਤਾ ਹੈ, ਜਿਸ ਤੋਂ ਬਾਅਦ ਏਅਰਟੈੱਲ ਟੀ. ਵੀ. ਐਪ 'ਤੇ ਜੂਨ 2018 ਤੱਕ ਫ੍ਰੀ 'ਚ 300 ਲਾਈਵ ਟੀ. ਵੀ. ਟੈਨਲਸ ਅਤੇ 6,000 ਫਿਲਮਾਂ ਦਾ ਯੂਜ਼ਰਸ ਆਨੰਦ ਲੈ ਸਕਣਗੇ। ਹਾਟਸਟਾਰ ਤੋਂ ਇਲਾਵਾ ਏਅਰਟੈੱਲ ਨੇ ਐਮਾਜ਼ਾਨ ਤੋਂ ਵੀ ਪ੍ਰਾਈਮ ਸਰਵਿਸ ਲਈ ਪਾਰਟਨਰਸ਼ਿਪ ਕੀਤੀ ਹੈ।  


Related News