ਕੀ ਹੈ Facebook ਮੋਨਿਟਾਈਜ਼ੇਸ਼ਨ? ਕੀ ਸੱਚੀ ਘੱਟ ਫਾਲੋਅਰਜ਼ ਹੋਣ 'ਤੇ ਵੀ ਮਿਲਦੇ ਨੇ ਪੈਸੇ

Wednesday, Jul 02, 2025 - 01:49 PM (IST)

ਕੀ ਹੈ Facebook ਮੋਨਿਟਾਈਜ਼ੇਸ਼ਨ? ਕੀ ਸੱਚੀ ਘੱਟ ਫਾਲੋਅਰਜ਼ ਹੋਣ 'ਤੇ ਵੀ ਮਿਲਦੇ ਨੇ ਪੈਸੇ

ਗੈਜੇਟ ਡੈਸਕ - ਅੱਜ ਦੇ ਸਮੇਂ ਵਿਚ Facebook ਸਿਰਫ਼ ਇਕ ਸੋਸ਼ਲ ਮੀਡੀਆ ਪਲੇਟਫ਼ਾਰਮ ਨਹੀਂ, ਸਗੋਂ ਕਮਾਈ ਦਾ ਵੱਡਾ ਸਾਧਨ ਬਣ ਚੁੱਕਾ ਹੈ। ਜੇ ਤੁਹਾਡਾ ਕੰਟੈਂਟ ਵਧੀਆ ਹੈ ਅਤੇ ਤੁਹਾਡਾ ਫੈਨ ਬੇਸ ਵਧ ਰਿਹਾ ਹੈ, ਤਾਂ ਤੁਸੀਂ ਵੀ Facebook ਰਾਹੀਂ ਆਮਦਨ ਕਰ ਸਕਦੇ ਹੋ। ਪਰ ਕਈ ਲੋਕਾਂ ਨੂੰ ਇਹ ਭਰਮ ਹੁੰਦਾ ਹੈ ਕਿ ਸਿਰਫ 1000 ਫਾਲੋਅਰਜ਼ ਹੋਣ ਨਾਲ ਹੀ Facebook ਪੈਸੇ ਦੇਣ ਲੱਗ ਪੈਂਦਾ ਹੈ, ਜੋ ਕਿ ਗਲਤ ਹੈ। ਆਓ ਇਸ ਖਬਰ ਰਾਹੀਂ ਅਸੀਂ ਵਿਸਥਾਰ ਨਾਲ ਇਸ ਦੀ ਪੂਰੀ ਜਾਣਕਾਰੀ ਹਾਸਲ ਕਰਦੇ ਹਾਂ।

Facebook ਮੋਨਿਟਾਈਜ਼ੇਸ਼ਨ ਕੀ ਹੈ?
Facebook ਮੋਨਿਟਾਈਜ਼ੇਸ਼ਨ ਦਾ ਮਤਲਬ ਇਹ ਹੈ ਕਿ ਤੁਸੀਂ ਜੋ ਵੀਡੀਓਜ਼, ਰੀਲਸ, ਲਾਈਵ ਜਾਂ ਹੋਰ ਪੋਸਟਾਂ Facebook 'ਤੇ ਪੋਸਟ ਕਰਦੇ ਹੋ, ਉਨ੍ਹਾਂ ਤੋਂ ਤੁਹਾਨੂੰ ਪੈਸੇ ਮਿਲਦੇ ਹਨ ਪਰ ਇਹ ਸਿਰਫ਼ ਉਦੋਂ ਹੀ ਸੰਭਵ ਹੈ ਜਦੋਂ ਤੁਸੀਂ Facebook ਦੀਆਂ ਕੁਝ ਸ਼ਰਤਾਂ ਨੂੰ ਪੂਰਾ ਕਰਦੇ ਹੋ।

ਕੀ 1000 ਫਾਲੋਅਰਜ਼ ਹੋਣ ਨਾਲ ਮਿਲਦੇ ਨੇ ਪੈਸੇ?
- ਜੀ ਨਹੀਂ! ਬਿਲਕੁਲ ਵੀ ਨਹੀਂ। Facebook ਤੋਂ ਪੈਸੇ ਕਮਾਉਣ ਲਈ ਸਿਰਫ਼ 1000 ਫਾਲੋਅਰਜ਼ ਹੋਣਾ ਕਾਫ਼ੀ ਨਹੀਂ। Facebook ਮੋਨਿਟਾਈਜ਼ੇਸ਼ਨ ਲਈ ਕੁਝ ਖਾਸ ਲਾਭਕਾਰੀ ਸ਼ਰਤਾਂ ਹਨ ਜੋ ਕਿ ਹਨ...

In-Stream Ads ਲਈ :-
- ਪਿਛਲੇ 60 ਦਿਨਾਂ ਵਿਚ 6 ਲੱਖ ਮਿੰਟ ਦੇਖੇ ਜਾਣੇ ਚਾਹੀਦੇ ਹਨ ਜਾਂ 10,000 ਫਾਲੋਅਰਜ਼ ਹੋਣੇ ਚਾਹੀਦੇ ਹਨ। 
- ਘੱਟੋ-ਘੱਟ 5 ਐਕਟਿਵ ਵੀਡੀਓਜ਼, ਜੋ ਪਿਛਲੇ 30 ਦਿਨਾਂ ਵਿਚ ਪੋਸਟ ਹੋਏ ਹੋਣ ਅਤੇ 60,000 ਮਿੰਟ ਵਾਚ ਟਾਈਮ ਜਨਤਕ ਵੀਡੀਓਜ਼ 'ਤੇ ਹੋਣੀ ਚਾਹੀਦੀ ਹੈ।
- Facebook ਦੀ Partner Monetization Policy ਅਤੇ Community Guidelines ਦੀ ਪਾਲਣਾ ਲਾਜ਼ਮੀ ਹੈ ਜੋ ਕਿ ਤੁਹਾਡਾ ਕੰਟੈਂਟ ਮੂਲ ਹੋਣਾ ਚਾਹੀਦਾ ਹੈ ਨਾ ਕਿ ਨਕਲੀ। 

Facebook ਰਾਹੀਂ ਪੈਸੇ ਕਮਾਉਣ ਦੇ ਤਰੀਕੇ :-

In-Stream Ads
- ਇਕ ਮਿੰਟ ਜਾਂ ਉਸ ਤੋਂ ਲੰਬੇ ਵੀਡੀਓ ਵਿਚ Facebook ਐਡ ਲਾਉਂਦਾ ਹੈ ਅਤੇ ਵਿਊਅਰਜ਼ ਦੇ ਅਨੁਪਾਤ 'ਚ ਪੈਸਾ ਦਿੰਦਾ ਹੈ।

Reels Bonus Program
- ਵਧੀਆ ਰੀਲ ਬਣਾਉਣ ਵਾਲਿਆਂ ਨੂੰ Facebook ਵੱਲੋਂ ਕਈ ਵਾਰੀ ਰੀਲ ਬੋਨਸ ਮਿਲਦਾ ਹੈ ਜੋ ਕਿ ਕੁਝ ਦੇਸ਼ਾਂ ਵਿਚ ਉਪਲਬਧ ਹੈ। 

Fan Subscriptions
- ਤੁਸੀਂ ਆਪਣੀ ਸਬਸਕ੍ਰਿਪਸ਼ਨ ਚਾਲੂ ਕਰ ਸਕਦੇ ਹੋ, ਜਿਸ ਰਾਹੀਂ ਫਾਲੋਅਰਜ਼ ਹਰ ਮਹੀਨੇ ਪੈਸੇ ਦੇ ਕੇ ਤੁਹਾਡਾ ਸਾਥ ਦੇ ਸਕਦੇ ਹਨ।

Facebook Stars
- ਲਾਈਵ ਦੌਰਾਨ ਦਰਸ਼ਕ ਤੁਹਾਨੂੰ ਸਟਾਰਜ਼ ਭੇਜ ਸਕਦੇ ਹਨ। ਹਰ ਸਟਾਰ ਦੀ ਮੂਲ ਲਾਗਤ ਹੁੰਦੀ ਹੈ ਜੋ ਤੁਹਾਨੂੰ ਰੁਪਏ ਵਿਚ ਮਿਲਦੀ ਹੈ।

Affiliate Marketing ਅਤੇ Brand Deals
- ਤੁਸੀਂ ਕਿਸੇ ਬ੍ਰਾਂਡ ਦੇ ਉਤਪਾਦ ਦਾ ਪ੍ਰਚਾਰ ਕਰਕੇ ਵੀ ਕਮਾਈ ਕਰ ਸਕਦੇ ਹੋ। ਇਹ ਰਕਮ ਸਿੱਧੀ Facebook ਤੋਂ ਨਹੀਂ, ਬਲਕਿ ਬ੍ਰਾਂਡ ਤੋਂ ਮਿਲਦੀ ਹੈ।

Facebook ਰਾਹੀਂ ਕਮਾਈ ਕਰਨਾ ਚਾਹੁੰਦੇ ਹੋ ਤਾਂ ਸਿਰਫ਼ 1000 ਫਾਲੋਅਰਜ਼ ਤੇ ਨਾਹ ਟਿਕੋ, ਸਗੋਂ ਉਨ੍ਹਾਂ ਸ਼ਰਤਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋ ਜੋ Facebook ਮੋਨਿਟਾਈਜ਼ੇਸ਼ਨ ਲਈ ਲਾਜ਼ਮੀ ਹਨ। ਆਪਣਾ ਕੰਟੈਂਟ ਖ਼ੁਦ ਦਾ ਬਣਾਓ, ਗੁਣਵੱਤਾ ਵਾਲੇ ਵੀਡੀਓਜ਼ ਬਣਾਓ ਤੇ ਨਿਯਮਾਂ ਦੀ ਪਾਲਣਾ ਕਰੋ ਤੇ ਕਮਾਈ ਆਪ ਆਉਣੀ ਸ਼ੁਰੂ ਹੋ ਜਾਏਗੀ।
 


author

Sunaina

Content Editor

Related News