ਵਾਲਮਾਰਟ ਨੇ ਬੈਸਟ ਪ੍ਰਾਈਜ਼ ਐਪ ਪੇਸ਼ ਕੀਤਾ
Tuesday, Aug 04, 2015 - 02:36 PM (IST)
ਨਵੀਂ ਦਿੱਲੀ- ਵਿਸ਼ਵ ਪੱਧਰ ''ਤੇ ਖੁਦਰਾ ਕਾਰੋਬਾਰ ਕਰਨ ਵਾਲੀ ਪ੍ਰਮੁੱਖ ਕੰਪਨੀ ਵਾਲਮਾਰਟ ਸਟੋਰਜ ਇੰਕ ਦੀ ਪੂਰੀ ਮਾਲਕੀਅਤ ਵਾਲੀ ਭਾਰਤੀ ਇਕਾਈ ਨੇ ਅੱਜ 9 ਸੂਬਿਆਂ ''ਚ ਆਪਣੇ ਸਾਰੇ 20 ਬੈਸਟ ਪ੍ਰਾਈਜ਼ ਮਾਰਡਨ ਹੋਲਸੇਲ ਸਟੋਰ ਦੇ ਮੈਂਬਰਾਂ ਲਈ ਬੈਸਟ ਪ੍ਰਾਈਜ਼ ਮੋਬਾਈਲ ਐਪਲੀਕੇਸ਼ਨ (ਐਪ) ਅਤੇ ਡਾਇਲ-ਏ-ਡੀਲ ਆਈ.ਵੀ.ਆਰ. ਸਿਸਟਮ ਪੇਸ਼ ਕੀਤਾ ਹੈ।
ਕੰਪਨੀ ਨੇ ਅੱਜ ਦੱਸਿਆ ਕਿ ਇਸ ਪਹਿਲ ਨਾਲ ਉਸ ਨੂੰ ਆਪਣੇ ਮੈਂਬਰਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਖਰੀਦਾਰੀ ਦਾ ਤਜ਼ਰਬਾ ਕਰਵਾਉਣ ਲਈ ਓਮਨੀ-ਚੈਨਲ ਪੇਸ਼ਕਸ਼ ਨੂੰ ਮਜ਼ਬੂਤ ਬਣਾਉਣ ''ਚ ਮਦਦ ਮਿਲੇਗੀ। ਇਹ ਐਪ ਮੈਂਬਰਾਂ ਨੂੰ ਉਨ੍ਹਾਂ ਦੇ ਐਂਡਰਾਇਡ ਸਮਾਰਟਫੋਨ ਦੇ ਜ਼ਰੀਏ ਬਰਾਊਜ਼ ਕਰਨ, ਚੋਣ ਕਰਨ ਤੇ ਆਰਡਰ ਦੇਣ ਦੀ ਸਹੂਲਤ ਨੂੰ ਧਿਆਨ ''ਚ ਰੱਖ ਕੇ ਤਿਆਰ ਕੀਤੀ ਗਈ ਹੈ।
ਡਿਜੀਟਲ ਤੇ ਮੋਬਾਈਲ ਕਾਰੋਬਾਰ ਲਈ ਵਾਲਮਾਰਟ ਇੰਡੀਆ ਨੇ ਬੈਸਟ ਪ੍ਰਾਈਜ਼ ਮੈਂਬਰਾਂ ਨੂੰ ਸੁਰੱਖਿਅਤ, ਤੇਜ਼ ਤੇ ਭੁਗਤਾਨ ਕਰਨ ਦਾ ਆਸਾਨ ਤਰੀਕਾ ਉਪਲਬੱਧ ਕਰਵਾਉਣ ਲਈ ਮੋਬਾਈਲ ਭੁਗਤਾਨ ਨੈਟਵਰਕ ਮੋਬੀਕਵੀਕ ਨਾਲ ਗਠਜੋੜ ਕੀਤਾ ਹੈ। ਇਸ ਪਹਿਲ ਦੇ ਜ਼ਰੀਏ ਮੈਂਬਰਾਂ ਨੂੰ ਬੈਸਟ ਪ੍ਰਾਈਜ਼ ਮੋਬਾਈਲ ਐਪ, ਵੈਬਸਾਈਟ ਤੇ ਬੈਸਟ ਪ੍ਰਾਈਜ਼ ਸਟੋਰ ''ਤੇ ਲੈਣ-ਦੇਣ ਕਰਦੇ ਹੋਏ ਇਕ ਕਲਿਕ ''ਤੇ ਭੁਗਤਾਨ ਕਰਨ ਦੀ ਸਹੂਲਤ ਮਿਲੇਗੀ।
