ਫਾਕਸਵੈਗਨ ਤਾਈਗੁਨ ਅਤੇ ਵਰਟਸ ’ਚ ਮਿਲਣਗੇ ਨਵੇਂ ਫੀਚਰਜ਼, ਨਵਾਂ ਐਡੀਸ਼ਨ ਵੀ ਲਾਂਚ

Saturday, Oct 07, 2023 - 01:11 PM (IST)

ਫਾਕਸਵੈਗਨ ਤਾਈਗੁਨ ਅਤੇ ਵਰਟਸ ’ਚ ਮਿਲਣਗੇ ਨਵੇਂ ਫੀਚਰਜ਼, ਨਵਾਂ ਐਡੀਸ਼ਨ ਵੀ ਲਾਂਚ

ਆਟੋ ਡੈਸਕ– ਫਾਕਸਵੈਗਨ ਨੇ ਤਿਓਹਾਰੀ ਸੀਜ਼ਨ ਤੋਂ ਪਹਿਲਾਂ ਤਾਈਗੁਨ ਅਤੇ ਵਰਟਸ ਨੂੰ ਵਾਧੂ ਫੀਚਰਜ਼ ਨਾਲ ਅਪਡੇਟ ਕੀਤਾ ਹੈ। ਇਸ ਨੇ ਵਰਟਸ ਮੈਟ ਐਡੀਸ਼ਨ ਵੀ ਲਾਂਚ ਕੀਤਾ ਹੈ। ਫਾਕਸਵੈਗਨ ਇੰਡੀਆ ਨੇ ਫਾਕਸਫੈਸਟ-2023 ਦਾ ਐਲਾਨ ਕੀਤਾ ਹੈ। ਇਸ ਵਿਚ ਗਾਹਕਾਂ ਨੂੰ 3 ਅਕਤੂਬਰ ਤੋਂ ਵਿਸ਼ੇਸ਼ ਆਫਰ ਅਤੇ ਲਾਭ ਦਿੱਤੇ ਜਾ ਰਹੇ ਹਨ। ਤਿਓਹਾਰੀ ਸੀਜ਼ਨ ਦੇ ਉਤਸ਼ਾਹ ਨੂੰ ਵਧਾਉਂਦੇ ਹੋਏ ਫਾਕਸਵੈਗਨ ਨੇ ਤਾਈਗੁਨ ਅਤੇ ਵਰਟਸ ਵਿਚ ਨਵੇਂ ਫੀਚਰਜ਼ ਜੋੜੇ ਹਨ। ਬ੍ਰਾਂਡ ਨੇ ਵਰਟਸ ਮੈਟ ਐਡੀਸ਼ਨ ਦੇ ਲਾਂਚ ਨਾਲ ਆਪਣੇ ਜੀ. ਟੀ. ਐੱਜ ਕਲੈਕਸ਼ਨ ਦਾ ਵੀ ਵਿਸਤਾਰ ਕੀਤਾ ਹੈ।

ਫਾਕਸਵੈਗਨ ਤਾਈਗੁਨ ਅਤੇ ਵਰਟਸ ਨੂੰ ਡਾਇਨਾਮਿਕ ਅਤੇ ਪ੍ਰਫਾਰਮੈਂਸ ਲਾਈਨ ਦੇ ਟੌਪਲਾਈਨ ਅਤੇ ਜੀ. ਟੀ. ਪਲੱਸ ਵੇਰੀਐਂਟ ਵਿਚ ਇਲੈਕਟ੍ਰਿਕ ਫਰੰਟ ਸੀਟਾਂ ਅਤੇ ਫੁੱਟਵੇਲ ਲਾਈਟਿੰਗ ਦਿੱਤੀ ਹੈ। ਇਨ-ਕੈਬਿਨ ਤਜ਼ਰਬੇ ਨੂੰ ਹੋਰ ਵਧਾਉਂਦੇ ਹੋਏ ਫਾਕਸਵੈਗਨ ਨੇ ਤਾਈਗੁਨ ਅਤੇ ਵਰਟਸ ਦੇ ਜੀ. ਟੀ. ਪਲੱਸ ਵੇਰੀਐਂਟ ਵਿਚ ਇਕ ਸਬ-ਪਰੂਫ ਅਤੇ ਐਂਪਲੀਫਾਇਰ ਵੀ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਤਾਈਗੁਨ ਮੈਟ ਐਡੀਸ਼ਨ ਦੀ ਸਫਲਤਾ ਤੋਂ ਬਾਅਦਗ ਬ੍ਰਾਂਡ ਨੇ ਵਰਟਸ ਮੈਟ ਐਡੀਸ਼ਨ (ਕਾਰਬਨ ਸਟੀਲ ਗ੍ਰੇ ਮੈਟ) ਪੇਸ਼ ਕੀਤਾ ਹੈ ਜੋ ਇਸ ਦੀ ਸਪੋਰਟੀ ਅਪੀਲ ਨੂੰ ਵਧਾਉਂਦਾ ਹੈ। ਫਾਕਸਵੈਗਨ ਵਰਟਸ ਦਾ ਮੈਟ ਐਡੀਸ਼ਨ ਵਿਸ਼ੇਸ਼ ਤੌਰ ’ਤੇ ਆਨਲਾਈਨ ਬੁਕਿੰਗ ਦੇ ਮਾਧਿਅਮ ਰਾਹੀਂ ਮੁਹੱਈਆ ਹੈ।


author

Rakesh

Content Editor

Related News