Vodafone ਦੇ ਇਸ ਪਲਾਨ ’ਚ 96.6GB ਡਾਟਾ ਨਾਲ ਮਿਲਣਗੇ ਇਹ ਫਾਇਦੇ

Monday, Jan 14, 2019 - 02:05 PM (IST)

ਗੈਜੇਟ ਡੈਸਕ– ਗਾਹਕਾਂ ਨੂੰ ਆਪਣੇ ਵਲ ਆਕਰਸ਼ਿਤ ਕਰਨ ਲਈ ਵੋਡਾਫੋਨ ਨੇ 396 ਰੁਪਏ ਦਾ ਨਵਾਂ ਪਲਾਨ ਲਾਂਚ ਕੀਤਾ ਹੈ। ਇਸ ਪਲਾਨ ’ਚ ਗਾਹਕਾਂ ਨੂੰ 69 ਦਿਨਾਂ ਲਈ ਡਾਟਾ, ਕਾਲਿੰਗ ਅਤੇ ਐੱਸ.ਐੱਮ.ਐੱਸ. ਦੀ ਸੁਵਿਧਾ ਮਿਲੇਗੀ। ਇਸ ਤੋਂ ਇਲਾਵਾ ਹਾਲ ਹੀ ’ਚ ਵੋਡਾਫੋਨ ਨੇ ਆਪਣੇ 399 ਰੁਪਏ ਦੇ ਪ੍ਰੀਪੇਡ ਪਲਾਨ ’ਚ ਵੀ ਬਦਲਾਅ ਕੀਤਾ ਸੀ। ਜਿਥੇ ਕੰਪਨੀ ਨੇ ਡਾਟਾ ਨੂੰ 11.4 ਜੀ.ਬੀ. ਤੋਂ ਘਟਾ ਕੇ 1 ਜੀ.ਬੀ. ਤਕ ਕਰ ਦਿੱਤਾ ਹੈ। ਆਓ ਜਾਣਦੇ ਹਾਂ ਕੰਪਨੀ ਦੇ ਨਵੇਂ 396 ਰੁਪਏ ਦੇ ਪਲਾਨ ਬਾਰੇ...

PunjabKesari

ਪਲਾਨ ਡਿਟੇਲਸ
ਰਿਪੋਰਟ ਮੁਤਾਬਕ, ਇਸ ਪਲਾਨ ’ਚ ਗਾਹਕਾਂ ਨੂੰ ਰੋਜ਼ਾਨਾ 1.4 ਜੀ.ਬੀ. ਡਾਟਾ ਦਿੱਤਾ ਜਾਵੇਗਾ, ਯਾਨੀ ਪੂਰੀ ਮਿਆਦ ’ਚ ਕੁਲ 96.6 ਜੀ.ਬੀ. ਡਾਟਾ ਮਿਲੇਗਾ। ਇਕ ਵਾਰ ਡੇਲੀ ਲਿਮਟ ਖਤਮ ਹੋਣ ਤੋਂ ਬਾਅਦ ਗਾਹਕ 50 ਪੈਸੇ ਪ੍ਰਤੀ MB ਦੀ ਦਰ ਨਾਲ ਡਾਊਨਲੋਡ ਕਰ ਸਕਦੇ ਹਨ। ਇਸ ਦੇ ਨਾਲ ਹੀ ਪਲਾਨ ’ਚ ਅਨਲਿਮਟਿਡ ਕਾਲ, ਲੋਕਲ ਅਤੇ ਨੈਸ਼ਨਲ ਐੱਸ.ਐੱਮ.ਐੱਸ. ਦੀ ਵੀ ਸੁਵਿਧਾ ਹੈ। 

PunjabKesari

ਇਸ ਪਲਾਨ ’ਚ ਅਨਲਿਮਟਿਡ ਲੋਕਲ ਅਤੇ ਨੈਸ਼ਨਲ ਕਾਲਿੰਗ ਦੀ ਵੀ ਸੁਵਿਧਾ ਹੈ ਜੋ ਬਿਨਾਂ ਕਿਸੇ ਐੱਫ.ਯੂ.ਪੀ. ਦੇ ਆਉਂਦਾ ਹੈ। ਦੱਸ ਦੇਈਏ ਕਿ ਫਿਲਹਾਲ ਇਹ ਪਲਾਨ ਦਿੱਲੀ ਅਤੇ ਐੱਨ.ਸੀ.ਆਰ. ਲਈ ਹੀ ਉਪਲੱਬਧ ਹੈ। 


Related News