Vi ਦੇ ਦੋ ਸ਼ਾਨਦਾਰ ਪਲਾਨ ਲਾਂਚ, ਅਨਲਿਮਟਿਡ ਕਾਲਿੰਗ ਨਾਲ ਮਿਲਣਗੇ ਇਹ ਫਾਇਦੇ
Saturday, Sep 25, 2021 - 03:35 PM (IST)

ਗੈਜੇਟ ਡੈਸਕ– ਵੋਡਾਫੋਨ-ਆਈਡੀਆ ਨੇ ਜ਼ਿਆਦਾ ਤੋਂ ਜ਼ਿਆਦਾ ਗਾਹਕਾਂ ਨੂੰ ਆਪਣੇ ਨਾਲ ਜੋੜਨ ਲਈ ਦੋ ਨਵੇਂ ਪ੍ਰੀਪੇਡ ਪਲਾਨ ਲਾਂਚ ਕੀਤੇ ਹਨ ਜਿਨ੍ਹਾਂ ਨਾਲ ਡਿਜ਼ਨੀ ਪਲੱਸ ਹੋਟਸਟਾਰ ਦੀ ਸਬਸਕ੍ਰਿਪਸ਼ਨ ਮੁਫਤ ਦਿੱਤੀ ਜਾ ਰਹੀ ਹੈ। ਇਨ੍ਹਾਂ ਪ੍ਰੀਪੇਡ ਪਲਾਨਸ ਦੀ ਕੀਮਤ 701 ਰੁਪਏ ਅਤੇ 901 ਰੁਪਏ ਹੈ। ਇਨ੍ਹਾਂ ਦੋਵਾਂ ਪਲਾਨਸ ’ਚ ਗਾਹਕਾਂ ਨੂੰ ਡਿਜ਼ਨੀ ਪਲੱਸ ਹੋਟਸਟਾਰ ਦੀ ਸਬਸਕ੍ਰਿਪਸ਼ਨ ਤੋਂ ਇਲਾਵਾ ਅਨਲਿਮਟਿਡ ਕਾਲਿੰਗ ਅਤੇ ਹਾਈ ਸਪੀਡ ਡਾਟਾ ਮਿਲੇਗਾ। ਇੰਨਾ ਹੀ ਨਹੀਂ ਇਨ੍ਹਾਂ ਪਲਾਨਸ ’ਚ ਵੀਕੈਂਡ ਡਾਟਾ ਰੋਲਓਵਰ ਅਤੇ ਬਿੰਜ ਆਲ ਨਾਈਟ ਦੀ ਸੁਵਿਧਾ ਵੀ ਦਿੱਤੀ ਜਾਵੇਗੀ। ਇਸ ਸੇਵਾ ਤਹਿਤ ਗਾਹਕ ਰਾਤ ਦੇ 12 ਵਜੇ ਤੋਂ ਸਵੇਰੇ 6 ਵਜੇ ਤਕ ਬਿਨਾਂ ਕਿਸੇ ਵਾਧੂ ਚਾਰਜ ਦੇ ਹਾਈ ਸਪੀਡ ਇੰਟਰਨੈੱਟ ਦੀ ਵਰਤੋਂ ਕਰ ਸਕਣਗੇ।
Vi ਦਾ 701 ਰੁਪਏ ਵਾਲਾ ਰੀਚਾਰਜ ਪਲਾਨ
ਵੋਡਾਫੋਨ-ਆਈਡੀਆ ਦਾ ਇਹ ਰੀਚਾਰਜ ਪਲਾਨ ਰੋਜ਼ਾਨਾ 3 ਜੀ.ਬੀ. ਡਾਟਾ ਅਤੇ 100 ਐੱਸ.ਐੱਮ.ਐੱਸ. ਆਫਰ ਕਰਦਾ ਹੈ। ਇਸ ਦੇ ਨਾਲ ਹੀ ਪ੍ਰੀਪੇਡ ਪਲਾਨ ’ਚ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲੇਗੀ। ਇਸ ਤੋਂ ਇਲਾਵਾ ਪਲਾਨ ’ਚ ਡਿਜ਼ਨੀ ਪਲੱਸ ਹੋਟਸਟਾਰ ਸਬਸਕ੍ਰਿਪਸ਼ਨ ਦੇ ਨਾਲ ਵੀਕੈਂਡ ਡਾਟਾ ਰੋਲਓਵਰ, ਵੀ.ਆਰ. ਮੂਵੀ ਅਤੇ ਲਾਈਵਟੀ.ਵੀ. ਦਾ ਐਕਸੈਸ ਦਿੱਤਾ ਜਾਵੇਗਾ। ਉਥੇ ਹੀ ਇਸ ਡਾਟਾ ਪੈਕ ਦੀ ਮਿਆਦ 56 ਦਿਨਾਂ ਦੀ ਹੈ।
Vi ਦਾ 901 ਰੁਪਏ ਵਾਲਾ ਰੀਚਾਰਜ ਪਲਾਨ
ਵੋਡਾਫੋਨ-ਆਈਡੀਆ ਦਾ ਇਹ ਰੀਚਾਰਜ ਪਲਾਨ 701 ਰੁਪਏ ਵਾਲੇ ਡਾਟਾ ਪੈਕ ਦੀ ਤਰ੍ਹਾਂ ਹੈ। ਇਸ ਪੈਕ ’ਚ ਰੋਜ਼ਾਨਾ 3 ਜੀ.ਬੀ. ਡਾਟਾ ਅਤੇ 100 ਐੱਸ.ਐੱਮ.ਐੱਸ. ਦਿੱਤੇ ਜਾਂਦੇ ਹਨ। ਇਸ ਦੇ ਨਾਲ ਹੀ ਪਲਾਨ ’ਚ ਡਿਜ਼ਨੀ ਪਲੱਸ ਹੋਟਸਟਾਰ ਦੀ ਸਬਸਕ੍ਰਿਪਸ਼ਨ, ਵੀਕੈਂਡ ਡਾਟਾ ਰੋਲਓਵਰ, ਵੀ.ਆਰ. ਮੂਵੀ ਅਤੇ ਲਾਈਵ ਟੀ.ਵੀ. ਦਾ ਐਕਸੈੱਸ ਮਿਲੇਦਾ ਹੈ। ਇਸ ਤੋਂ ਇਲਾਵਾ ਗਾਹਕਾਂ ਨੂੰ ਕਿਸੇ ਵੀ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਕਰਨ ਦੀ ਸੁਵਿਧਾ ਦਿੱਤੀ ਜਾਵੇਗੀ। ਇਸ ਪੈਕ ਦੀ ਮਿਆਦ 84 ਦਿਨਾਂ ਦੀ ਹੈ।