ਵੋਡਾਫੋਨ ਦੇ ਹੁਣ ਇਸ ਪਲਾਨ ''ਚ ਮਿਲੇਗੀ ਪਹਿਲਾਂ ਨਾਲੋਂ ਜ਼ਿਆਦਾ ਵੈਲਡਿਟੀ

02/13/2020 2:23:44 AM

ਗੈਜੇਟ ਡੈਸਕ—ਵੋਡਾਫੋਨ ਯੂਜ਼ਰਸ ਨੂੰ ਲੁਭਾਉਣ ਲਈ ਨਵੇਂ-ਨਵੇਂ ਪਲਾਨ ਲਿਆ ਰਿਹਾ ਹੈ। ਹਾਲ ਹੀ 'ਚ ਕੰਪਨੀ ਨੇ 499 ਰੁਪਏ ਦੇ ਨਵੇਂ ਪ੍ਰੀਪੇਡ ਪਲਾਨ ਨੂੰ ਲਾਂਚ ਕਰਨ ਦੇ ਨਾਲ ਹੀ 555 ਰੁਪਏ ਵਾਲੇ ਪੁਰਾਣੇ ਪਲਾਨ ਨੂੰ ਵੀ ਰਿਵਾਇਜ ਕੀਤਾ ਹੈ। ਇਸ ਦੌਰਾਨ ਹੁਣ ਕੰਪਨੀ ਨੇ ਆਪਣੇ 129 ਰੁਪਏ ਵਾਲੇ ਪ੍ਰੀਪੇਡ ਪਲਾਨ 'ਚ ਬਦਲਾਅ ਕੀਤਾ ਹੈ। ਕੰਪਨੀ ਨੇ ਇਸ ਪਲਾਨ 'ਚ ਮਿਲਣ ਵਾਲੀ ਮਿਆਦ 'ਚ 10 ਦਿਨ ਹੋਰ ਜੋੜ ਦਿੱਤੇ ਹਨ। ਵੋਡਾਫੋਨ ਨੇ ਇਸ ਪਲਾਨ ਨੂੰ ਜਿਓ ਦੇ 98 ਰੁਪਏ ਵਾਲੇ ਪਲਾਨ ਨੂੰ ਟੱਕਰ ਦੇਣ ਲਈ ਪੇਸ਼ ਕੀਤਾ ਹੈ।

ਦੂਜੀਆਂ ਸਾਰਿਆਂ ਟੈਲੀਕਾਮ ਕੰਪਨੀਆਂ ਦੇ ਮੁਕਾਬਲੇ ਵੋਡਾਫੋਨ ਆਪਣੇ ਯੂਜ਼ਸ ਨੂੰ ਜ਼ਿਆਦਾ ਪਲਾਨਸ ਆਫਰ ਕਰਦੀ ਹੈ। ਕੰਪਨੀ ਨੇ ਕੁਝ ਮਹੀਨਿਆਂ ਪਹਿਲਾਂ ਆਪਣੇ 129 ਰੁਪਏ ਵਾਲੇ ਪਲਾਨ ਨੂੰ ਲਾਂਚ ਕੀਤਾ ਸੀ। ਸ਼ੁਰੂਆਤ 'ਚ ਇਹ ਪਲਾਨ 14 ਦਿਨ ਦੀ ਮਿਆਦ ਨਾਲ ਆਉਂਦਾ ਹੈ। ਕੰਪਨੀ ਨੇ ਇਸ ਪਲਾਨ ਨੂੰ ਰਿਵਾਈਜ ਕੀਤਾ ਹੈ ਅਤੇ ਹੁਣ ਇਸ 'ਚ ਮਿਲਣ ਵਾਲੀ ਮਿਆਦ ਵਧਾ ਕੇ 24 ਦਿਨ ਹੋ ਗਈ ਹੈ।

ਪਲਾਨ ਅਨਲਿਮਟਿਡ ਕਾਲਿੰਗ ਬੈਨੀਫਿਟ ਨਾਲ ਆਉਂਦਾ ਹੈ। ਪਲਾਨ ਨੂੰ ਸਬਸਕਰਾਈਬ ਕਰਵਾਉਣ ਵਾਲੇ ਯੂਜ਼ਰਸ ਨੂੰ ਪੂਰੀ ਮਿਆਦ ਪੀਰੀਅਡ ਲਈ ਕੁਲ 300 ਐੱਸ.ਐੱਮ.ਐੱਸ. ਅਤੇ 2ਜੀ.ਬੀ. ਡਾਟਾ ਦਿੱਤਾ ਜਾ ਰਿਹਾ ਹੈ। ਪਲਾਨ ਦੀ ਇਕ ਹੋਰ ਖਾਸ ਗੱਲ ਹੈ ਕਿ ਇਸ 'ਚ 999 ਰੁਪਏ ਦੀ ਕੀਮਤ 'ਚ ਆਉਣ ਵਾਲਾ ਵੋਡਾਫੋਨ ਪਲੇਅ ਦਾ ਫ੍ਰੀ ਸਬਸਕਰੀਪਸ਼ਨ ਵੀ ਦਿੱਤਾ ਜਾ ਰਿਹਾ ਹੈ। ਦੱਸ ਦੇਈਏ ਕਿ ਕੰਪਨੀ ਵਧੀ ਹੋਈ ਮਿਆਦ ਨਾਲ ਇਸ ਪਲਾਨ ਨੂੰ ਅਜੇ ਸਿਰਫ ਮੁੰਬਈ, ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ 'ਚ ਆਫਰ ਕਰ ਰਹੀ ਹੈ। ਰਾਜਸਥਾਨ 'ਚ ਇਹ ਪਲਾਨ 21 ਦਿਨ ਦੀ ਮਿਆਦ ਨਾਲ ਉਪਲੱਬਧ ਹੈ। ਬਾਕੀ ਸਰਕਲਸ 'ਚ ਇਹ ਪਲਾਨ ਅਜੇ ਵੀ 14 ਦਿਨ ਦੀ ਮਿਆਦ ਨਾਲ ਹੀ ਆਉਂਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਦੂਜੇ ਸਰਕਲਸ ਲਈ ਵੀ ਇਸ ਪਲਾਨ ਨੂੰ ਜਲਦ ਅਪਡੇਟ ਕਰ ਦਿੱਤਾ ਜਾਵੇਗਾ। ਵੋਡਾਫੋਨ ਦਾ ਇਹ 129 ਰੁਪਏ ਵਾਲਾ ਪਲਾਨ ਜਿਓ ਦੇ 98 ਰੁਪਏ ਵਾਲੇ ਪਲਾਨ ਨੂੰ ਟੱਕਰ ਦੇਵੇਗਾ।


Karan Kumar

Content Editor

Related News