16 ਮੈਗਾਪਿਕਸਲ ਸੈਲਫੀ ਕੈਮਰੇ ਦੇ ਨਾਲ Vivo Y89 ਲਾਂਚ

01/22/2019 1:45:44 PM

ਗੈਜੇਟ ਡੈਸਕ- ਚੀਨੀ ਕੰਪਨੀ Vivo ਨੇ ਆਪਣੀ ਘਰੇਲੂ ਮਾਰਕੀਟ 'ਚ Y89 ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਵੀਵੋ ਵਾਈ 89 ਨੂੰ ਚੀਨੀ ਮਾਰਕੀਟ 'ਚ 1,598 ਚੀਨੀ ਯੂਆਨ (ਕਰੀਬ 16,700 ਰੁਪਏ) 'ਚ ਲਿਸਟ ਕੀਤਾ ਗਿਆ ਹੈ। ਸਮਾਰਟਫੋਨ ਨੂੰ ਆਰੋਰਾ ਪਰਪਲ ਤੇ ਬਲੈਕ ਗੋਲਡ ਰੰਗ 'ਚ ਉਪਲੱਬਧ ਕਰਾਇਆ ਗਿਆ ਹੈ।    

ਸਪੈਸੀਫਿਕੇਸ਼ਨਸ
ਇਸ ਸਮਾਰਟਫੋਨ ਦੀ ਖਾਸੀਅਤ ਸਨੈਪਡ੍ਰੈਗਨ 626 ਪ੍ਰੋਸੈਸਰ, 6.26 ਇੰਚ ਡਿਸਪਲੇਅ, ਡਿਊਲ ਰੀਅਰ ਕੈਮਰਾ ਸੈਟਅਪ ਤੇ 3,260 ਐੱਮ. ਏ. ਐੱਚ ਦੀ ਬੈਟਰੀ ਹੈ। Vivo Y89 'ਚ ਡਿਸਪਲੇਅ ਨੌਚ ਹੈ ਤੇ ਹੇਠਲੇ ਹਿੱਸੇ 'ਤੇ ਬੇਜ਼ਲ ਬੇਹੱਦ ਹੀ ਪਤਲਾ ਹੈ। ਪਾਵਰ ਤੇ ਵਾਲਿਊਮ ਬਟਨ ਸਮਾਰਟਫੋਨ ਦੇ ਸੱੱਜੇ ਪਾਸੇ ਦੇ ਕੰਡੇ 'ਤੇ ਹਨ।PunjabKesari
ਵੀਵੋ Y89 'ਚ ਡਿਊਲ-ਸਿਮ ਹੈਂਡਸੈਟ ਹੈ ਤੇ ਇ ਹ 4 ਜੀ. ਬੀ ਰੈਮ, 64 ਜੀ. ਬੀ ਇਨਬਿਲਟ ਸਟੋਰੇਜ ਤੇ 256 ਜੀ. ਬੀ ਤੱਕ ਦੀ ਮਾਈਕ੍ਰੋ ਐੱਸ. ਡੀ ਕਾਰਡ ਸਪੋਰਟ ਹੈ। ਕੁਨੈੱਟੀਵਿਟੀ ਫੀਚਰ 'ਚ 4ਜੀ ਵੀ. ਓ. ਐੱਲ. ਟੀ. ਈ, ਵਾਈ-ਫਾਈ 2.4 ਜੀ/5.8ਜੀ, ਬਲੂਟੁੱਥ ਤੇ ਯੂ. ਐੱਸ. ਬੀ ਓ. ਟੀ. ਜੀ ਸ਼ਾਮਲ ਹਨ। ਫਿੰਗਰਪ੍ਰਿੰਟ, ਫੇਸ਼ਿਅਲ ਰਿਕੋਗਨਿਸ਼ਨ ਇਸ ਫੋਨ ਦਾ ਹਿੱਸਾ ਹੈ। 

ਕੈਮਰਾ
ਡਿਵਾਈਸ 'ਚ ਡਿਊਲ ਰੀਅਰ ਕੈਮਰਾ ਸੈਟਅਪ ਹੈ ਜੋ ਕਿ ਵਰਟਿਕਲ ਪੁਜੀਸ਼ਨ 'ਚ। ਜਿਸ 'ਚ ਪ੍ਰਾਇਮਰੀ ਸੈਂਸਰ 16 ਮੈਗਾਪਿਕਸਲ ਦਾ ਤੇ ਸਕੈਂਡਰੀ ਸੈਂਸਰ 2 ਮੈਗਾਪਿਕਸਲ ਦਾ ਹੈ ਤੇ  ਨਾਲ ਹੀ ਫਲੈਸ਼ ਵੀ ਮੌਜੂਦ ਹੈ। ਉਥੇ ਹੀ ਇਸ ਦੇ ਫਰੰਟ ਪੈਨਲ 'ਤੇ ਐੱਫ/ 2.0 ਅਪਰਚਰ ਵਾਲਾ 16 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ। ਯੂਜ਼ਰ ਪ੍ਰੋਫੈਸ਼ਨਲ ਮੋਡ,  ਪਨੋਰਮਾ, ਬਿਊਟੀ, ਏ. ਆਰ ਸ਼ੂਟ, ਬੈਕਲਾਈਟ ਫੋਟੋ, ਬਲਰ ਫੋਟੋ, ਸਲੋਅ ਮੋਸ਼ਨ, ਫਿਲਟਰ ਤੇ ਹੋਰ ਕਈ ਫੀਚਰਸ ਦਾ ਵੀ ਮਜਾ ਲੈ ਸਕਦੇ ਹੋ।


Related News