ਇਸੇ ਮਹੀਨੇ ਭਾਰਤ ’ਚ ਲਾਂਚ ਹੋਵੇਗਾ Vivo Y75 4G, ਮਿਲੇਗੀ ਐਮੋਲੇਡ ਡਿਸਪਲੇਅ

05/08/2022 1:23:42 PM

ਗੈਜੇਟ ਡੈਸਕ– ਵੀਵੋ ਦੀ ਵਾਈ ਸੀਰੀਜ਼ ਦਾ ਨਵਾਂ ਸਮਾਰਟਫੋਨ Vivo Y75 4G ਇਸੇ ਮਹੀਨੇ 22 ਮਈ ਨੂੰ ਭਾਰਤ ’ਚ ਲਾਂਚ ਹੋਣ ਵਾਲਾ ਹੈ, ਹਾਲਾਂਕਿ ਲਾਂਚਿੰਗ ਤੋਂ ਪਹਿਲਾਂ Vivo Y75 4G ਦੇ ਫੀਚਰਜ਼ ਲੀਕ ਹੋ ਗਏ ਹਨ। Vivo Y75 4G ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਵੀਵੋ ਦੇ ਇਸ ਫੋਨ ’ਚ 6.44 ਇੰਚ ਦੀ ਫੁਲ ਐੱਚ.ਡੀ. ਪਲੱਸ ਐਮੋਲੇਡ ਡਿਸਪਲੇਅ ਮਿਲੇਗੀ ਜਿਸਦਾ ਡਿਜ਼ਾਇਨ ਵਾਟਰਡ੍ਰੋਪ ਨੌਚ ਹੋਵੇਗਾ। ਕਿਹਾ ਜਾ ਰਿਹਾ ਹੈ ਕਿ ਫੋਨ ’ਚ ਇਕ ਸਪੈਸ਼ਲ ਬਟਨ ਮਿਲੇਗਾ ਜਿਸਦੇ ਨਾਲ ਪਾਵਰ ਅਤੇ ਵਾਲਿਊਮ ਬਟਨ ਦੋਵੇਂ ਮਿਲਣਗੇ। ਦੱਸ ਦੇਈਏ ਕਿ ਇਸੇ ਸਾਲ ਜਨਵਰੀ ’ਚ Vivo Y75 4G ਨੂੰ ਭਾਰਤ ’ਚ ਲਾਂਚ ਕੀਤਾ ਜਾਵੇਗਾ।

Vivo Y75 4G ਦੇ ਫੀਚਰਜ਼
ਲੀਕ ਰਿਪੋਰਟ ਮੁਤਾਬਕ, Vivo Y75 4G ’ਚ 6.44 ਇੰਚ ਦੀ ਫੁਲ ਐੱਚ.ਡੀ. ਪਲੱਸ ਐਮੋਲੇਡ ਡਿਸਪਲੇਅ ਮਿਲੇਗੀ। Vivo Y75 4G ਮੀਡੀਆਟੈੱਕ ਹੀਲਿਓ ਜੀ96 ਪ੍ਰੋਸੈਸਰ ਦੇ ਨਾਲ 8 ਜੀ.ਬੀ. ਰੈਮ ਮਿਲੇਗੀ ਜਿਸਦੇ ਨਾਲ 4 ਜੀ.ਬੀ. ਵਰਚੁਅਲ ਰੈਮ ਵੀ ਮਿਲੇਗੀ। 

Vivo Y75 4G ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਇਸ ਵਿਚ ਤਿੰਨ ਰੀਅਰ ਕੈਮਰੇ ਮਿਲਣਗੇ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੋਵੇਗਾ। ਉੱਥੇ ਹੀ ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਲਟਰਾ ਵਾਈਡ ਹੋਵੇਗਾ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਹੋਵੇਗਾ। ਸੈਲਫੀ ਲਈ ਫੋਨ ’ਚ 44 ਮੈਗਾਪਿਕਸਲ ਦਾ ਕੈਮਰਾ ਮਿਲੇਗਾ।

ਫੋਨ ’ਚ 128 ਜੀ.ਬੀ. ਤਕ ਦੀ ਸਟੋਰੇਜ ਮਿਲੇਗੀ ਅਤੇ ਇਨ-ਡਿਸਪਲੇਅ ਫਿੰਗਰਪ੍ਰਿੰਟ ਕੈਮਰਾ ਮਿਲੇਗਾ। ਰਿਪੋਰਟ ਮੁਤਾਬਕ, ਫੋਨ ’ਚ 4020mAh ਦੀ ਬੈਟਰੀ ਮਿਲੇਗੀ ਜਿਸਦੇ ਨਾਲ 44 ਵਾਟ ਦੀ ਫਾਸਟ ਚਾਰਜਿੰਗ ਮਿਲੇਗੀ। 


Rakesh

Content Editor

Related News