Vivo ਨੇ ਲਾਂਚ ਕੀਤਾ 5000mAh ਬੈਟਰੀ ਵਾਲਾ ਸਸਤਾ ਫੋਨ, ਇੰਨੀ ਹੈ ਕੀਮਤ
Friday, Sep 23, 2022 - 02:13 PM (IST)

ਗੈਜੇਟ ਡੈਸਕ– ਵੀਵੋ ਨੇ ਭਾਰਤ ’ਚ ਨਵਾਂ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਕੰਪਨੀ ਨੇ Vivo Y16 ਨੂੰ ਲਾਂਚ ਕੀਤਾ ਹੈ ਜੋ ਬ੍ਰਾਂਡ ਦੀ ਬਜਟ Y-ਸੀਰੀਜ਼ ਦਾ ਹਿੱਸਾ ਹੈ। ਇਹ ਇਕ 4ਜੀ ਸਮਾਰਟਫੋਨ ਹੈ, ਜੋ 15 ਹਜ਼ਾਰ ਰੁਪਏ ਤੋਂ ਘੱਟ ਕੀਮਤ ’ਚ ਆਉਂਦਾ ਹੈ। ਵੀਵੋ ਨੇ ਇਸ ਵਿਚ ਫਲੈਟ ਫ੍ਰੇਮ ਡਿਜ਼ਾਈਨ ਦਿੱਤਾ ਹੈ, ਜੋ ਰੈਕਟੈਂਗੁਲਰ ਕੈਮਰਾ ਮਡਿਊਲ ਦੇ ਨਾਲ ਆਉਂਦਾ ਹੈ। ਫਰੰਟ ’ਚ ਡ੍ਰੋਪ ਨੋਚ ਡਿਸਪਲੇਅ ਮਿਲਦੀ ਹੈ।
ਕੀਮਤ
ਵੀਵੋ ਦਾ ਇਹ ਫੋਨ ਬਜਟ ਸੈਗਮੈਂਟ ’ਚ ਆਉਂਦਾ ਹੈ। ਕੰਪਨੀ ਨੇ ਇਸਨੂੰ ਸਿੰਗਲ ਕੰਫੀਗ੍ਰੇਸ਼ਨ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ’ਚ ਲਾਂਚ ਕੀਤਾ ਹੈ। ਇਸ ਵੇਰੀਐਂਟ ਦੀ ਕੀਮਤ 12,499 ਰੁਪਏ ਹੈ। ਇਸਨੂੰ ਤੁਸੀਂ ਗੋਲਡ ਅਤੇ ਕਾਲੇ ਦੋ ਰੰਗਾਂ ’ਚ ਖ਼ਰੀਦ ਸਕਦੇ ਹੋ। ਸਮਾਰਟਫੋਨ ਦਾ ਰੀਅਰ ਪੈਨਲ ਗਲੋਇੰਗ ਕਲਰ ਡਿਜ਼ਾਈਨ ਨਾਲ ਆਉਂਦਾ ਹੈ। ਬ੍ਰਾਂਡ ਨੇ ਇਸਨੂੰ ਅਜੇ ਤਕ ਆਨਲਾਈਨ ਮਾਰਕੀਟ ਪਲੇਸ ’ਤੇ ਲਿਸਟ ਨਹੀਂ ਕੀਤਾ। ਸੰਭਵ ਹੈ ਕਿ ਇਹ ਬ੍ਰਾਂਡ ਦਾ ਆਫਲਾਈਨ ਪ੍ਰੋਡਕਟ ਹੋਵੇ।
Vivo Y16 ਦੇ ਫੀਚਰਜ਼
ਫੋਨ ’ਚ 6.51 ਇੰਚ ਦੀ ਆਈ.ਪੀ.ਐੱਸ. ਐੱਲ.ਸੀ.ਡੀ. ਡਿਸਪਲੇਅ ਮਿਲਦੀ ਹੈ, ਜੋ ਐੱਚ.ਡੀ. ਪਲੱਸ ਰੈਜ਼ੋਲਿਊਸ਼ਨ ਨਾਲ ਆਉਂਦੀ ਹੈ। ਇਸ ਵਿਚ ਵਾਟਰਡ੍ਰੋਪ ਨੌਚ ਸਟਾਈਲ ਡਿਸਪਲੇਅ ਮਿਲੇਗੀ। ਡਿਵਾਈਸ ’ਚ ਮੀਡੀਆਟੈੱਕ ਹੀਲਿਓ ਪੀ35 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ’ਚ 4 ਜੀ.ਬੀ. ਰੈਮ+64 ਜੀ.ਬੀ. ਦੀ ਸਟੋਰੇਜ ਹੈ।
ਫਰੰਟ ’ਚ ਕੰਪਨੀ ਨੇ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਹੈ। ਰੀਅਰ’ਚ ਡਿਊਲ ਕੈਮਰਾ ਸੈੱਟਅਪ ਮਿਲਦਾ ਹੈ। ਇਸਦਾ ਮੇਨ ਲੈੱਨਜ਼ 13 ਮੈਗਾਪਿਕਸਲ ਦਾ ਹੈ, ਜਦਕਿ ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਹੈ।
ਹੈਂਡਸੈੱਟ ਨੂੰ ਪਾਵਰ ਦੇਣ ਲਈ 5000mAh ਦੀ ਬੈਟਰੀ ਦਿੱਤੀ ਗਈਹੈ ਜੋ 10 ਵਾਟ ਫਾਸਟ ਚਾਰਜਿੰਗ ਸਪੋਰਟ ਨਾਲ ਆਉਂਦਾ ਹੈ। ਇਸ ਵਿਚ ਯੂ.ਐੱਸ.ਬੀ. ਟਾਈਪ-ਸੀ ਪੋਰਟ ਦਿੱਤਾ ਗਿਆਹੈ। ਸਮਾਰਟਫੋਨ ਐਂਡਰਾਇਡ 12 ’ਤੇ ਬੇਸਡ ਫਨਟੱਚ ਓ.ਐੱਸ. 2 ’ਤੇ ਕੰਮ ਕਰਦਾ ਹੈ।