Vivo V11 ਪ੍ਰੋ ਨੂੰ ਮਿਲੀ ਨਵੀਂ ਅਪਡੇਟ, ਹੁਣ ਕਰ ਸਕੋਗੇ 4K ਵੀਡੀਓ ਰਿਕਾਰਡਿੰਗ

09/14/2018 6:29:35 PM

ਜਲੰਧਰ— ਵੀਵੋ ਵੀ 11 ਪ੍ਰੋ ਇਸ ਮਹੀਨੇ ਦੀ ਸ਼ੁਰੂਆਤ 'ਚ ਭਾਰਤ 'ਚ 25,909 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਗਿਆ ਸੀ। ਫਿਰ ਸਮਾਰਟਫੋਨ ਇਸ ਹਫਤੇ ਪਹਿਲੀ ਵਾਰ ਵਿਕਰੀ ਲਈ ਉਪਲੱਬਧ ਹੋ ਗਿਆ ਸੀ। ਹੁਣ ਵੀਵੋ ਨੇ ਐਲਾਨ ਕੀਤਾ ਹੈ ਕਿ ਉਹ ਸਮਾਰਟਫੋਨ ਲਈ ਓ.ਟੀ.ਏ. ਅਪਡੇਟ ਸ਼ੁਰੂ ਕਰ ਰਹੀ ਹੈ ਜੋ ਇਕ ਦਿਲਚਸਪ ਫੀਚਰ ਨੂੰ ਫੋਨ 'ਚ ਜੋੜਦੀ ਹੈ।

ਵੀਵੋ ਵੀ 11 ਪ੍ਰੋ ਲਈ ਓ.ਟੀ.ਏ. ਅਪਡੇਟ 4ਕੇ ਵੀਡੀਓ ਰਿਕਾਰਡਿੰਗ ਕੈਪੇਬਿਲਿਟੀ ਨੂੰ ਜੋੜਦਾ ਹੈ। ਇਨ੍ਹਾਂ ਫੀਚਰਸ ਨੂੰ ਸਮਾਰਟਫੋਨ 'ਤੇ ਪ੍ਰਾਈਮਰੀ ਕੈਮਰਾ ਸੈੱਟਅਪ 'ਚ ਜੋੜਿਆ ਗਿਆ ਹੈ। ਸਮਾਰਟਫੋਨ 'ਤੇ ਬੈਕ 'ਤੇ ਡਿਊਲ ਕੈਮਰਾ ਸੈੱਟਅਪ ਹੈ, ਜਿਸ ਵਿਚ 12 ਮੈਗਾਪਿਕਸਲ ਸੈਂਸਰ ਅਤੇ 5 ਮੈਗਾਪਿਕਸਲ ਸੈਕੇਂਡਰੀ ਸੈਂਸਰ ਦਾ ਕੰਬੀਨੇਸ਼ਨ ਸ਼ਾਮਲ ਹੈ। ਕੈਮਰੇ 'ਚ ਇਕ ਵੱਡਾ ਐੱਫ/1.8 ਅਪਰਚਰ ਹੈ ਅਤੇ ਪ੍ਰਾਈਮਰੀ ਸੈਂਸਰ 'ਚ ਡਿਊਲ-ਪਿਕਸਲ ਆਟੋਫੋਕਸ ਟੈਕਨਿਕ ਵੀ ਸ਼ਾਮਲ ਹੈ ਜਿਸ ਲਈ ਕੰਪਨੀ ਦਾ ਦਾਅਵਾ ਹੈ ਕਿ ਇਹ ਸਿਰਫ 0.03 ਸੈਕਿੰਡ 'ਚ ਫੋਕਸ ਲਾਕ ਕਰ ਸਕਦਾ ਹੈ।

Vivo V11 Pro
ਫੋਨ 'ਚ 6.41-ਇੰਚ ਦੀ ਫੁੱਲ-ਐੱਚ.ਡੀ. + ਸੁਪਰ ਐਮੋਲੇਡ ਡਿਸਪਲੇਅ ਦੇ ਨਾਲ ਕੁਆਲਕਾਮ ਸਨੈਪਡਰੈਗਨ 660 ਐੱਸ.ਓ.ਸੀ. ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ ਵਿਚ 6 ਜੀ.ਬੀ. ਰੈਮ, 64 ਜੀ.ਬੀ. ਸਟੋਰੇਜ ਹੈ। ਡਿਵਾਈਸ ਦੀ ਸਟੋਰੇਜ ਨੂੰ ਮੈਮਰੀ ਕਾਰਡ ਰਾਹੀਂ 256 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਫੋਨ 'ਚ 3,400 ਐੱਮ.ਏ.ਐੱਚ. ਦੀ ਬੈਟਰੀ ਫਾਸਟ ਚਾਰਜਿੰਗ, ਮਾਈਕ੍ਰੋ-ਯੂ.ਐੱਸ.ਬੀ. ਪੋਰਟ, ਟ੍ਰਿਪਲ ਕਾਰਡ ਸਲਾਟ ਅਤੇ ਫੇਸ ਅਨਲਾਕ ਵਰਗੇ ਫੀਚਰਸ ਹਨ। ਇਸ ਦੇ ਨਾਲ ਹੀ ਫੋਨ ਐਂਡਰਾਇਡ 8.1 ਓਰੀਓ ਬੇਸਡ ਫਨਟੱਚ ਓ.ਐੱਸ. 4.5 'ਤੇ ਕੰਮ ਕਰਦਾ ਹੈ।


Related News