ਸਰਕਾਰ ਨੇ ਦਿੱਤੀ ਖੁਸ਼ਖਬਰੀ, ਮੁਫ਼ਤ ''ਚ ਆਧਾਰ ਅਪਡੇਟ ਕਰਨ ਦੀ ਸਮਾਂ ਮਿਆਦ ਵਧਾਈ

06/13/2024 6:26:19 PM

ਨਵੀਂ ਦਿੱਲੀ - ਜੇਕਰ ਤੁਸੀਂ ਅਜੇ ਤੱਕ ਆਪਣੇ ਆਧਾਰ ਵੇਰਵਿਆਂ ਨੂੰ ਅਪਡੇਟ ਨਹੀਂ ਕਰ ਸਕੇ ਹੋ, ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਕਿਉਂਕਿ ਸਰਕਾਰ ਨੇ ਮੁਫਤ 'ਚ ਆਧਾਰ ਅਪਡੇਟ ਕਰਨ ਦੀ ਸਮਾਂ ਮਿਆਦ ਵਧਾ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਆਧਾਰ ਦੇ ਵੇਰਵਿਆਂ ਨੂੰ ਮੁਫਤ ਵਿੱਚ ਬਦਲਣ ਦੀ ਤਰੀਕ 14 ਜੂਨ, 2024 ਸੀ।

ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (UIDAI) ਦੀ ਵੈੱਬਸਾਈਟ ਦੇ ਮੁਤਾਬਕ, ਆਧਾਰ ਨੂੰ ਮੁਫਤ 'ਚ ਅਪਡੇਟ ਕਰਨ ਦੀ ਆਖਰੀ ਮਿਤੀ 3 ਮਹੀਨੇ ਲਈ ਵਧਾ ਦਿੱਤੀ ਗਈ ਹੈ, ਹੁਣ ਲੋਕ 14 ਸਤੰਬਰ, 2024 ਤੱਕ ਆਧਾਰ ਵੇਰਵਿਆਂ ਨੂੰ ਮੁਫਤ 'ਚ ਅਪਡੇਟ ਕਰ ਸਕਦੇ ਹਨ।

ਇਹ ਵੀ ਪੜ੍ਹੋ :     ਨਿਰਮਲਾ ਸੀਤਾਰਮਨ ਨੂੰ ਫਿਰ ਮਿਲਿਆ ਵਿੱਤ ਮੰਤਰਾਲਾ, ਜਾਣੋ ਹੁਣ ਤੱਕ ਦੇ ਸਿਆਸੀ ਸਫ਼ਰ ਬਾਰੇ

ਨਹੀਂ ਹੋਵੇਗਾ ਕੋਈ ਚਾਰਜ 

ਜੇਕਰ ਤੁਸੀਂ ਆਪਣੇ ਘਰ ਦਾ ਪਤਾ, ਫ਼ੋਨ ਨੰਬਰ ਅਤੇ ਈਮੇਲ ਆਈਡੀ ਅਪਡੇਟ ਕਰਨਾ ਚਾਹੁੰਦੇ ਹੋ, ਤਾਂ 30 ਸਤੰਬਰ ਤੱਕ ਇਸ ਲਈ ਕੋਈ ਚਾਰਜ ਨਹੀਂ ਲਿਆ ਜਾਵੇਗਾ। ਹੁਣ ਤੁਸੀਂ ਇਹਨਾਂ ਸਾਰੇ ਵੇਰਵਿਆਂ ਨੂੰ ਮੁਫਤ ਵਿੱਚ ਆਨਲਾਈਨ ਅਪਡੇਟ ਕਰ ਸਕਦੇ ਹੋ।

ਜਦੋਂ ਕਿ ਜੇਕਰ ਤੁਸੀਂ ਇਹ ਕੰਮ ਕਰਨ ਲਈ ਆਧਾਰ ਕਾਮਨ ਸਰਵਿਸ ਸੈਂਟਰ ਜਾਂਦੇ ਹੋ, ਤਾਂ ਤੁਹਾਨੂੰ ਇਸਦੇ ਲਈ 50 ਰੁਪਏ ਖਰਚ ਕਰਨੇ ਪੈਣਗੇ। ਇਸ ਦੇ ਨਾਲ ਹੀ ਜੇਕਰ ਤੁਸੀਂ ਆਧਾਰ ਕਾਰਡ 'ਚ ਫੋਟੋ, ਬਾਇਓਮੈਟ੍ਰਿਕ ਅਤੇ ਆਈਰਿਸ ਵਰਗੀ ਜਾਣਕਾਰੀ ਨੂੰ ਅਪਡੇਟ ਕਰਨਾ ਚਾਹੁੰਦੇ ਹੋ ਤਾਂ ਇਹ ਕੰਮ ਆਨਲਾਈਨ ਨਹੀਂ ਹੋਵੇਗਾ। ਇਸਦੇ ਲਈ ਤੁਹਾਨੂੰ ਖੁਦ ਆਧਾਰ ਕੇਂਦਰ ਜਾਣਾ ਹੋਵੇਗਾ ਅਤੇ ਅਪਡੇਟ ਕਰਨ ਦਾ ਚਾਰਜ ਦੇਣਾ ਹੋਵੇਗਾ।

ਇਸ ਤਰ੍ਹਾਂ ਕਰੋ ਘਰ ਬੈਠੇ ਮੁਫਤ 'ਚ ਆਧਾਰ ਅਪਡੇਟ 

  • ਸਭ ਤੋਂ ਪਹਿਲਾਂ ਆਧਾਰ ਦੀ ਅਧਿਕਾਰਤ ਵੈੱਬਸਾਈਟ https://uidai.gov.in/ 'ਤੇ ਜਾਓ।
  • ਇਸ ਤੋਂ ਬਾਅਦ Update Aadhaar ਆਪਸ਼ਨ 'ਤੇ ਕਲਿੱਕ ਕਰੋ।
  • ਹੁਣ ਆਧਾਰ ਨੰਬਰ ਦਰਜ ਕਰਕੇ OTP ਰਾਹੀਂ ਲੌਗਇਨ ਕਰੋ। ਲੌਗਇਨ ਕਰਨ ਲਈ, ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ OTP ਆਵੇਗਾ।
  • ਹੁਣ ਤੁਹਾਨੂੰ ਆਧਾਰ ਕਾਰਡ ਅਪਡੇਟ ਕਰਨ ਦੇ ਵਿਕਲਪ 'ਤੇ ਕਲਿੱਕ ਕਰਨਾ ਹੋਵੇਗਾ।
  • ਇਸ ਤੋਂ ਬਾਅਦ ਤੁਹਾਨੂੰ Proceed to Update Aadhaar 'ਤੇ ਕਲਿੱਕ ਕਰਨਾ ਹੋਵੇਗਾ।
  • ਹੁਣ ਅੱਪਡੇਟ ਕੀਤੇ ਪਤੇ ਨਾਲ ਸਬੰਧਤ ਦਸਤਾਵੇਜ਼ ਅਪਲੋਡ ਕਰੋ ਅਤੇ ਸਬਮਿਟ 'ਤੇ ਕਲਿੱਕ ਕਰੋ।
  • ਅੱਪਡੇਟ ਬੇਨਤੀ ਸਵੀਕਾਰ ਕੀਤੇ ਜਾਣ ਤੋਂ ਬਾਅਦ, ਇੱਕ 14 ਅੰਕਾਂ ਦਾ URN ਨੰਬਰ ਜਨਰੇਟ ਹੋਵੇਗਾ।
  • ਇਸ ਨੰਬਰ ਨੂੰ ਸੇਵ ਕਰੋ। ਤੁਹਾਡਾ ਆਧਾਰ ਕੁਝ ਦਿਨਾਂ ਬਾਅਦ ਅਪਡੇਟ ਹੋ ਜਾਵੇਗਾ।
  • ਤੁਸੀਂ ਬੇਨਤੀ ਨੰਬਰ ਰਾਹੀਂ ਆਪਣੇ ਆਧਾਰ ਦੀ ਸਥਿਤੀ ਦੀ ਜਾਂਚ ਕਰ ਸਕਦੇ ਹੋ

 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Harinder Kaur

Content Editor

Related News