Apple WWDC 2024 : CEO ਟਿਮ ਕੁੱਕ ਨੇ ਕੀਤਾ ਐਲਾਨ, ਇਸ ਮਹੀਨੇ 9 ਨਵੇਂ ਦੇਸ਼ਾਂ ਵਿੱਚ ਪਹੁੰਚੇਗਾ ਐਪਲ ਵਿਜ਼ਨ ਪ੍ਰੋ

Tuesday, Jun 11, 2024 - 01:46 AM (IST)

ਗੈਜੇਟ ਡੈਸਕ- ਐਪਲ ਨੇ ਵਰਲਡਵਾਈਡ ਡਿਵੈਲਵਰਜ਼ ਕਾਨਫਰੰਸ 'ਚ ਆਪਣੇ ਗੈਜੇਟਜ਼ ਦੇ ਨਵੇਂ ਅਪਡੇਟਸ ਲਾਂਚ ਕੀਤੇ ਤੇ ਉਨ੍ਹਾਂ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਕੰਪਨੀ ਨੇ ਚੀਨ, ਹਾਂਗਕਾਂਗ, ਜਾਪਾਨ ਲਈ ਪ੍ਰੀ-ਆਰਡਰ ਦੇ ਨਾਲ ਨੌਂ ਨਵੇਂ ਦੇਸ਼ਾਂ ਵਿੱਚ ਆਪਣੇ ਵਿਜ਼ਨ ਪ੍ਰੋ ਡਿਵਾਈਸ ਨੂੰ ਲਿਆਉਣ ਦਾ ਐਲਾਨ ਕੀਤਾ। ਇਸ ਦੇ ਲਈ ਪ੍ਰੀ ਆਰਡਰ 14 ਜੂਨ ਤੋਂ ਸ਼ੁਰੂ ਹੋਵੇਗਾ ਅਤੇ 28 ਜੂਨ ਤੋਂ ਉਪਲਬਧ ਹੋਵੇਗਾ। 

ਇਸ ਤੋਂ ਇਲਾਵਾ ਆਸਟ੍ਰੇਲੀਆ, ਕੈਨੇਡਾ, ਫਰਾਂਸ, ਜਰਮਨੀ ਅਤੇ ਯੂ.ਕੇ. ਦੇ ਲੋਕ 28 ਜੂਨ ਤੋਂ ਵਿਜ਼ਨ ਪ੍ਰੋ ਦਾ ਪ੍ਰੀ-ਆਰਡਰ ਕਰ ਸਕਦੇ ਹਨ ਅਤੇ 12 ਜੁਲਾਈ ਤੋਂ ਡਿਵਾਈਸ ਦੀ ਡਿਲੀਵਰੀ ਸ਼ੁਰੂ ਕਰ ਦਿੱਤੀ ਜਾਵੇਗੀ। 

PunjabKesari

Apple Vision Pro 256GB, 512GB, ਅਤੇ 1TB ਸਟੋਰੇਜ ਸਮਰੱਥਾ ਨਾਲ ਲਾਂਚ ਹੋਵੇਗਾ ਤੇ ਇਸ ਦੀ ਕੀਮਤ 3,499 ਡਾਲਰ ਤੋਂ ਸ਼ੁਰੂ ਹੋਵੇਗੀ।

ਇਸ ਈਵੈਂਟ ਦੌਰਾਨ ਵਿਜ਼ਨ ਪ੍ਰੋ ਦੀ ਲਾਂਚਿੰਗ ਮੌਕੇ ਕੰਪਨੀ ਦੇ ਸੀ.ਈ.ਓ. ਟਿਮ ਕੁੱਕ ਨੇ ਕਿਹਾ, "ਅਸੀਂ ਅਸੰਭਵ ਨੂੰ ਸੰਭਵ ਹੁੰਦੇ ਦੇਖਣ ਲਈ ਲੋਕਾਂ ਨੂੰ ਹੋਰ ਉਡੀਕ ਨਹੀਂ ਕਰਵਾ ਸਕਦੇ।”

ਵਿਜ਼ਨ ਪ੍ਰੋ 'visionOS' ਦੁਆਰਾ ਸੰਚਾਲਿਤ ਹੈ। visionOS 2 ਅਪਡੇਟ ਦੇ ਰੂਪ ਵਿੱਚ ਉਪਲਬਧ ਹੋਵੇਗਾ ਜੋ ਸਾਰੇ ਐਪਲ ਵਿਜ਼ਨ ਪ੍ਰੋ ਉਪਭੋਗਤਾਵਾਂ ਨੂੰ ਹੋਰ ਵੀ ਨਵੇਂ ਕੰਟੈਂਟ ਮੁਹੱਈਆ ਕਰਵਾਏਗਾ। ਇਨ੍ਹਾਂ ਵਿੱਚ ਫੋਟੋਆਂ ਨੂੰ 3D ਰੂਪ 'ਚ ਵਿੱਚ ਬਦਲਣ ਦਾ ਇੱਕ ਸ਼ਕਤੀਸ਼ਾਲੀ ਤਰੀਕਾ ਸ਼ਾਮਲ ਹੈ। ਇਸ ਤੋਂ ਇਲਾਵਾ ਅਸੀਂ ਹੱਥਾਂ ਦੇ ਸਮਾਰਟ ਗੈਸਚਰਜ਼ ਨਾਲ ਇਸ ਨੂੰ ਪੂਰੀ ਤਰ੍ਹਾਂ ਕੰਟਰੋਲ ਕਰ ਸਕਦੇ ਹਾਂ।

PunjabKesari

ਇਸ ਤੋਂ ਇਲਾਵਾ ਅਸੀਂ ਮੈਕਬੁੱਕ ਵਰਚੁਅਲ ਡਿਸਪਲੇਅ, ਸਫਾਰੀ ਤੇ ਐਪਲ ਟੀਵੀ ਆਦਿ ਦਾ ਕੰਟੈਂਟ ਇਕੋ ਥਾਂ ਇੰਜੁਆਏ ਕਰ ਸਕਦੇ ਹਾਂ। ਇਸ ਬਾਰੇ ਅੱਗੇ ਕੰਪਨੀ ਨੇ ਕਿਹਾ ਕਿ ਐਪ ਸਟੋਰ ਵਿੱਚ ਹੁਣ ਐਪਲ ਵਿਜ਼ਨ ਪ੍ਰੋ ਲਈ ਡਿਜ਼ਾਈਨ ਕੀਤੀਆਂ 2,000 ਤੋਂ ਵੱਧ ਐਪਸ ਹਨ ਤੇ 1.5 ਮਿਲੀਅਨ ਤੋਂ ਵੱਧ iOS ਅਤੇ iPadoS ਐਪਸ ਵੀ ਉਪਲੱਬਧ ਕਰਵਾਈਆਂ ਗਈਆਂ ਹਨ। 

PunjabKesari

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


Harpreet SIngh

Content Editor

Related News