ਅੱਜ ਭਾਰਤ ''ਚ ਲਾਂਚ ਹੋਵੇਗਾ Vivo U20

11/22/2019 2:02:36 AM

ਗੈਜੇਟ ਡੈਸਕ-ਚੀਨ ਦੀ ਸਮਾਰਟਫੋਨ ਕੰਪਨੀ ਵੀਵੋ ਅੱਜ ਭਾਰਤ 'ਚ ਆਪਣਾ ਸਮਾਰਟਫੋਨ ਵੀਵੋ ਯੂ20 ਲਾਂਚ ਕਰੇਗੀ। ਫੋਨ ਨੂੰ ਕੰਪਨੀ ਕਈ ਵਾਰ ਟੀਜ਼ ਕਰ ਚੁੱਕੀ ਹੈ। ਅਜੇ ਤਕ ਸਾਹਮਣੇ ਆਈ ਜਾਣਕਾਰੀ ਦੇ ਮੁਤਾਬਕ ਫੋਨ 'ਚ ਵਾਟਰਡਰਾਪ ਸਟਾਈਲ ਨੌਚ ਅਤੇ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਜਾਵੇਗਾ। ਇਹ ਫੋਨ ਵੀਵੋ ਯੂ10 ਦਾ ਸਕਸੈੱਸਰ ਹੈ ਜਿਸ ਨੂੰ ਸਤੰਬਰ 'ਚ ਲਾਂਚ ਕੀਤਾ ਗਿਆ ਸੀ। ਇਹ ਫੋਨ ਟੀਜ਼ਰ 'ਚ ਬਲੂ ਗ੍ਰੇਡੀਐਂਟ ਬੈਕ ਪੈਨਲ ਫਿਨਿਸ਼ ਨਾਲ ਨਜ਼ਰ ਆਇਆ ਸੀ।

ਸੰਭਾਵਿਤ ਕੀਮਤ
ਐਮਾਜ਼ੋਨ ਟੀਜ਼ਰ ਦੇ ਪੇਜ਼ 'ਤੇ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਫੋਨ ਦੀ ਕੀਮਤ ਦਾ ਖੁਲਾਸਾ ਅੱਜ ਹੋਵੇਗਾ। ਫੋਨ ਦੁਪਹਿਰ 12 ਵਜੇ ਲਾਂਚ ਕੀਤਾ ਜਾਵੇਗਾ। ਇਸ ਫੋਨ ਦੀ ਕੀਮਤ ਵੀਵੋ ਯੂ10 ਕਰੀਬ ਜਾਂ ਉਸ ਤੋਂ ਥੋੜੀ ਜ਼ਿਆਦਾ ਹੋ ਸਕਦੀ ਹੈ। ਵੀਵੋ ਯੂ10 ਫੋਨ 8,990 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਲਾਂਚ ਕੀਤਾ ਗਿਆ ਸੀ।

ਇਹ ਹੋ ਸਕਦੇ ਹਨ ਫੀਚਰਸ
ਵੀਵੋ ਦੇ ਇਸ ਸਮਾਰਟਫੋਨ 'ਚ ਯੂਜ਼ਰਸ ਨੂੰ ਕੁਆਲਕਾਮ ਸਨੈਪਡਰੈਗਨ 675AIE ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। ਕੰਪਨੀ ਇਸ ਤੋਂ ਪਹਿਲਾਂ ਇਹ ਚਿਪਸੈੱਟ ਆਪਣੇ Vivo V15 Pro ਅਤੇ V17 Pro ਸਮਾਰਟਫੋਨਸ 'ਚ ਵੀ ਦੇ ਚੁੱਕੀ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਇਸ ਡਿਵਾਈਸ 'ਚ 6ਜੀ.ਬੀ. ਤਕ ਦੀ ਰੈਮ ਅਤੇ UFS 2.1 ਸਟੋਰੇਜ਼ ਮਿਲ ਸਕਦੀ ਹੈ। ਟੀਜ਼ਰ ਇਮੇਜ਼ ਦੀ ਗੱਲ ਕਰੀਏ ਤਾਂ ਵੀਵੋ ਯੂ20 'ਚ ਫੁਲ ਸਕਰੀਨ ਡਿਸਪੇਲਅ ਹੋਵੇਗੀ, ਜਿਸ 'ਚ ਵਾਟਰਡਰਾਪ ਨੌਚ ਸੈਲਫੀ ਕੈਮਰਾ ਦਿੱਤਾ ਜਾਵੇਗੀ। ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਮਿਲ ਸਕਦਾ ਹੈ ਜਿਸ 'ਚ 16 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਸੈਂਸਰ ਹੋਵੇਗਾ। ਇਸ ਤੋਂ ਇਲਾਵਾ 8 ਮੈਗਾਪਿਕਸਲ ਦਾ ਵਾਇਡ-ਐਂਗਲ ਕੈਮਰਾ ਸੈਂਸਰ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਵੀ ਮਿਲ ਸਕਦਾ ਹੈ। ਟੀਜ਼ਰ 'ਚ ਕਿਹਾ ਗਿਆ ਹੈ ਕਿ ਇਹ 5,000 ਐੱਮ.ਏ.ਐੱਚ. ਬੈਟਰੀ ਵਾਲਾ ਸਭ ਤੋਂ ਤੇਜ਼ ਸਮਾਰਟਫੋਨ ਹੋਵੇਗਾ। ਇਸ ਤਰ੍ਹਾਂ ਕੰਪਨੀ ਇਸ ਡਿਵਾਈਸ ਦੇ ਪ੍ਰੋਸੈਸਰ ਸਨੈਪਡਰੈਗਨ 675 ਦੇ ਚੱਲਦੇ ਇਸ ਨੂੰ ਸਭ ਤੋਂ ਤੇਜ਼ ਮੰਨ ਰਹੀ ਹੈ। ਟੀਜ਼ਰ 'ਚ ਕਿਹਾ ਗਿਆ ਹੈ ਕਿ ਵੀਵੋ ਯੂ20 ਸਮਾਰਟਫੋਨ ਯੂਜ਼ਰਸ 273 ਘੰਟੇ ਦਾ ਸਟੈਂਡਬਾਏ ਟਾਈਮ ਮਿਲੇਗਾ। ਨਾਲ ਹੀ 18ਵਾਟ ਫਾਸਟ ਚਾਰਜ ਸਪੋਰਟ ਵੀ ਇਸ 'ਚ ਦਿੱਤਾ ਗਿਆ ਹੈ।


Karan Kumar

Content Editor

Related News