Vivo ਨੇ ਲਾਂਚ ਕੀਤਾ ਨਵਾਂ 5ਜੀ ਫੋਨ, ਘੱਟ ਕੀਮਤ ’ਚ ਮਿਲੇਗਾ 50MP ਦਾ ਕੈਮਰਾ

Saturday, Sep 17, 2022 - 06:57 PM (IST)

ਗੈਜੇਟ ਡੈਸਕ– ਵੀਵੋ ਨੇ ਆਪਣਏ ਬਜਟ 5ਜੀ ਸਮਾਰਟਫੋਨ ਦਾ ਨਵਾਂ ਕਲਰ ਵੇਰੀਐਂਟ ਲਾਂਚ ਕੀਤਾ ਹੈ। Vivo T1 5G ਦਾ ਨਵਾਂ ਵੇਰੀਐਂਟ ਲਾਂਚ ਹੋਇਆ ਹੈ। ਬ੍ਰਾਂਡ ਨੇ ਇਸ ਸਮਾਰਟਫੋਨ ਦਾ ਸਿਲਕੀ ਵਾਈਟ ਕਲਰ ਵੇਰੀਐਂਟ ਲਾਂਚ ਕੀਤਾ ਹੈ। ਕੰਪਨੀ ਨੇ ਇਸ ਫੋਨ ਨੂੰ ਫਰਵਰੀ ’ਚ ਲਾਂਚ ਕੀਤਾ ਸੀ। ਉਸ ਸਮੇਂ ਸਮਾਰਟਫੋਨ ਦੋ ਰੰਗਾਂ- ਰੇਨਬੋ ਫੈਨਟਸੀ ਅਤੇ ਸਟਾਰਲਾਈਟ ਬਲੈਕ ’ਚ ਉਪਲੱਬਧ ਸੀ। ਸਮਾਰਟਫੋਨ ਦੇ ਨਵੇਂ ਕਲਰ ਵੇਰੀਐਂਟ ਨੂੰ ਤੁਸੀਂ ਫਲਿਪਕਾਰਟ ਤੋਂ ਖਰੀਦ ਸਕਦੇ ਹੋ।

Vivo T1 5G ਦੀ ਕੀਮਤ
ਸਮਾਰਟਫੋਨ ਤਿੰਨ ਕੰਫੀਗ੍ਰੇਸ਼ਨ ’ਚ ਆਉਂਦਾ ਹੈ। ਇਸਦੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 15,990 ਰੁਪਏ ਹੈ। ਉਥੇ ਹੀ ਇਸਦਾ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ 16,990 ਰੁਪਏ ’ਚ ਆਉਂਦਾ ਹੈ। ਹੈਂਡਸੈੱਟ ਦਾ ਟਾਪ ਵੇਰੀਐਂਟ ਯਾਨੀ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ 19,990 ਰੁਪਏ ਦਾ ਹੈ। ਇਸ ਫੋਨ ’ਤੇ 1000 ਰੁਪਏ ਦਾ ਡਿਸਕਾਊਂਟ HDFC ਬੈਂਕ ਕਾਰਡ ’ਤੇ ਮਿਲ ਰਿਹਾ ਹੈ। 

Vivo T1 5G ਦੇ ਫੀਚਰਜ਼
ਫੀਚਰਜ਼ ਦੇ ਮਾਮਲੇ ’ਚ ਫੋਨ ’ਚ ਕੁਝ ਵੀ ਨਵਾਂ ਨਹੀਂ ਹੈ। ਕੰਪਨੀ ਨੇ ਸਿਰਫ ਨਵਾਂ ਕਲਰ ਵੇਰੀਐਂਟ ਲਾਂਚ ਕੀਤਾ ਹੈ। ਫੋਨ ’ਚ 6.58 ਇੰਚ ਦੀ ਫੁਲ ਐੱਚ.ਡੀ. ਪਲੱਸ ਆਈ.ਪੀ.ਐੱਸ. ਐੱਲ.ਸੀ.ਡੀ. ਡਿਸਪਲੇਅ ਹੈ। ਡਿਊਲ ਸਿਮ ਸਪੋਰਟ ਵਾਲਾ ਇਹ ਸਮਾਰਟਫੋਨ ਕੁਆਲਕਾਮ ਸਨੈਪਡ੍ਰੈਗਨ 695 5ਜੀ ਪ੍ਰੋਸੈਸਰ ’ਤੇ ਕੰਮ ਕਰਦਾ ਹੈ। 

ਫੋਨ ’ਚ 8 ਜੀ.ਬੀ. ਤਕ ਰੈਮ ਅਤੇ 128 ਜੀ.ਬੀ. ਤਕ ਸਟੋਰੇਜ ਦਾ ਆਪਸ਼ਨ ਮਿਲੇਗਾ। ਹੈਂਡਸੈੱਟ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ। ਇਸਦਾ ਮੇਨ ਲੈੱਨਜ਼ 50 ਮੈਗਾਪਿਕਸਲ ਦਾ ਹੈ। ਇਸਤੋਂ ਇਲਾਵਾ ਤੁਹਾਨੂੰ 2 ਮੈਗਾਪਿਕਸਲ ਦੇ ਦੋ ਹੋਰ ਸੈਂਸਰ ਮਿਲਣਗੇ। ਫਰੰਟ ’ਚ ਕੰਪਨੀ ਨੇ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਹੈ। 

ਕੁਨੈਕਟੀਵਿਟੀ ਲਈ ਫੋਨ ’ਚ 5G, 4G LTE, dual-band Wi-Fi, Bluetooth v5.1, USB Type-C ਪੋਰਟ ਅਤੇ USB OTG ਕੁਨੈਕਟੀਵਿਟੀ ਆਪਸ਼ਨ ਮਿਲਦਾ ਹੈ। ਡਿਵਾਈਸ ਨੂੰ ਪਾਵਰ ਦੇਣ ਲਈ 5000mAh ਦੀ ਬੈਟਰੀ ਦਿੱਤੀ ਗਈਹੈ ਜੋ 18 ਵਾਟ ਦੀ ਚਾਰਜਿੰਗ ਸਪੋਰਟ ਨਾਲ ਹੈ। 


Rakesh

Content Editor

Related News