50MP ਕੈਮਰਾ ਤੇ 5500mAh ਦੀ ਬੈਟਰੀ ਨਾਲ Vivo ਦਾ ਸ਼ਾਨਦਾਰ ਫੋਨ ਹੋਇਆ ਲਾਂਚ ! ਜਾਣੋ ਕੀ ਹੈ ਇਸ ਦੀ ਕੀਮਤ
Saturday, Jun 21, 2025 - 12:13 PM (IST)

ਗੈਜੇਟ ਡੈਸਕ - ਭਾਰਤ 'ਚ Vivo ਨੇ ਆਪਣਾ Vivo Y400 Pro 5G ਸਮਾਰਟਫੋਨ ਲਾਂਚ ਕਰ ਦਿੱਤਾ ਹੈ ਅਤੇ ਇਹ ਸਮਾਰਟਫੋਨ 5500mAh ਬੈਟਰੀ ਅਤੇ 90W ਚਾਰਜਿੰਗ ਸਪੋਰਟ ਦੇ ਨਾਲ ਆਉਂਦਾ ਹੈ। ਇਸ ਫੋਨ ਵਿਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ, ਜਿਸ ਵਿਚ 50MP Sony IMX882 ਪ੍ਰਾਇਮਰੀ ਕੈਮਰਾ ਹੈ। ਹੈਂਡਸੈੱਟ ਵਿਚ MediaTek Dimensity 7300 ਪ੍ਰੋਸੈਸਰ ਹੈ। ਇਸ ਵਿਚ 8GB RAM ਹੋਵੇਗੀ। ਇਹ ਸਮਾਰਟਫੋਨ ਮਿਡ-ਰੇਂਜ ਬਜਟ ਵਿਚ ਆਉਂਦਾ ਹੈ। ਇਸ ਫੋਨ ਰਾਹੀਂ, ਕੰਪਨੀ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਨ੍ਹਾਂ ਦਾ ਬਜਟ ਲਗਭਗ 25 ਹਜ਼ਾਰ ਰੁਪਏ ਹੈ। ਆਓ ਇਸ ਫੋਨ ਦੇ ਬਾਕੀ ਫੀਚਰਜ਼, ਕੀਮਤ ਤੇ ਸਪੈਸੀਫਿਕੇਸ਼ਨਜ਼ ਦੀ ਵਿਸਥਾਰ ਨਾਲ ਜਾਣਕਾਰੀ ਹਾਸਲ ਕਰਦੇ ਹਾਂ।
ਕੀਮਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਸਮਾਰਟਫੋਨ ਦੀ ਕੀਮਤ 24,999 ਰੁਪਏ ਹੈ ਅਤੇ ਇਹ ਕੀਮਤ ਫੋਨ ਦੇ 8GB RAM + 128GB ਸਟੋਰੇਜ ਵੇਰੀਐਂਟ ਲਈ ਹੈ। ਇਸ ਦੇ ਨਾਲ ਹੀ, ਇਸਦੇ 8GB RAM + 256GB ਸਟੋਰੇਜ ਵੇਰੀਐਂਟ ਦੀ ਕੀਮਤ 26,999 ਰੁਪਏ ਹੈ। ਤੁਸੀਂ ਇਸ ਫੋਨ ਨੂੰ ਫ੍ਰੀਸਟਾਈਲ ਵ੍ਹਾਈਟ, ਫੈਸਟ ਗੋਲਡ ਅਤੇ ਨੇਬੂਲਾ ਪਰਪਲ ਵਿਚ ਖਰੀਦ ਸਕਦੇ ਹੋ। ਇਸ ਵੇਲੇ ਇਹ ਫੋਨ Vivo India ਦੀ ਵੈੱਬਸਾਈਟ 'ਤੇ ਪ੍ਰੀ-ਆਰਡਰ ਲਈ ਉਪਲਬਧ ਹੈ। ਅਧਿਕਾਰਤ ਵੈੱਬਸਾਈਟ ਤੋਂ ਇਲਾਵਾ, ਤੁਸੀਂ ਇਸ ਫੋਨ ਨੂੰ Flipkart ਅਤੇ Amazon ਤੋਂ ਵੀ ਖਰੀਦ ਸਕਦੇ ਹੋ। ਇਸਦੀ ਵਿਕਰੀ 27 ਜੂਨ ਤੋਂ ਸ਼ੁਰੂ ਹੋਵੇਗੀ।
ਇਸ ਦੇ ਨਾਲ ਹੀ ਇਸ 5G ਸਮਾਰਟਫੋਨ 'ਚ 6.77-ਇੰਚ ਦੀ ਫੁੱਲ HD + 3D ਕਰਵਡ AMOLED ਦੀ ਡਿਸਪਲੇਅ ਹੋਵੇਗੀ, ਜੋ 120Hz ਰਿਫਰੈਸ਼ ਰੇਟ ਸਪੋਰਟ ਦੇ ਨਾਲ ਆਵੇਗੀ। ਸਕ੍ਰੀਨ ਦੀ ਪੀਕ ਬ੍ਰਾਈਟਨੈੱਸ 4500 Nits ਹੈ। ਇਸ ਵਿਚ MediaTek Dimensity 7300 ਪ੍ਰੋਸੈਸਰ ਹੈ, ਜੋ 8GB RAM ਦੇ ਨਾਲ ਆਉਂਦਾ ਹੈ ਅਤੇ ਸਮਾਰਟਫੋਨ ਵਿਚ Android 15 ਅਧਾਰਤ Funtouch OS 15 ਮਿਲਦਾ ਹੈ। ਆਪਟਿਕਸ ਦੀ ਗੱਲ ਕਰੀਏ ਤਾਂ ਇਸ ਵਿਚ 50MP Sony IMX882 ਪ੍ਰਾਇਮਰੀ ਲੈਂਸ ਅਤੇ 2MP ਸੈਕੰਡਰੀ ਲੈਂਸ ਹੈ ਤੇ ਨਾਲ ਹੀ ਕੰਪਨੀ ਨੇ ਫਰੰਟ 'ਤੇ 32MP ਸੈਲਫੀ ਕੈਮਰਾ ਦਿੱਤਾ ਹੈ। ਇਸ ਵਿਚ ਕਈ AI ਫੀਚਰਜ਼ ਵੀ ਮੌਜੂਦ ਹਨ। ਹੈਂਡਸੈੱਟ ਨੂੰ ਪਾਵਰ ਦੇਣ ਲਈ, 5500mAh ਦੀ ਬੈਟਰੀ ਦਿੱਤੀ ਗਈ ਹੈ, ਜੋ 90W ਚਾਰਜਿੰਗ ਨੂੰ ਸਪੋਰਟ ਕਰਦੀ ਹੈ।