ਦੇਸੀ ਕੰਪਨੀ ਨੇ ਲਾਂਚ ਕੀਤੇ ਧਾਕੜ 5G ਫੋਨ, ਕੀਮਤ 10000 ਰੁਪਏ ਤੋਂ ਵੀ ਘੱਟ
Saturday, Jun 14, 2025 - 05:05 PM (IST)

ਗੈਜੇਟ ਡੈਸਕ- Lava ਨੇ ਭਾਰਤੀ ਬਾਜ਼ਾਰ ਵਿੱਚ 2 ਨਵੇਂ ਸਮਾਰਟਫੋਨ ਲਾਂਚ ਕੀਤੇ ਹਨ, ਜੋ ਕਿ 10000 ਰੁਪਏ ਦੇ ਬਜਟ ਵਿੱਚ ਆਉਂਦੇ ਹਨ। ਕੰਪਨੀ ਨੇ Lava Storm Play ਅਤੇ Storm Lite ਲਾਂਚ ਕੀਤੇ ਹਨ, ਜੋ ਕਿ ਪਾਵਰਫੁਲ ਫੀਚਰਜ਼ ਦੇ ਨਾਲ ਆਉਂਦੇ ਹਨ। ਦੋਵਾਂ ਫੋਨਾਂ ਵਿੱਚ ਨਵੇਂ ਪ੍ਰੋਸੈਸਰ ਹਨ, ਜਿਸ ਬਾਰੇ ਕੰਪਨੀ ਨੇ ਕਈ ਦਾਅਵੇ ਕੀਤੇ ਹਨ।
Storm Play ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ਵਿਚ MediaTek Dimensity 7060 ਪ੍ਰੋਸੈਸਰ ਅਤੇ FS 3.1 ਸਟੋਰੇਜ ਦਿੱਤੀ ਗਈ ਹੈ। ਉਥੇ ਹੀ Storm Lite 'ਚ Dimensity 6400 ਪ੍ਰੋਸਸੈਰ ਦਿੱਤਾ ਗਿਆ ਹੈ। ਦੋਵਾਂ ਹੀ ਫੋਨਾਂ 'ਚ 50MP ਦਾ ਪ੍ਰਾਈਮਰੀ ਕੈਮਰਾ, 120Hz ਦਾ ਰਿਫ੍ਰੈਸ਼ ਰੇਟ ਅਤੇ 5G ਕੈਪੇਬਿਲਿਟੀ ਮਿਲਦੀ ਹੈ।
ਕੀਮਤ
Lava Storm Play ਨੂੰ ਕੰਪਨੀ ਨੇ 9,999 ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਹੈ। ਇਹ ਫੋਨ ਸਿੰਗਲ ਕੰਫੀਗ੍ਰੇਸ਼ਨ 'ਚ ਆਉਂਦਾ ਹੈ। ਇਸ ਵਿਚ 6 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਮਿਲਦੀ ਹੈ। ਉਥੇ ਹੀ Lava Storm Lite ਦੀ ਕੀਮਤ 7,999 ਰੁਪਏ ਹੈ। ਇਹ ਕੀਮਤ ਫੋਨ ਦੇ 4GB RAM + 64GB ਸਟੋਰੇਜ ਵੇਰੀਐਂਟ ਦੀ ਹੈ।
ਫੋਨ 4GB RAM + 128GB ਸਟੋਰੇਜ ਆਪਸ਼ਨ 'ਚ ਵੀ ਆਉਂਦਾ ਹੈ। ਇਨ੍ਹਾਂ ਫੋਨਾਂ ਨੂੰ ਤੁਸੀਂ Amazon.in ਤੋਂ ਖਰੀਦ ਸਕਦੇ ਹੋ। 19 ਜੂਨ ਤੋਂ ਤੁਸੀਂ Lava Storm Play ਨੂੰ ਖਰੀਦ ਸਕਦੇ ਹੋ, ਜਦੋਂਕਿ Storm Lite ਦੀ ਸੇਲ 24 ਜੂਨ ਤੋਂ ਹੋਵੇਗੀ।
ਫੀਚਰਜ਼
Lava Storm Play ਅਤੇ Storm Lite ਦੋਵਾਂ ਵਿੱਚ 6.75-ਇੰਚ HD+ LCD ਡਿਸਪਲੇਅ ਹੈ, ਜੋ 120Hz ਰਿਫਰੈਸ਼ ਰੇਟ ਨੂੰ ਸਪੋਰਟ ਕਰਦਾ ਹੈ। Storm Play 'ਚ MediaTek Dimensity 7060 ਪ੍ਰੋਸੈਸਰ ਹੈ ਅਤੇ Storm Lite ਵਿੱਚ MediaTek Dimensity 6400 ਪ੍ਰੋਸੈਸਰ ਹੈ। ਦੋਵੇਂ ਸਮਾਰਟਫੋਨ 10,000 ਰੁਪਏ ਤੋਂ ਘੱਟ ਦੇ ਬਜਟ ਵਿੱਚ ਆਉਂਦੇ ਹਨ।
Storm Play ਵਿੱਚ UFS 3.1 ਸਟੋਰੇਜ ਅਤੇ LPDDR5 RAM ਹੈ। ਇਹ ਫ਼ੋਨ 6GB RAM + 128GB ਸਟੋਰੇਜ ਵਿੱਚ ਆਉਂਦਾ ਹੈ। ਦੋਵੇਂ ਫ਼ੋਨ Android 15 'ਤੇ ਕੰਮ ਕਰਦੇ ਹਨ। ਕੰਪਨੀ ਇੱਕ ਸਾਲ ਦੇ ਓਪਰੇਟਿੰਗ ਸਿਸਟਮ ਅੱਪਡੇਟ ਅਤੇ ਦੋ ਸਾਲਾਂ ਦੇ ਸੁਰੱਖਿਆ ਅੱਪਡੇਟ ਦੀ ਪੇਸ਼ਕਸ਼ ਕਰੇਗੀ।
ਆਪਟਿਕਸ ਦੀ ਗੱਲ ਕਰੀਏ ਤਾਂ, Storm Play ਵਿੱਚ 50MP ਮੁੱਖ ਲੈਂਸ ਅਤੇ 2MP ਸੈਕੰਡਰੀ ਕੈਮਰਾ ਹੈ। ਇਸ ਦੇ ਨਾਲ ਹੀ, ਕੰਪਨੀ ਨੇ ਫਰੰਟ 'ਤੇ 8MP ਸੈਲਫੀ ਕੈਮਰਾ ਦਿੱਤਾ ਹੈ। ਇਸ ਦੇ ਨਾਲ ਹੀ, Storm Lite ਵਿੱਚ 50MP ਪ੍ਰਾਇਮਰੀ ਕੈਮਰਾ ਅਤੇ 5MP ਫਰੰਟ ਕੈਮਰਾ ਹੈ। ਦੋਵਾਂ ਫ਼ੋਨਾਂ ਵਿੱਚ 5000mAh ਬੈਟਰੀ ਹੈ। Lite ਵਰਜਨ ਵਿੱਚ 15W ਚਾਰਜਿੰਗ ਹੈ ਅਤੇ Storm Play ਵਿੱਚ 18W ਚਾਰਜਿੰਗ ਮਿਲਦੀ ਹੈ।