10,000 ਤੋਂ ਵੀ ਘੱਟ ਕੀਮਤ ''ਤੇ ਲਾਂਚ ਹੋਇਆ ਇਹ ਸ਼ਾਨਦਾਰ Phone! ਜਾਣੋ Features
Wednesday, Jun 18, 2025 - 01:24 PM (IST)

ਗੈਜੇਟ ਡੈਸਕ - ਭਾਰਤ 'ਚ iQOO ਦਾ ਸ਼ਾਨਦਾਰ ਸਮਾਰਟਫੋਨ iQOO Z10 Lite 5G ਲਾਂਚ ਹੋ ਚੁੱਕਾ ਹੈ ਅਤੇ ਇਸ ਫੋਨ ਨੂੰ MediaTek Dimensity 6300 ਚਿੱਪਸੈੱਟ, 8 GB ਤੱਕ RAM ਅਤੇ 256 GB ਤੱਕ ਸਟੋਰੇਜ ਵਿਕਲਪ ਦੇ ਨਾਲ ਲਾਂਚ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਲੇਟੈਸਟ iQOO Z10 Lite 5G ਸਮਾਰਟਫੋਨ ਵਿਚ 6000mAh ਬੈਟਰੀ ਹੈ ਤੇ ਇਹ ਫੋਨ 10,000 ਰੁਪਏ ਤੋਂ ਘੱਟ ਕੀਮਤ ਵਿਚ ਦੋ ਰੰਗਾਂ ਦੇ ਵਿਕਲਪਾਂ ਵਿਚ ਲਾਂਚ ਕੀਤਾ ਗਿਆ ਹੈ। iQOO ਦੇ ਇਸ ਫੋਨ ਵਿਚ 50-ਮੈਗਾਪਿਕਸਲ ਦਾ ਡਿਊਲ ਰੀਅਰ ਕੈਮਰਾ ਸੈੱਟਅਪ ਹੈ। ਇਸ ਫੋਨ ਵਿਚ AI ਪਾਵਰਡ ਕੈਮਰਾ ਅਤੇ ਇਮੇਜ ਐਡੀਟਿੰਗ ਫੀਚਰਜ਼ ਵੀ ਹਨ। ਇੱਥੇ ਅਸੀਂ ਤੁਹਾਨੂੰ Vivo ਦੇ ਸਬ-ਬ੍ਰਾਂਡ iQOO ਦੇ ਲੇਟੈਸਟ ਬਜਟ ਸਮਾਰਟਫੋਨ ਦੀ ਕੀਮਤ ਅਤੇ ਫੀਚਰਜ਼ ਬਾਰੇ ਵਿਸਥਾਰ ਜਾਣਕਾਰੀ ਦੇ ਰਹੇ ਹਾਂ।
ਕਿੰਨੀ ਹੈ ਕੀਮਤ?
ਕੀਮਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ iQOO Z10 Lite 5G ਸਮਾਰਟਫੋਨ ਨੂੰ ਤਿੰਨ ਵੇਰੀਐਂਟ ਵਿਚ ਲਾਂਚ ਕੀਤਾ ਗਿਆ ਹੈ। ਇਨ੍ਹਾਂ ਤਿੰਨਾਂ ਵੇਰੀਐਂਟਾਂ ਦੀ ਕੀਮਤ ਹੈ 4GB + 128GB ਵੇਰੀਐਂਟ ਦੀ ਕੀਮਤ 9,999 ਰੁਪਏ, 6GB + 128GB ਵੇਰੀਐਂਟ ਦੀ ਕੀਮਤ 10,999 ਰੁਪਏ, 8GB + 128GB ਵੇਰੀਐਂਟ ਦੀ ਕੀਮਤ 12,999 ਰੁਪਏ ਹੈ। ਇਸ ਦੌਰਾਨ ਕਲਰ ਆਪਸ਼ਨ ਦੀ ਜੇਕਰ ਗੱਲ ਕਰੀਏ ਤਾਂ ਇਸ ਸਮਾਰਟਫੋਨ ਨੂੰ ਦੋ ਰੰਗਾਂ ਦੇ ਆਪਸ਼ਨ ਸਾਈਬਰ ਗ੍ਰੀਨ ਅਤੇ ਟਾਈਟੇਨੀਅਮ ਬਲੂ ਵਿਚ ਲਾਂਚ ਕੀਤਾ ਗਿਆ ਹੈ। ਇਹ ਫੋਨ 25 ਜੂਨ ਤੋਂ ਐਮਾਜ਼ਾਨ ਇੰਡੀਆ ਦੀ ਵੈੱਬਸਾਈਟ ਤੋਂ ਖਰੀਦਿਆ ਜਾ ਸਕਦਾ ਹੈ। ਕੰਪਨੀ ਪਹਿਲੀ ਸੇਲ 'ਤੇ 500 ਰੁਪਏ ਦਾ ਬੈਂਕ ਡਿਸਕਾਊਂਟ ਦੇ ਰਹੀ ਹੈ ਭਾਵ ਕਿ ਇਸ ਫੋਨ ਨੂੰ 9499 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦਿਆ ਜਾ ਸਕਦਾ ਹੈ।
ਕੀ ਹਨ ਖਾਸੀਅਤਾਂ :-
iQOO Z10 Lite 5G ਸਮਾਰਟਫੋਨ ਵਿਚ 6.74-ਇੰਚ AMOLED ਡਿਸਪਲੇਅ ਹੈ। ਇਸਦਾ ਰਿਫਰੈਸ਼ ਰੇਟ 90Hz ਹੈ। ਇਸ ਡਿਸਪਲੇਅ ਦੀ ਪੀਕ ਬ੍ਰਾਈਟਨੈੱਸ 1000 nits ਹੈ। MediaTek Dimensity 6300 ਚਿੱਪਸੈੱਟ iQOO ਦੇ ਬਜਟ ਸਮਾਰਟਫੋਨ ਵਿਚ ਉਪਲਬਧ ਹੈ। ਇਹ ਫੋਨ 4GB, 6GB ਅਤੇ 8GB RAM ਵਿਕਲਪਾਂ ਦੇ ਨਾਲ 256GB ਤੱਕ ਸਟੋਰੇਜ ਨੂੰ ਸਪੋਰਟ ਕਰਦਾ ਹੈ। iQOO Z10 Lite 5G ਸਮਾਰਟਫੋਨ ਐਂਡਰਾਇਡ 15 'ਤੇ ਆਧਾਰਿਤ Funtouch OS 15 ਓਪਰੇਟਿੰਗ ਸਿਸਟਮ 'ਤੇ ਚੱਲਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਫੋਨ ਤਿੰਨ ਸਾਲਾਂ ਲਈ ਦੋ ਐਂਡਰਾਇਡ ਅਪਡੇਟਸ ਅਤੇ ਸੁਰੱਖਿਆ ਪੈਚ ਅਪਡੇਟਸ ਦੀ ਪੇਸ਼ਕਸ਼ ਕਰੇਗਾ।
ਇਸ 5G ਸਮਾਰਟਫੋਨ ਵਿਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਜਾਵੇਗਾ। ਇਸ ਫੋਨ ਦਾ ਪ੍ਰਾਇਮਰੀ ਕੈਮਰਾ 50 ਮੈਗਾਪਿਕਸਲ ਦਾ ਹੈ। ਇਹ ਸੋਨੀ ਦਾ AI ਕੈਮਰਾ ਸੈਂਸਰ ਹੈ। ਇਸ ਦੇ ਨਾਲ 2 ਮੈਗਾਪਿਕਸਲ ਦਾ ਬੋਕੇਹ ਸ਼ੂਟਰ ਦਿੱਤਾ ਗਿਆ ਹੈ। ਸੈਲਫੀ ਦੀ ਗੱਲ ਕਰੀਏ ਤਾਂ ਇਸ ਫੋਨ ਵਿਚ 5 ਮੈਗਾਪਿਕਸਲ ਦਾ ਕੈਮਰਾ ਹੈ। ਇਸ ਦੇ ਨਾਲ ਹੀ ਫੋਨ ਵਿਚ AI Erase, AI Photo Enhance, ਅਤੇ AI Document mode ਵਰਗੇ ਫੀਚਰ ਵੀ ਉਪਲਬਧ ਹਨ।
iQOO ਦਾ ਬਜਟ ਫੋਨ ਡਿਊਲ ਸਿਮ ਸਪੋਰਟ ਦੇ ਨਾਲ ਆਉਂਦਾ ਹੈ। ਇਸ ਵਿਚ 5G, ਬਲੂਟੁੱਥ ਅਤੇ USB ਟਾਈਪ-C ਪੋਰਟ ਹੈ। ਇਸ ਦੇ ਨਾਲ, ਇਹ ਫੋਨ IP64-ਰੇਟਿੰਗ ਅਤੇ SGS 5 ਸਟਾਰ ਐਂਟੀ-ਫਾਲ ਸਰਟੀਫਿਕੇਸ਼ਨ ਦੇ ਨਾਲ ਆਉਂਦਾ ਹੈ। ਟਿਕਾਊਤਾ ਦੀ ਗੱਲ ਕਰੀਏ ਤਾਂ ਇਹ MIL-STD-810H-ਪ੍ਰਮਾਣਿਤ ਹੈ। iQOO Z10 Lite 5G ਸਮਾਰਟਫੋਨ ਵਿੱਚ 6000mAh ਬੈਟਰੀ ਹੈ। ਇਹ ਫੋਨ 15W ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ 1600 ਚਾਰਜਿੰਗ ਸਾਈਕਲਾਂ ਨੂੰ ਪੂਰਾ ਕਰਨ ਤੋਂ ਬਾਅਦ, ਬੈਟਰੀ ਸਮਰੱਥਾ 80 ਫੀਸਦੀ ਤੱਕ ਰਹਿੰਦੀ ਹੈ।