50MP ਕੈਮਰੇ ਨਾਲ ਲਾਂਚ ਹੋਇਆ ਇਹ ਸ਼ਾਨਦਾਰ ਫੋਨ! ਕੀਮਤ ਸਿਰਫ...

Wednesday, Jun 11, 2025 - 01:14 PM (IST)

50MP ਕੈਮਰੇ ਨਾਲ ਲਾਂਚ ਹੋਇਆ ਇਹ ਸ਼ਾਨਦਾਰ ਫੋਨ! ਕੀਮਤ ਸਿਰਫ...

ਗੈਜੇਟ ਡੈਸਕ - Vivo T4 Ultra ਸਮਾਰਟਫੋਨ ਮਿਡ-ਰੇਂਜ ਸੈਗਮੈਂਟ ਦੇ ਗਾਹਕਾਂ ਲਈ ਲਾਂਚ ਕੀਤਾ ਗਿਆ ਹੈ। ਦੱਸ ਦਈਏ ਕਿ ਇਹ ਲੇਟੈਸਟ ਸਮਾਰਟਫੋਨ 10x ਟੈਲੀਫੋਟੋ ਦੇ ਨਾਲ ਮੈਕਰੋ ਜ਼ੂਮ ਨੂੰ ਸਪੋਰਟ ਕਰਦਾ ਹੈ। ਇਹ ਧਿਆਨ 'ਚ ਰੱਖਦੇ ਹੋਏ ਕਿ ਧੁੱਪ ਵਿਚ ਫੋਨ ਦੀ ਸਕ੍ਰੀਨ 'ਤੇ ਕੰਟੈਂਟ ਨੂੰ ਪੜ੍ਹਨ ਵਿਚ ਕੋਈ ਸਮੱਸਿਆ ਨਾ ਆਵੇ, ਇਸ ਫੋਨ ਨੂੰ 5000 nits ਪੀਕ ਬ੍ਰਾਈਟਨੈੱਸ ਨਾਲ ਲਾਂਚ ਕੀਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੰਪਨੀ ਨੇ ਇਸ ਫੋਨ 'ਚ AI Erase, Circle to Search, AI Transcript Assist ਅਤੇ AI Call Translation ਵਰਗੇ ਫੀਚਰ ਵੀ ਦਿੱਤੇ ਹਨ। ਇਸ ਦੇ ਨਾਲ ਹੀ ਆਓ ਇਸ ਫੋਨ ਦੇ ਫੀਚਰਜ਼ ਤੇ ਕੀਮਤ ਬਾਰੇ ਵਿਸਥਾਰ ਨਾਲ ਜਾਣਦੇ ਹਾਂ।

ਕੀ ਹਨ Specifications
ਡਿਸਪਲੇਅ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਵਿਚ 1.5K ਰੈਜ਼ੋਲਿਊਸ਼ਨ ਸਪੋਰਟ ਦੇ ਨਾਲ 6.67 ਇੰਚ ਦੀ ਕਵਾਡ ਕਰਵਡ AMOLED ਡਿਸਪਲੇਅ ਹੈ ਅਤੇ ਇਸ ਫੋਨ ਦੀ ਬਿਹਤਰ ਕਾਰਗੁਜ਼ਾਰੀ ਦੀ ਜ਼ਿੰਮੇਵਾਰੀ ਮੀਡੀਆਟੇਕ ਡਾਇਮੈਂਸਿਟੀ 9300 ਪਲੱਸ ਪ੍ਰੋਸੈਸਰ 'ਤੇ ਹੈ, ਇਸ ਚਿੱਪਸੈੱਟ ਦਾ AnTuTu ਸਕੋਰ 20 ਲੱਖ (2 ਮਿਲੀਅਨ) ਤੋਂ ਵੱਧ ਹੈ।

ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿਚ 50 ਮੈਗਾਪਿਕਸਲ ਦਾ ਸੋਨੀ IMX921 ਪ੍ਰਾਇਮਰੀ ਕੈਮਰਾ, 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਅਤੇ 50 ਮੈਗਾਪਿਕਸਲ ਦਾ ਸੋਨੀ IMX882 ਕੈਮਰਾ ਸੈਂਸਰ ਹੋਵੇਗਾ ਅਤੇ ਇਸ ਫੋਨ ਨੂੰ ਜੀਵਨ ਦੇਣ ਲਈ ਇੱਕ ਸ਼ਕਤੀਸ਼ਾਲੀ 5500mAh ਬੈਟਰੀ ਦਿੱਤੀ ਗਈ ਹੈ, ਜੋ 90 ਵਾਟ ਵਾਇਰਡ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ।

Price
ਦੱਸ ਦਈਏ ਕਿ ਇਸ ਲੈਟੇਸਟ ਸਮਾਰਟਫੋਨ ਦੇ ਤਿੰਨ ਵੇਰੀਐਂਟ ਲਾਂਚ ਕੀਤੇ ਗਏ ਹਨ ਜਿਨ੍ਹਾਂ 'ਚ 8 ਜੀਬੀ / 256 ਜੀਬੀ ਵੇਰੀਐਂਟ ਦੀ ਕੀਮਤ 37,999 ਰੁਪਏ, 12 ਜੀਬੀ / 256 ਜੀਬੀ ਵੇਰੀਐਂਟ ਦੀ ਕੀਮਤ 39,999 ਰੁਪਏ ਅਤੇ 12 ਜੀਬੀ / 512 ਜੀਬੀ ਦੇ ਟਾਪ ਵੇਰੀਐਂਟ ਦੀ ਕੀਮਤ 41,999 ਰੁਪਏ ਹੈ। ਇਸ ਦੌਰਾਨ ਉਪਲਬਧਤਾ ਦੀ ਗੱਲ ਕਰੀਏ ਤਾਂ ਇਸ ਫੋਨ ਦੀ ਵਿਕਰੀ 18 ਜੂਨ ਤੋਂ ਵੀਵੋ ਦੀ ਅਧਿਕਾਰਤ ਸਾਈਟ ਅਤੇ ਫਲਿੱਪਕਾਰਟ 'ਤੇ ਸ਼ੁਰੂ ਹੋਵੇਗੀ। ਫੋਨ ਖਰੀਦਦੇ ਸਮੇਂ, ਤੁਹਾਨੂੰ HDFC, SBI ਅਤੇ Axis Bank ਕਾਰਡਾਂ ਰਾਹੀਂ ਭੁਗਤਾਨ ਕਰਨ 'ਤੇ 3 ਹਜ਼ਾਰ ਰੁਪਏ ਦੀ ਤੁਰੰਤ ਛੋਟ ਦਾ ਲਾਭ ਮਿਲੇਗਾ। 


author

Sunaina

Content Editor

Related News