WhatsApp Users ਲਈ ਵੱਡੀ ਖ਼ੁਸ਼ਖ਼ਬਰੀ! ਆ ਰਿਹੈ ਬੜੇ ਕੰਮ ਦਾ ਇਹ ਸ਼ਾਨਦਾਰ Features

Tuesday, Jun 17, 2025 - 02:46 PM (IST)

WhatsApp Users ਲਈ ਵੱਡੀ ਖ਼ੁਸ਼ਖ਼ਬਰੀ! ਆ ਰਿਹੈ ਬੜੇ ਕੰਮ ਦਾ ਇਹ ਸ਼ਾਨਦਾਰ Features

ਵੈੱਬ ਡੈਸਕ - ਮੈਟਾ ਦੇ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਵਿਚ ਜਲਦੀ ਹੀ ਇਕ ਨਵਾਂ ਅਤੇ ਖਾਸ ਫੀਚਰ ਆਉਣ ਵਾਲਾ ਹੈ। ਇਹ ਫੀਚਰ ਹਾਲ ਹੀ ਵਿਚ ਐਂਡਰਾਇਡ ਬੀਟਾ ਵਰਜ਼ਨ ਵਿਚ ਦੇਖਿਆ ਗਿਆ ਹੈ, ਜੋ ਕਿ ਯੂਜ਼ਰਸ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗਾ। ਬਹੁਤ ਸਾਰੇ ਯੂਜ਼ਰਸ ਲੰਬੇ ਸਮੇਂ ਤੋਂ ਇਸ ਫੀਚਰ ਦੀ ਮੰਗ ਕਰ ਰਹੇ ਸਨ ਕਿਉਂਕਿ ਇਸ ਰਾਹੀਂ ਉਹ ਕਿਸੇ ਵੀ ਥਰਡ ਪਾਰਟੀ ਐਪ ਦੀ ਮਦਦ ਤੋਂ ਬਿਨਾਂ ਸਿੱਧੇ ਵਟਸਐਪ ਵਿੱਚ ਆਪਣੇ ਮਹੱਤਵਪੂਰਨ ਦਸਤਾਵੇਜ਼ਾਂ ਨੂੰ ਸਕੈਨ ਕਰ ਸਕਣਗੇ।

WABetaInfo ਦੀ ਰਿਪੋਰਟ ਅਨੁਸਾਰ, ਇਹ ਫੀਚਰ ਐਂਡਰਾਇਡ ਯੂਜ਼ਰਸ ਲਈ ਬੀਟਾ ਵਰਜ਼ਨ 2.25.18.29 ਵਿਚ ਉਪਲਬਧ ਹੋ ਗਈ ਹੈ। ਇਸ ਵਿਚ ਯੂਜ਼ਰਸ ਨੂੰ ਹੁਣ ਦਸਤਾਵੇਜ਼ ਭਾਗ ਵਿਚ ਗੈਲਰੀ ਅਤੇ ਫਾਈਲਾਂ ਦੇ ਨਾਲ ਐਪ ਦੇ ਅੰਦਰੋਂ ਸਿੱਧੇ ਦਸਤਾਵੇਜ਼ਾਂ ਨੂੰ ਸਕੈਨ ਕਰਨ ਦਾ ਵਿਕਲਪ ਮਿਲੇਗਾ। ਯੂਜ਼ਰਸ ਨੂੰ ਸਿਰਫ ਕੈਮਰਾ ਐਕਸੈਸ ਦੇਣਾ ਹੋਵੇਗਾ ਅਤੇ ਕੈਮਰੇ ਨੂੰ ਉਸ ਦਸਤਾਵੇਜ਼ ਵੱਲ ਇਸ਼ਾਰਾ ਕਰਕੇ ਇਸ ਨੂੰ ਸਕੈਨ ਕਰਨਾ ਹੋਵੇਗਾ। ਸਕੈਨ ਕਰਨ ਤੋਂ ਬਾਅਦ, ਉਹ ਉਸ ਦਸਤਾਵੇਜ਼ ਨੂੰ ਆਸਾਨੀ ਨਾਲ ਆਪਣੇ ਸੰਪਰਕ ਨੂੰ ਭੇਜ ਸਕਦੇ ਹਨ।

ਵਰਤਣ ਦਾ ਤਰੀਕਾ :-

ਸਭ ਤੋਂ ਪਹਿਲਾਂ, WhatsApp ਐਪ ਨੂੰ ਲੇਟੈਸਟ ਬੀਟਾ ਵਰਜਨ ਵਿਚ ਅਪਡੇਟ ਕਰੋ। ਧਿਆਨ ਵਿਚ ਰੱਖੋ, ਵਰਤਮਾਨ ਵਿਚ ਇਹ ਫੀਚਰ ਸਿਰਫ ਸੀਮਤ ਬੀਟਾ ਯੂਜ਼ਰਸ ਲਈ ਜਾਰੀ ਕੀਤੀ ਗਈ ਹੈ, ਇਸ ਲਈ ਸਾਰੇ ਯੂਜ਼ਰਸ ਨੂੰ ਇਹ ਤੁਰੰਤ ਨਹੀਂ ਮਿਲੇਗਾ। ਅਪਡੇਟ ਤੋਂ ਬਾਅਦ ਐਪ ਖੋਲ੍ਹੋ। ਉਸ ਸੰਪਰਕ ਨੂੰ ਚੁਣੋ ਜਿਸ ਨੂੰ ਦਸਤਾਵੇਜ਼ ਭੇਜਿਆ ਜਾਣਾ ਹੈ। ਇਸ ਤੋਂ ਬਾਅਦ ਚੈਟ ਬਾਕਸ ਵਿਚ ਹੇਠਾਂ ਦਿੱਤੇ ਗਏ ਕਲਿੱਪ ਆਈਕਨ 'ਤੇ ਟੈਪ ਕਰੋ। ਇੱਥੇ ਤੁਹਾਨੂੰ ਨਵਾਂ 'ਸਕੈਨ ਡੌਕੂਮੈਂਟ' ਵਿਕਲਪ ਦਿਖਾਈ ਦੇਵੇਗਾ। ਇਸ ਵਿਕਲਪ 'ਤੇ ਟੈਪ ਕਰਕੇ, ਤੁਸੀਂ ਸਿੱਧੇ ਸਕੈਨ ਕਰ ਸਕਦੇ ਹੋ ਅਤੇ ਦਸਤਾਵੇਜ਼ ਭੇਜ ਸਕਦੇ ਹੋ।

ਕੀ ਹੈ ਖਾਸ?

Meta AI ਦੇ ਕਈ ਨਵੇਂ ਫੀਚਰ WhatsApp 'ਤੇ ਵੀ ਟੈਸਟਿੰਗ ਅਧੀਨ ਹਨ, ਜੋ ਯੂਜ਼ਰਸ ਲਈ ਐਪ ਦੀ ਵਰਤੋਂ ਨੂੰ ਹੋਰ ਵੀ ਬਿਹਤਰ ਬਣਾ ਦੇਣਗੇ। ਹਾਲ ਹੀ ਵਿਚ, ਕੁਝ ਬੀਟਾ ਯੂਜ਼ਰਸ ਲਈ 'Summarize with Meta AI' ਫੀਚਰ ਲਾਂਚ ਕੀਤਾ ਗਿਆ ਹੈ, ਜੋ ਕਿ ਐਂਡਰਾਇਡ ਅਤੇ iOS ਦੋਵਾਂ ਪਲੇਟਫਾਰਮਾਂ 'ਤੇ ਉਪਲਬਧ ਹੈ। ਇਹ ਫੀਚਰ ਚੈਟ ਨੂੰ ਸੰਖੇਪ ਕਰਨ ਵਿਚ ਮਦਦ ਕਰਦਾ ਹੈ ਤਾਂ ਜੋ ਯੂਜ਼ਰਸ ਨੂੰ ਮਹੱਤਵਪੂਰਨ ਜਾਣਕਾਰੀ ਤੇਜ਼ੀ ਨਾਲ ਮਿਲ ਸਕੇ। 


author

Sunaina

Content Editor

Related News