ਬੱਚਿਆ ਲਈ ਵਰਚੂਅਲ ਰਿਏਲਿਟੀ ਜੰਗਲ ਸਫਾਰੀ ਗੇਮ ਹੋਇਆ ਲਾਂਚ

Wednesday, Nov 15, 2017 - 01:24 PM (IST)

ਜਲੰਧਰ-ਮਾਤਾ-ਪਿਤਾ ਆਪਣੇ ਬੱਚਿਆ ਦੇ ਦਿਮਾਗ ਨੂੰ ਤੇਜ਼ ਕਰਨ ਲਈ ਐਜ਼ੂਕੇਸ਼ਨ ਗੇਮਸ ਜਾਂ ਪ੍ਰੋਡਕਟ ਦੀ ਭਾਲ 'ਚ ਹੈ ਤਾਂ ਇਸ ਦੌਰਾਨ Redchips ਕੰਪਨੀ ਨੇ ਅਨੋਖਾ ਪ੍ਰੋਡਕਟ ਲਾਂਚ ਕੀਤਾ ਹੈ। 5D+ ਕਾਰਡਜੈਕ ਨਾਲ ਬੱਚੇ 3D ਇਮੇਜ ਅਤੇ ਬੋਲਣ ਵਾਲੇ ਗੇਮਸ ਦੀ ਮਦਦ ਨਾਲ ਐਨੀਮਲ ਕਿੰਗਡਮ ਦੀ ਵਰਚੂਅਲ ਸੈਰ ਕਰ ਸਕਣਗੇ। ਕੰਪਨੀ ਦੇ ਕੋ-ਫਾਊਡਰ ਅਤੇ ਡਾਇਰੈਕਟਰ ਯੁਵਰਾਜ  ਕੇ. ਸ਼ਰਮਾ ਨੇ ਕਿਹਾ, '' ਅਸੀਂ ਬੱਚਿਆ ਨੂੰ ਇਕ ਸਥਾਈ ਅਤੇ ਯਾਦਗਾਰ ਅਨੁਭਵ ਦੇਣ ਲਈ ਸਭ ਤੋਂ ਵਧੀਆ ਔਗਮੈਂਟੇਡ ਐਂਡ ਵਰਚੂਅਲ ਰਿਏਲਿਟੀ (AR ਐਂਡ VR) ਟੈਕਨੀਕ ਦਾ ਇਸਤੇਮਾਲ ਕਰ ਰਹੇ ਹੈ।''

5D+ ਕਾਰਡਜੈਕ ਦੇ ਬਾਰੇ 'ਚ-
5ਡੀ + ਕਾਰਡਜੈਕ ਨਾਲ ਮਾਤਾ-ਪਿਤਾ ਅਤੇ ਬੱਚਿਆਂ ਇੱਕਠੇ ਮਿਲ ਕੇ ਖੇਡ ਸਕਦੇ ਹਨ। ਪੈਕ 'ਚ ਮੌਜ਼ੂਦ ਹਰ ਫਲੈਸ਼ਕਾਰਡ 'ਚ ਮਨਪਸੰਦ ਫੈਕਟਸ ਨਾਲ ਇਕ ਇਮੇਜ ਦਿੱਤਾ ਗਿਆ ਹੈ। ਜੋ ਬੱਚਿਆ ਦੀ ਯਾਦ ਸ਼ਕਤੀ ਅਤੇ ਦੋਬਾਰਾ ਯਾਦ ਕਰਨ ਦੀ ਸਮੱਰਥਾਵਾਂ ਨੂੰ ਤੇਜ਼ੀ ਨਾਲ ਵਧਾਉਦਾ ਹੈ। ਇਹ ਕਾਰਡ ਇਕ ਫਰੀ ਐਪ ਨਾਲ ਆਉਦੇ ਹਨ, ਜਿਨ੍ਹਾਂ ਨੂੰ ਕਿਸੇ ਵੀ ਸਮਾਰਟਫੋਨ ਜਾਂ ਟੈਬਲੇਟ 'ਤੇ ਇਸਤੇਮਾਲ ਕੀਤਾ ਜਾ ਸਕਦਾ ਹੈ।

5D ਕਾਰਡ ਦੀ ਮੁੱਖ ਵਿਸ਼ੇਸਤਾ-
- ਏ. ਆਰ. ਨਾਲ ਸ਼ਾਮਿਲ 16 ਫਲੈਸ਼ਕਾਰਡ- ਆਪਣੇ ਪਸੰਦ ਦੇ ਜਾਨਵਰਾਂ ਨੂੰ 3D 'ਚ ਦੇਖਣ ਲਈ ਸਿਰਫ ਕਾਰਡ ਨੂੰ ਸਕੈਨ ਕਰੋ। ਉਨ੍ਹਾਂ ਨੂੰ ਚਲਾਉਣ ਅਤੇ ਅਵਾਜ਼ਾ ਕੱਢਣ ਲਈ ਸਕਰੀਨ ਨੂੰ ਟੱਚ ਕਰੋ।
- 16 ਵਰਚੂਅਲ ਰਿਏਲਿਟੀ ਯਾਤਰਾ- ਉਹ ਹਰ ਪਾਸੇ ਕਿਵੇ ਦਿਸਦੇ ਹਨ, ਇਹ ਦੇਖਣ ਲਈ ਸਕਰੀਨ ਨੂੰ ਘੁੰਮਾਉ। ਵਰਚੂਅਲ ਦੁਨਿਆ 'ਚ ਆਪਣੇ ਪਸੰਦ ਦੇ ਜਾਨਵਰਾਂ ਨਾਲ ਸੈਰ 'ਤੇ ਜਾਉ।
-ਏ. ਆਰ. 'ਚ ਫੋਟੋ ਖਿੱਚ ਕੇ ਸ਼ੇਅਰ ਕਰ ਸਕਦੇ ਹੈ।
- ਇੰਟਰਐਕਟਿਵ 3D ਲਾਇਬੇਰੀ
-ਬਹੁਤ ਸਾਰੀਆ ਸਿੱਖਣ ਵਾਲੀਆਂ ਐਕਟੀਵਿਟੀਜ਼ ਅਤੇ ਪਹੇਲੀਆਂ
- 300 ਤੋਂ ਜਿਆਦਾ ਦਿਲਚਸਪ ਆਮ ਜਾਣਕਾਰੀ
- 3 ਸਾਲ ਅਤੇ ਉਸ ਤੋਂ ਜਿਆਦਾ ਦੇ ਬੱਚਿਆਂ ਲਈ ਉੱਚਿਤ

5D+ਕਾਰਡਜੈਕ ਦਾ ਕਿਵੇ ਕਰੇ ਇਸਤੇਮਾਲ-
5ਡੀ+ ਕਾਰਡਜੈਕ ਦੀ ਵਰਤੋਂ ਕਰਨ ਲਈ 2GB ਜਾਂ ਉਸ ਤੋਂ ਜਿਆਦਾ ਰੈਮ ਦਾ ਸਮਾਰਟਫੋਨ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਫੋਨ ਐਂਡਰਾਇਡ OS 5.0 ਜਾਂ ਉਸ ਤੋਂ ਜਿਆਦਾ ਦੇ ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਇਸ ਦੀ ਕੀਮਤ 349 ਰੁਪਏ ਹੈ। ਇਸ ਨੂੰ ਆਨਲਾਈਨ ਅਤੇ ਆਫਲਾਈਨ ਖਰੀਦਿਆ ਜਾ ਸਕਦਾ ਹੈ।
ਸੋਨੀ ਨੇ ਪੇਸ਼ ਕੀਤੇ ਵੀ ਆਪ ਗੇਮਸ-
ਇਲੈਕਟ੍ਰੋਨਿਕ ਮੰਨੋਰਜਨ ਐਕਸਪੋ ਮਤਲਬ ਕਿ E3 2017 'ਚ ਜਾਪਾਨੀ ਕੰਪਨੀ ਸੋਨੀ ਨੇ ਕੁਝ ਵਰਚੂਅਲ ਰਿਏਲਿਟੀ ਗੇਮਸ ਦਾ ਐਲਾਨ ਕੀਤਾ ਸੀ। ਇਹ ਗੇਮਸ ਖਾਸਤੌਰ ਨਾਲ ਉਨ੍ਹਾਂ ਯੂਜ਼ਰਸ ਲਈ ਬਣਾਏ ਗਏ ਹਨ, ਜਿਨ੍ਹਾਂ ਨੂੰ ਵਰਚੂਅਲ ਰਿਏਲਿਟੀ ਗੇਮਸ 'ਚ ਰੁਚੀ ਹੈ। 

God of War:
ਸੋਨੀ ਨੇ ਇਕ ਨਵਾਂ ਗੇਮ ਲਾਂਚ ਕੀਤਾ ਹੈ, ਜਿਸ ਦਾ ਨਾਂ God of War ਹੈ। ਇਹ ਗੇਮ ਇਸ ਸੀਰੀਜ ਸਾਫਟ ਰੀਬੂਟ ਵਰਜਨ ਹੈ। ਇਹ ਗੇਮ PS4 ਐਕਸਕਲੂਸਿਵ ਹੈ ਅਤੇ ਇਸ ਨੂੰ 2018 ਦੀ ਸ਼ੁਰੂਆਤ 'ਚ ਲਾਂਚ ਕੀਤਾ ਜਾ ਸਕਦਾ ਹੈ। 

Spider-Man:
ਸੋਨੀ ਨੇ ਇਕ ਹੋਰ ਹੈਵੀ ਗੇਮ ਦਾ ਐਲਾਨ ਕੀਤਾ ਹੈ। ਇਹ PS4 ਐਕਸਕਲੂਸਿਵ ਸਪਾਇਡਰ ਮੈਨ ਗੇਮ ਹੈ। ਇਸ ਗੇਮ ਨੂੰ ਕਦੋਂ ਰੀਲੀਜ਼ ਕੀਤਾ ਜਾਵੇਗਾ। ਇਸ ਦੀ ਜਾਣਕਾਰੀ ਫਿਲਹਾਲ ਨਹੀਂ ਦਿੱਤੀ ਗਈ ਹੈ। ਪਰ ਖਬਰਾਂ ਦੀ ਗੱਲ ਕਰੀਏ ਤਾਂ ਇਸ ਸਾਲ 2018 'ਚ ਲਾਂਚ ਕੀਤਾ ਜਾ ਸਕਦਾ ਹੈ।

Uncharted: Lost Legacy:
Uncharted ਸਾਗਾ ਦਾ ਅਗਲਾ ਵਰਜਨ ਭਾਰਤ 'ਚ ਲਾਂਚ ਕੀਤਾ ਜਾਵੇਗਾ। ਖਬਰਾਂ ਦੀ ਗੱਲ ਕਰੀਏ ਤਾਂ ਇਹ ਗੇਮ 22 ਅਗਸਤ 2017 ਨੂੰ ਲਾਂਚ ਕੀਤਾ ਜਾ ਸਕਦਾ ਹੈ।


Related News