ਇਸ ਘਰੇਲੂ ਕੰਪਨੀ ਨੇ ਲਾਂਚ ਕੀਤਾ ਵਾਇਰਲੈੱਸ ਪਾਰਟੀ ਸਪੀਕਰ, 8 ਘੰਟਿਆਂ ਤਕ ਚੱਲੇਗੀ ਬੈਟਰੀ

Tuesday, Sep 14, 2021 - 05:01 PM (IST)

ਇਸ ਘਰੇਲੂ ਕੰਪਨੀ ਨੇ ਲਾਂਚ ਕੀਤਾ ਵਾਇਰਲੈੱਸ ਪਾਰਟੀ ਸਪੀਕਰ, 8 ਘੰਟਿਆਂ ਤਕ ਚੱਲੇਗੀ ਬੈਟਰੀ

ਗੈਜੇਟ ਡੈਸਕ– ਘਰੇਲੂ ਅਸੈਸਰੀਜ਼ ਨਿਰਮਾਤਾ ਕੰਪਨੀ VingaJoy ਨੇ ਆਪਣੇ ਇਕ ਵਾਇਰਲੈੱਸ ਪਾਰਟੀ ਕੈਰੋਅਕੇ ਸਪੀਕਰ VingaJoy GBT-270 SOUND+ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਹ ਇਕ ਵਾਇਰਲੈੱਸ ਪਾਰਟੀ ਸਪੀਕਰ ਹੈ ਜਿਸ ਦੇ ਨਾਲ ਕੈਰੋਅਕੇ ਮਾਈਕ ਦਾ ਵੀ ਸਪੋਰਟ ਹੈ। VingaJoy GBT-270 SOUND+ ਦੀ ਕੀਮਤ 2,999 ਰੁਪਏ ਰੱਖੀ ਗਈ ਹੈ ਅਤੇ ਸਪੀਕਰ ’ਚ ਇਨਬਿਲਟ ਐੱਫ.ਐੱਮ. ਰੇਡੀਓ ਵੀ ਹੈ। ਇਸ ਸਪੀਕਰ ਦੀ ਵਿਕਰੀ ਤਮਾਮ ਰਿਟੇਲ ਸਟੋਰਾਂ ’ਤੇ ਹੋ ਰਹੀ ਹੈ। 

ਫੀਚਰਜ਼ ਦੀ ਗੱਲ ਕਰੀਏ ਤਾਂ VingaJoy GBT-270 SOUND+ ’ਚ ਕੁਨੈਕਟੀਵਿਟੀ ਲਈ ਵੀ5.0 ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ ਯੂ.ਐੱਸ.ਬੀ. ਅਤੇ ਮੈਮਰੀ ਕਾਰਡ ਸਲਾਟ ਵੀ ਹੈ। ਅਜਿਹੇ ’ਚ ਤੁਸੀਂ ਬਲੂਟੁੱਥ ਤੋਂ ਇਲਾਵਾ ਮੈਮਰੀ ਕਾਰਡ ਜਾਂ ਪੈੱਨ-ਡ੍ਰਾਈਵ ਰਾਹੀਂ ਵੀ ਮਿਊਜ਼ਿਕ ਪਲੇਅ ਕਰ ਸਕਦੇ ਹੋ। ਇਸ ਵਿਚ ਇਕ ਆਕਸ ਕੇਬਲ ਪੋਰਟ ਵੀ ਹੈ। VingaJoy GBT-270 SOUND+ ਸਪੀਕਰ ’ਚ 2400mAh ਦੀ ਬੈਟਰੀ ਹੈ ਜਿਸ ਨੂੰ ਲੈ ਕੇ 8 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। 

VingaJoy GBT-270 SOUND+ ਸਪੀਕਰ ’ਚ ਇਨਬਿਲਟ ਮਾਈਕ੍ਰੋਫੋਨ ਵੀ ਦਿੱਤਾ ਗਿਆ ਹੈ। ਅਜਿਹੇ ’ਚ ਤੁਸੀਂ ਇਸ ਰਾਹੀਂ ਫੋਨ ’ਤੇ ਗੱਲ ਵੀ ਕਰ ਸਕਦੇ ਹੋ। ਕੰਪਨੀ ਨੇ ਸਪੀਕਰ ਨੂੰ ਲੈ ਕੇ ਹਾਈ ਬਾਸ ਦਾ ਦਾਅਵਾ ਕੀਤਾ ਹੈ। ਇਸ ਸਪੀਕਰ ਦੀ ਸਮਰੱਥਾ 5 ਵਾਟ ਹੈ। ਇਸ ਸਪੀਕਰ ’ਚ ਇਕ ਐੱਲ.ਈ.ਡੀ. ਲਾਈਟ ਵੀ ਹੈ ਜੋ ਕਿ ਮਿਊਜ਼ਿਕ ਦੇ ਹਿਸਾਬ ਨਾਲ ਜਗਦੀ ਹੈ। ਅਜਿਹੇ ’ਚ ਤੁਹਾਨੂੰ ਡੀ.ਜੇ. ਪਾਰਟੀ ਦਾ ਮਜ਼ਾ ਮਿਲਦਾ ਹੈ। ਲਾਈਟ ਦੇ ਨਾਲ 5 ਰੰਗ ਦਾ ਸਪੋਰਟ ਮਿਲਦਾ ਹੈ। 


author

Rakesh

Content Editor

Related News