ਇਸ ਘਰੇਲੂ ਕੰਪਨੀ ਨੇ ਨੇ ਲਾਂਚ ਕੀਤਾ ਪੁਸ਼ਪਾ ਸੀਰੀਜ਼ ਦਾ ਨੈੱਕਬੈਂਡ, ਜਾਣੋ ਖੂਬੀਆਂ

04/13/2022 6:17:14 PM

ਗੈਜੇਟ ਡੈਸਕ– ਘਰੇਲੂ ਕੰਪਨੀ VingaJoy ਸੀ.ਐੱਲ.-404 ਪੁਸ਼ਪਾ ਸੀਰੀਜ਼ ਵਾਇਰਲੈੱਸ ਨੈੱਕਬੈਂਡ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਹ ਇਕ ਨਵਾਂ ਵਾਇਰਲੈੱਸ ਨੈੱਕਬੈਂਡ ਹੈ ਜੋ ਖਾਸਤੌਰ ’ਤੇ ਕਾਨਫਰੰਸ ਕਾਲ ਅਤੇ ਮਿਊਜ਼ਿਕ ਲਈ ਡਿਜ਼ਾਇਨ ਕੀਤਾ ਗਿਆ ਹੈ। ਕੰਪਨੀ ਨੇ ਇਸ ਸੀਰੀਜ਼ ਦਾ ਨਾਂ ਪੁਸ਼ਪਾ ਕਿਉਂ ਰੱਖਿਆ ਹੈ ਅਤੇ ਇਸ ਵਿਚ ਪੁਸ਼ਪਾ ਨਾਲ ਜੁੜਿਆ ਕੀ ਫੀਚਰ ਹੈ, ਇਸ ਬਾਰੇ ਕੰਪਨੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਅਜਿਹਾ ਲੱਗ ਰਿਹਾ ਹੈ ਕਿ ਪੁਸ਼ਪਾ ਫਿਲਮ ਦੇ ਨਾਂ ਦੀ ਟ੍ਰੈਂਡਿੰਗ ਨੂੰ ਵੇਖਦੇ ਹੋਏ ਕੰਪਨੀ ਨੇ ਆਪਣੇ ਨੈੱਕਬੈਂਡ ਦਾ ਨਾਂ ਪੁਸ਼ਪਾ ਰੱਖ ਦਿੱਤਾ ਹੈ। 

ਇਸਦੇ ਨਾਲ ਸ਼ਾਨਦਾਰ ਐੱਚ.ਡੀ. ਆਡੀਓ ਕੁਆਲਿਟੀ ਦਾ ਦਾਅਵਾ ਕੀਤਾ ਗਿਆ ਹੈ। ਦਾਅਵਾ ਹੈ ਕਿ ਇਕ ਵਾਰ ਦੀ ਚਾਰਜਿੰਗ ’ਚ 25 ਘੰਟਿਆਂ ਤਕ ਦਾ ਬੈਟਰੀ ਬੈਕਅਪ ਮਿਲੇਗਾ। ਇਹ 250 ਘੰਟਿਆਂ ਦੀ ਸਟੈਂਡਬਾਈ ਲਾਈਫ ਵੀ ਰੱਖਦਾ ਹੈ। ਇਹ ਟ੍ਰੈਂਡੀ ਨੈੱਕਬੈਂਡ ਮੈਗਨੈਟਿਕ ਈਅਰਬਡਸ ਦੇ ਨਾਲ ਲੈਸ ਹੈ। ਇਸ ਨੈੱਕਬੈਂਡ ਦੀ ਕੀਮਤ 1,999 ਰੁਪਏ ਰੱਖੀ ਗਈ ਹੈ ਅਤੇ ਇਸਦੀ ਵਿਕਰੀ ਤਮਾਮ ਰਿਟੇਲ ’ਤੇ ਸ਼ੁਰੂ ਹੋ ਗਈ ਹੈ। ਇਸਦੇ ਨਾਲ ਯੂਜ਼ਰਸ ਨੂੰ ਸਪੋਰਟੀ ਲੁੱਕ ਮਿਲੇਗੀ। ਵਿੰਗਾਜੌਏ ਸੀ.ਐੱਸ.-404 ਪੁਸ਼ਪਾ ਸੀਰੀਜ਼ ਵਾਇਰਲੈੱਸ ਨੈੱਕਬੈਂਡ ਬਲੂਟੁੱਥ ਵੀ5.0 ਨਾਲ ਲੈਸ ਹੈ ਅਤੇ ਇਸਨੂੰ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਡਿਵਾਈਸਾਂ ਨਾਲ ਕੁਨੈਕਟ ਕੀਤਾ ਜਾ ਸਕੇਗਾ। 


Rakesh

Content Editor

Related News