4G VoLTE ਸਪੋਰਟ ਨਾਲ ਲਾਂਚ ਹੋਇਆ Videocon Delite 11+, ਜਾਣੋ ਕੀਮਤ ''ਤੇ ਫੀਚਰਜ਼
Monday, Apr 17, 2017 - 07:08 PM (IST)

ਜਲੰਧਰ- ਵੀਡੀਓਕਾਨ ਨੇ ਭਾਰਤ ''ਚ ਆਪਣਾ ਨਵਾਂ ਬਜਟ ਸਮਾਰਟਫੋਨ ਡਿਲਾਈਟ 11+ ਲਾਂਚ ਕਰ ਦਿੱਤਾ ਹੈ। ਵੀਡੀਓਕਾਨ ਡਿਲਾਈਟ 11+ ਜੀ ਕੀਮਤ 5,800 ਰੁਪਏ ਹੈ। ਇਹ ਫੋਨ ਸਪੇਸ ਗ੍ਰੇ ਕਲਰ ਵੇਰੀਅੰਟ ''ਚ ਇਸ ਮਹੀਨੇ ਦੇ ਅਖੀਰ ''ਚ ਦੇਸ਼ ਭਰ ''ਚ ਖਰੀਦਣ ਲਈ ਉਪਲੱਬਧ ਹੋਵੇਗਾ।
ਵੀਡੀਓਕਾਨ ਡਿਲਾਈਟ 11+ ''ਚ 5-ਇੰਚ ਦੀ 480x854 ਐੱਫ.ਡਬਲਯੂ.ਵੀ.ਜੀ.ਏ. ਸਕਰੀਨ ਹੈ। ਫੋਨ ''ਚ 1GHz ਕਵਾਡ-ਕੋਰ ਮੀਡੀਆਟੈੱਕ 6735ਐੱਮ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਫੋਨ ''ਚ 1ਜੀ.ਬੀ. ਰੈਮ ਹੈ। ਇਸ ਫੋਨ ''ਚ ਪ੍ਰੋਸੈਸਰ ਦਿੱਤਾ ਗਿਆ ਹੈ। ਇਨਬਿਲਟ ਸਟੋਰੇਜ 8ਜੀ.ਬੀ. ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 32ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
ਵੀਡੀਓਕਾਨ ਨੇ ਆਪਣੇ ਨਵੇਂ ਡਿਲਾਈਟ 11+ ''ਚ ਐੱਲ.ਈ.ਡੀ. ਫਲੈਸ਼ ਦੇ ਨਾਲ 5 ਮੈਗਾਪਿਕਸਲ ਦਾ ਰਿਅਰ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਹੈ। ਇਹ ਫੋਨ ਐਂਡਰਾਇਡ 6.0 ਮਾਰਸ਼ਮੈਲੋ ''ਤੇ ਆਧਾਰਿਤ ਪਰੋ 360 ਓ.ਐੱਸ. ''ਤੇ ਚੱਲਦਾ ਹੈ। ਇਹ ਫੋਨ 4ਜੀ VoLTE ਸਪੋਰਟ ਦੇ ਨਾਲ ਆਉਂਦਾ ਹੈ। ਫੋਨ ਨੂੰ ਪਾਵਰ ਦੇਣ ਲਈ 3000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਫੋਨ ਦਾ ਡਾਈਮੈਂਸ਼ਨ 146X74X10 ਮਿਲੀਮੀਟਰ ਹੈ।
ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਵੀਡੀਓਕਾਨ ਡਿਲਾਈਟ 11+ ''ਚ 4ਜੀ ਐੱਲ.ਟੀ.ਈ. ਤੋਂ ਇਲਾਵਾ, ਵਾਈ-ਫਾਈ 802.11 ਬੀ/ਜੀ/ਐੱਨ., ਬਲੂਟੂਥ 4.0, ਜੀ.ਪੀ.ਐੱਸ. ਅਤੇ ਐੱਫ.ਐੱਮ. ਰੇਡੀਓ ਵਰਗੇ ਫੀਚਰ ਹਨ। ਇਸ ਤੋਂ ਇਲਾਵਾ ਫੋਨ ''ਚ ਪ੍ਰਾਕਸੀਮਿਟੀ ਸੈਂਸਰ, ਐਂਬੀਅੰਟ ਲਾਈਟ ਸੈਂਸਰ ਅਤੇ ਐਕਸਲੈਰੋਮੀਟਰ ਵੀ ਹੈ।