ਜਲੰਧਰ ਜ਼ਿਲ੍ਹੇ ਦੇ 11 ਬਲਾਕਾਂ ''ਚ ਹੋਵੇਗੀ ਸਰਪੰਚਾਂ/ਪੰਚਾਂ ਦੀ ਉਪ ਚੋਣ, ਭਲਕੇ ਤੋਂ 17 ਤੱਕ ਭਰੀਆਂ ਜਾਣਗੀਆਂ ਨਾਮਜ਼ਦਗੀਆਂ
Sunday, Jul 13, 2025 - 04:49 PM (IST)

ਜਲੰਧਰ (ਪੁਨੀਤ)-ਪੰਜਾਬ ਰਾਜ ਚੋਣ ਕਮਿਸ਼ਨ ਨੇ ਜਲੰਧਰ ਜ਼ਿਲ੍ਹੇ ’ਚ ਗ੍ਰਾਮ ਪੰਚਾਇਤਾਂ ਦੇ ਸਰਪੰਚਾਂ ਅਤੇ ਪੰਚਾਂ ਦੀਆਂ ਉੱਪ ਚੋਣਾਂ ਲਈ ਚੋਣ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ। ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜਲੰਧਰ ਜ਼ਿਲ੍ਹੇ ਦੇ 11 ਬਲਾਕਾਂ ਵਿਚ ਉੱਪ ਚੋਣਾਂ ਕਰਵਾਈਆਂ ਜਾਣਗੀਆਂ।
ਚੋਣ ਲੜਨ ਦੇ ਇੱਛੁਕ ਉਮੀਦਵਾਰ 14 ਤੋਂ 17 ਜੁਲਾਈ ਤੱਕ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਸਬੰਧਤ ਦਫ਼ਤਰਾਂ ਵਿਚ ਆਪਣੇ ਨਾਮਜ਼ਦਗੀ ਪੱਤਰ ਜਮ੍ਹਾ ਕਰਵਾ ਸਕਦੇ ਹਨ। ਇਸ ਤੋਂ ਬਾਅਦ 18 ਜੁਲਾਈ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਉਮੀਦਵਾਰ 19 ਜੁਲਾਈ ਨੂੰ ਦੁਪਹਿਰ 3 ਵਜੇ ਤੱਕ ਆਪਣੇ ਨਾਮਜ਼ਦਗੀ-ਪੱਤਰ ਵਾਪਸ ਲੈ ਸਕਦੇ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਖਿਡਾਰੀਆਂ ਲਈ CM ਮਾਨ ਦਾ ਵੱਡਾ ਐਲਾਨ, ਨਸ਼ੇ ਦੇ ਮੁੱਦੇ 'ਤੇ ਵੀ ਦਿੱਤਾ ਅਹਿਮ ਬਿਆਨ
ਨਾਮਜ਼ਦਗੀਆਂ ਵਾਪਸ ਲੈਣ ਦੀ ਪ੍ਰਕਿਰਿਆ ਤੋਂ ਬਾਅਦ ਰਿਟਰਨਿੰਗ ਅਫ਼ਸਰਾਂ ਵੱਲੋਂ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। ਵੋਟਿੰਗ 27 ਜੁਲਾਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਤੇ ਵੋਟਿੰਗ ਤੋਂ ਤੁਰੰਤ ਬਾਅਦ ਸਬੰਧਤ ਪੋਲਿੰਗ ਸਟੇਸ਼ਨਾਂ ’ਤੇ ਵੋਟਾਂ ਦੀ ਗਿਣਤੀ ਕਰ ਕੇ ਨਤੀਜੇ ਐਲਾਨੇ ਜਾਣਗੇ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵਿਵੇਕ ਮੋਦੀ ਨੇ ਕਿਹਾ ਕਿ ਸਾਰੇ 11 ਬਲਾਕਾਂ ਵਿਚ ਰਿਟਰਨਿੰਗ ਅਫ਼ਸਰਾਂ ਤੇ ਉਨ੍ਹਾਂ ਦੇ ਦਫ਼ਤਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਜਿੱਥੇ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਜਮ੍ਹਾ ਕਰਵਾ ਸਕਦੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ 15,16,17 ਨੂੰ ਰਹੇਗੀ ਸਰਕਾਰੀ ਛੁੱਟੀ, 3 ਦਿਨ ਬੰਦ ਰਹਿਣਗੇ ਸਕੂਲ ਤੇ ਕਾਲਜ
ਬਲਾਕ ਆਦਮਪੁਰ ਦੇ ਉਮੀਦਵਾਰ ਨਗਰ ਪ੍ਰੀਸ਼ਦ ਆਦਮਪੁਰ ਦੇ ਈ. ਓ., ਐੱਮ. ਸੀ. ਦਫ਼ਤਰ ਵਿਚ ਅਰਜ਼ੀ ਦੇ ਸਕਦੇ ਹਨ। ਬਲਾਕ ਭੋਗਪੁਰ ਵਿਚ ਨਾਮਜ਼ਦਗੀਆਂ ਨਗਰ ਪ੍ਰੀਸ਼ਦ ਭੋਗਪੁਰ ਦੇ ਈ. ਓ., ਐੱਮ. ਸੀ. ਦਫ਼ਤਰ ਵਿਚ ਜਮ੍ਹਾ ਕਰਵਾਈਆਂ ਜਾਣਗੀਆਂ। ਬਲਾਕ ਜਲੰਧਰ ਪੂਰਬ ਵਿਚ ਨਾਮਜ਼ਦਗੀਆਂ ਏ. ਓ., ਮੁੱਖ ਖੇਤੀਬਾੜੀ ਅਫ਼ਸਰ, ਖੇਤੀ ਭਵਨ, ਲਾਡੋਵਾਲੀ ਰੋਡ ਵਿਖੇ ਜਮ੍ਹਾ ਕਰਵਾਈਆਂ ਜਾਣਗੀਆਂ। ਬਲਾਕ ਜਲੰਧਰ ਪੱਛਮੀ ਵਿਚ ਨਾਮਜ਼ਦਗੀਆਂ ਨਾਇਬ ਤਹਿਸੀਲਦਾਰ ਜਲੰਧਰ-2, ਤਹਿਸੀਲਦਾਰ ਕੋਰਟ ਰੂਮ, ਕਮਰਾ ਨੰਬਰ 7 ਵਿਖੇ ਜਮ੍ਹਾ ਕਰਵਾਈਆਂ ਜਾਣਗੀਆਂ। ਬਲਾਕ ਨਕੋਦਰ ਦੇ ਈ. ਟੀ. ਓ. ਨਕੋਦਰ, ਬੀ. ਡੀ. ਪੀ. ਓ. ਨਕੋਦਰ ਦੇ ਦਫ਼ਤਰ ਵਿਖੇ ਲਿਆ ਜਾਵੇਗਾ। ਬਲਾਕ ਮਹਿਤਪੁਰ ਵਿਚ ਲੈਕਚਰਾਰ ਬਾਇਓਲਾਜੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਤਪੁਰ, ਬੀ. ਡੀ. ਪੀ. ਓ. ਮਹਿਤਪੁਰ ਦੇ ਦਫ਼ਤਰ ਵਿਖੇ ਹੋਵੇਗੀ।
ਬਲਾਕ ਫਿਲੌਰ ਦੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਏ. ਆਰ. ਸਹਿਕਾਰੀ ਸਭਾਵਾਂ ਫਿਲੌਰ ਦੇ ਦਫ਼ਤਰ ਵਿਚ ਨਾਮਜ਼ਦਗੀਆਂ ਜਮ੍ਹਾ ਕਰਾਉਣਗੀਆਂ। ਬਲਾਕ ਰੁੜਕਾ ਕਲਾਂ ਦੇ ਈ. ਓ. ਐੱਮ. ਸੀ. ਗੁਰਾਇਆ ਦੇ ਦਫ਼ਤਰ ਵਿਚ ਨਾਮਜ਼ਦਗੀਆਂ ਜਮ੍ਹਾ ਕਰਾਉਣਗੇ। ਬਲਾਕ ਨੂਰਮਹਿਲ ਦੇ ਐੱਸ. ਡੀ. ਓ. ਮੰਡੀ ਬੋਰਡ ਨੂਰਮਹਿਲ, ਮਾਰਕੀਟ ਕਮੇਟੀ ਨੂਰਮਹਿਲ ਦੇ ਦਫ਼ਤਰ ਵਿੱਚ ਨਾਮਜ਼ਦਗੀਆਂ ਜਮ੍ਹਾ ਕਰਾਉਣਗੇ। ਬਲਾਕ ਸ਼ਾਹਕੋਟ ਦੇ ਵੈਟਰਨਰੀ ਅਫ਼ਸਰ ਪਸ਼ੂ ਹਸਪਤਾਲ ਸ਼ਾਹਕੋਟ, ਪਸ਼ੂ ਹਸਪਤਾਲ ਕੋਟਲਾ ਹੇਰਾਂ, ਨਗਰ ਪੰਚਾਇਤ ਸ਼ਾਹਕੋਟ ਦੇ ਦਫ਼ਤਰ ਵਿੱਚ ਨਾਮਜ਼ਦਗੀਆਂ ਜਮ੍ਹਾ ਕਰਾਉਣਗੇ।
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਵੱਡੀ ਸਹੂਲਤ! ਹੁਣ ਹਫ਼ਤੇ ’ਚ 6 ਦਿਨ ਖੁੱਲ੍ਹੇਗਾ ਇਹ ਸੇਵਾ ਕੇਂਦਰ, ਨਹੀਂ ਪਵੇਗੀ ਛੁੱਟੀ ਲੈਣ ਦੀ ਲੋੜ
ਬਲਾਕ ਲੋਹੀਆਂ ਖਾਸ ਦੇ ਵੈਟਰਨਰੀ ਅਫਸਰ, ਪਸ਼ੂ ਹਸਪਤਾਲ ਨਾਹਲ, ਦਫਤਰ ਬੀ. ਡੀ. ਪੀ. ਓ. ਲੋਹੀਆਂ ਖਾਸ, ਗਊ ਸੀਨੀਅਰ ਸੈਕੰਡਰੀ ਸਕੂਲ ਪੁਨੀਆ, ਦਫ਼ਤਰ ਗਊ ਐੱਸ. ਐੱਸ. ਐੱਸ. ਐੱਸ. ਲੜਕੇ ਲੋਹੀਆਂ ਖਾਸ ਅਤੇ ਪਸ਼ੂ ਹਸਪਤਾਲ ਰੂਪੇਵਾਲੀ, ਦਫਤਰ ਨਗਰ ਪੰਚਾਇਤ ਲੋਹੀਆਂ ਖਾਸ ਵਿਚ ਹੋਵੇਗੀ।
ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਉਪ ਚੋਣ ਨੂੰ ਪੂਰੀ ਤਰ੍ਹਾਂ ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤੀਪੂਰਨ ਮਾਹੌਲ ਵਿਚ ਕਰਵਾਉਣ ਲਈ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਸਾਰੇ ਉਮੀਦਵਾਰਾਂ, ਰਾਜਨੀਤਿਕ ਨੁਮਾਇੰਦਿਆਂ ਅਤੇ ਆਮ ਜਨਤਾ ਨੂੰ ਚੋਣ ਪ੍ਰਕਿਰਿਆ ਵਿੱਚ ਸਹਿਯੋਗ ਕਰਨ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ’ਚ ਵੱਡੀ ਬਗਾਵਤ! 90 ਫ਼ੀਸਦੀ ਆਗੂਆਂ ਨੇ ਦਿੱਤਾ ਅਸਤੀਫ਼ਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e