ਪੋਸਟਪੇਡ ਗਾਹਕਾਂ ਲਈ 4G ਰਾਊਟਰ, ਕਿਸੇ ਵੀ ਇਲਾਕੇ ’ਚ ਮਿਲੇਗਾ ਸੁਪਰਫਾਸਟ ਇੰਟਰਨੈੱਟ
Friday, Mar 25, 2022 - 05:11 PM (IST)

ਗੈਜੇਟ ਡੈਸਕ– ਵੋਡਾਫੋਨ ਆਈਡੀਆ ਨੇ ਆਪਣੇ ਪੋਸਟਪੇਡ ਗਾਹਕਾਂ ਲਈ Vi MiFi ਪੋਰਟੇਬਲ 4ਜੀ ਰਾਊਟਰ ਲਾਂਚ ਕੀਤਾ ਹੈ। Vi MiFi ਨੂੰ ਲੈ ਕੇ ਦਾਅਵਾ ਕੀਤਾ ਗਿਆ ਹੈ ਕਿ ਇਸ ਰਾਹੀਂ 150Mbps ਤਕ ਦੀ ਸਪੀਡ ਮਿਲੇਗੀ। ਇਸ ਪੋਰਟੇਬਲ ਰਾਊਟਰ ਨਾਲ ਯੂਜ਼ਰਸ ਇਕੱਠੇ 10 ਡਿਵਾਈਸ ਨੂੰ ਕੁਨੈਕਟ ਕਰਕੇ ਵਾਈ-ਫਾਈ ਇਸਤੇਮਾਲ ਕਰ ਸਕਣਗੇ। ਵੋਡਾਫੋਨ ਆਡੀਆ ਦਾ ਕਹਿਣਾ ਹੈ ਕਿ ਇਸ ਰਾਊਟਰ ਨਾਲ ਟੀਵੀ ਤੋਂ ਲੈ ਕੇ ਸਮਾਰਟ ਡਿਵਾਈਸ ਤਕ ਕੁਨੈਕਟ ਹੋ ਸਕਣਗੇ। ਇਸ ਤਰ੍ਹਾਂ ਦਾ ਰਾਊਟਰ ਏਅਰਟੈੱਲ ਅਤੇ ਜੀਓ ਕੋਲ ਵੀ ਹੈ।
Vi MiFi ਦੀ ਕੀਮਤ ਅਤੇ ਫੀਚਰਜ਼
Vi MiFi ਦੀ ਕੀਮਤ 2,000 ਰੁਪਏ ਰੱਖੀ ਗਈ ਹੈ ਅਤੇ ਇਸਨੂੰ ਵੋਡਾਫੋਨ ਦੇ ਪੋਸਟਪੇਡ ਪਲਾਨ ਦੇ ਨਾਲ ਖਰੀਦਿਆ ਜਾ ਸਕੇਗਾ। ਇਸਨੂੰ ਫਿਲਹਾਲ ਦੇਸ ਦੇ 60 ਸ਼ਹਿਰਾਂ ਲਈ 399 ਰੁਪਏ ਵਾਲੇ ਸ਼ੁਰੂਆਤੀ ਪੋਸਟਪੇਡ ਪਲਾਨ ਦੇ ਨਾਲ ਉਪਲੱਬਧ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਜੀਓਦੇ JioFi JMR ਰਾਊਟਰ ਦੀ ਕੀਮਤ 1,999 ਰੁਪਏ ਹੈ ਜੋ ਕਈ ਪੋਸਟਪੇਡ ਪਲਾਨ ਦੇ ਨਾਲ ਵਾਪਸੀ ਦੀਆਂ ਸ਼ਰਤਾਂ ਨਾਲ ਮਿਲਦਾ ਹੈ।
ਫੀਚਰਜ਼ ਦੀ ਗੱਲ ਕਰੀਏ ਤਾਂ ਇਸਦਾ ਡਿਜ਼ਾਇਨ ਪਾਕੇਟ ਫ੍ਰੈਂਡਲੀ ਹੈ। ਇਸਦੀ ਟਾਪ ਸਪੀਡ 150Mbps ਹੈ। ਯੂਜ਼ਰਸ ਇਸ ਰਾਊਟਰ ਨਾਲ ਲੈਪਟਾਪ, ਸਮਾਰਟ ਟੀਵੀ ਅਤੇ IoT ਡਿਵਾਈਸ ਨੂੰ ਕੁਨੈਕਟ ਕਰ ਸਕਣਗੇ। ਇਸ ਵਿਚ 2700mAh ਦੀ ਬੈਟਰੀ ਹੈ ਜਿਸਨੂੰ ਲੈ ਕੇ 5 ਘੰਟਿਆਂ ਦੇ ਬੈਕਅਪ ਦਾਅਵਾ ਕੀਤਾ ਗਿਆ ਹੈ। ਇਸਦੇ ਨਾਲ 1 ਸਾਲ ਦੀ ਵਾਰੰਟੀ ਵੀ ਮਿਲ ਰਹੀ ਹੈ।