ਸਫਰ ਨੂੰ ਸੁਰੱਖਿਅਤ ਬਣਾਉਣ ਲਈ ਬਣਾਈ ਗਈ DriveSafe ਐਪ

01/19/2017 11:11:24 AM

ਜਲੰਧਰ : ਟੈਕਨਾਲੋਜੀ ਦੀ ਮਦਦ ਨਾਲ ਮਹਿੰਗੀਆਂ ਹਾਈ ਐਂਡ ਕਾਰਾਂ ਵਿਚ ਅਜਿਹੇ ਸਿਸਟਮਸ ਦਿੱਤੇ ਗਏ ਹਨ ਜੋ ਡਰਾਈਵਰ ਦੁਆਰਾ ਅਸੁਰੱਖਿਅਤ ਡਰਾਈਵਿੰਗ ਕਰਨ ''ਤੇ ਚਿਤਾਵਨੀ ਜਾਂ ਅਲਰਟ ਦਿੰਦੇ ਹਨ। ਇਹ ਸਿਸਟਮਸ ਕਾਫ਼ੀ ਮਹਿੰਗੇ ਹੁੰਦੇ ਹਨ ਇਸ ਲਈ ਇਨ੍ਹਾਂ ਨੂੰ ਘੱਟ ਕੀਮਤੀ ਦੀਆਂ ਕਾਰਾਂ ਵਿਚ ਉਪਲੱਬਧ ਨਹੀਂ ਕਰਵਾਇਆ ਜਾ ਸਕਦਾ। ਇਸ ਗੱਲ ''ਤੇ ਧਿਆਨ ਦਿੰਦੇ ਹੋਏ ਸਪੇਨ ਦੀ ਯੂਨੀਵਰਸਿਟੀ ਆਫ ਅਲਕਾਲਾ (University of Alcala) ਨੇ ਇਕ ਨਵੀਂ ਡਰਾਈਵ ਸੇਫ (DriveSafe) ਨਾਮਕ ਸਮਾਰਟਫੋਨ ਐਪ ਡਿਵੈੱਲਪ ਕੀਤੀ ਹੈ ਜੋ ਸਫਰ ਨੂੰ ਹੋਰ ਵੀ ਸੁਰੱਖਿਅਤ ਬਣਾ ਦੇਵੇਗੀ।

ਡੈਸ਼ਬੋਰਡ ਕੈਮਰੇ ਵਿਚ ਬਦਲ ਜਾਵੇਗਾ ਸਮਾਰਟਫੋਨ-
ਚਾਲਕ ਦੁਆਰਾ ਅਸੁਰੱਖਿਅਤ ਡਰਾਈਵਿੰਗ ਕਰਨ ''ਤੇ ਇਹ ਐੱਪ ਸਾਊਂਡ ਅਤੇ ਵਿਜ਼ੂਅਲ ਵਾਰਨਿੰਗਸ ਦੀ ਮਦਦ ਨਾਲ ਚਾਲਕ ਨੂੰ ਅਲਰਟ ਕਰੇਗੀ। ਇਸ ਤੋਂ ਇਲਾਵਾ ਸਫਰ ਦੇ ਦੌਰਾਨ ਸੜਕ ਦੀ ਵੀਡੀਓ ਵੀ ਰਿਕਾਰਡ ਕਰੇਗੀ ਜੋ ਸੜਕ ਵਿਚ ਹੋਣ ਵਾਲੀਆਂ ਗਤੀਵਿਧੀਆਂ ਦੇ ਬਾਅਦ ਵਿਚ ਪਤਾ ਲਾਉਣ ਵਿਚ ਮਦਦ ਕਰੇਗੀ। ਫਿਲਹਾਲ ਯੂਨੀਵਰਸਿਟੀ ਇਸ ਤਕਨੀਕ ਨੂੰ ਪੇਸ਼ ਕਰਨ ਲਈ ਨਵੇਂ ਪਾਰਟਨਰਸ ਦੀ ਤਲਾਸ਼ ਵਿਚ ਹੈ ਜਿਨ੍ਹਾਂ  ਦੇ ਰਾਹੀਂ ਇਸ ਨੂੰ ਛੇਤੀ ਤੋਂ ਛੇਤੀ ਪੇਸ਼ ਕਰਨ ਵਿਚ ਮਦਦ ਮਿਲੇ।

 

ਕਾਰ ਦੀਆਂ ਗਤੀਵਿਧੀਆਂ ਨੂੰ ਕਰੇਗੀ ਮਾਨੀਟਰ
ਡਰਾਈਵ ਸੇਫ ਐਪ ਨੂੰ ਸਮਾਰਟਫੋਨ ਵਿਚ ਇੰਸਟਾਲ ਕਰਨ ਦੇ ਬਾਅਦ ਚਾਲਕ ਨੂੰ ਸਟੈਂਡ ਦੀ ਮਦਦ ਨਾਲ ਇਸ ਨੂੰ ਵਿੰਡਸ਼ੀਲਡ (ਕਾਰ ਦੇ ਸਾਹਮਣੇ ਵਾਲੇ ਸ਼ੀਸ਼ੇ) ਉੱਤੇ ਮਾਊਂਟ ਕਰਨਾ ਹੋਵੇਗਾ। ਇਹ ਐਪ ਸਮਾਰਟਫੋਨ ਦੇ ਐਕਸੀਲੇਰੋਮੀਟਰ, ਜੀ. ਪੀ. ਐੱਸ. ਅਤੇ ਰੀਅਰ ਕੈਮਰੇ ਦੀ ਮਦਦ ਤੋਂ ਕਾਰ ਦੀ ਸਪੀਡ ਵਧਾਉਣ, ਬ੍ਰੇਕ ਲਗਾਉਣ ਅਤੇ ਕਾਰ ਦੇ ਟਰਨ ਕਰਨ ਨੂੰ ਮਾਨੀਟਰ ਕਰੇਗੀ। ਇਸ ਤੋਂ ਇਲਾਵਾ ਇਹ ਐਪ ਕੈਮਰੇ ਦੀ ਮਦਦ ਨਾਲ ਸੜਕ ਉੱਤੇ ਕਾਰ ਦੀ ਪੁਜ਼ੀਸ਼ਨ ਨੂੰ ਟ੍ਰੈਕ ਕਰੇਗੀ ਅਤੇ ਆਨਲਾਈਨ ਮੈਪ ਸਰਵਿਸਿਜ਼ ਵਿਚ ਪੋਸਟ ਕੀਤੀ ਗਈ ਸਪੀਡ ਲਿਮਿਟ ਤੋਂ ਕਾਰ ਦੇ ਉਪਰ ਜਾਣ ਉੱਤੇ ਅਲਰਟ ਕਰੇਗੀ। 


Related News