ਨੋਕੀਆ ਦੇ ਇਨ੍ਹਾਂ ਸਮਾਰਟਫੋਨਸ ਯੂਜ਼ਰਸ ਨੂੰ ਮਿਲੇਗੀ Android 11 ਅਪਡੇਟ

06/07/2020 6:34:47 PM

ਗੈਜੇਟ ਡੈਸਕ—ਜੇਕਰ ਤੁਸੀਂ ਵੀ ਨੋਕੀਆ ਸਮਾਰਟਫੋਨ ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਨਾਲ ਜੁੜੀ ਹੋਈ ਹੈ। ਨੋਕੀਆ ਯੂਜ਼ਰਸ ਕਾਫੀ ਸਮੇਂ ਤੋਂ ਇਹ ਜਾਣਨਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਫੋਨ ਨੂੰ ਐਂਡ੍ਰਾਇਡ 11 ਦੀ ਅਪਡੇਟ ਮਿਲੇਗੀ ਜਾਂ ਨਹੀਂ। ਇਕ ਨਵੀਂ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਇਸ ਸਾਲ ਦੇ ਆਖਿਰ ਤਕ ਐਂਡ੍ਰਾਇਡ 11 ਅਪਡੇਟ ਕੁਝ ਨੋਕੀਆ ਫੋਨਸ ਲਈ ਜਾਰੀ ਹੋਵੇਗੀ।

ਨੋਕੀਆ ਦੇ ਇਨ੍ਹਾਂ ਫੋਨਸ ਨੂੰ ਮਿਲੇਗੀ Android 11 ਅਪਡੇਟ
ਨੋਕੀਆ ਦੇ ਜਿਹੜੇ ਫੋਨ ਐਂਡ੍ਰਾਇਡ 9 ਪਾਈ ਅਤੇ ਐਂਡ੍ਰਾਇਡ 10 ਆਪਰੇਟਿੰਗ ਸਿਸਟਮ 'ਤੇ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਐਂਡ੍ਰਾਇਡ 11 ਦੀ ਅਪਡੇਟ ਮਿਲਣ ਦੀ ਪੂਰੀ ਸੰਭਾਵਨਾ ਹੈ। ਇਨ੍ਹਾਂ ਸਮਾਰਟਫੋਨਸ 'ਚ Nokia 9 PureView, Nokia 2.2, Nokia 3.2, Nokia 4.2, Nokia X71, Nokia 8.1, Nokia 6.2, Nokia 7.2, Nokia 2.3, Nokia 5.3, Nokia 8.3, Nokia 1.3, Nokia C2, ਅਤੇ  Nokia C1 ਆਦਿ ਸ਼ਾਮਲ ਹੈ।

ਮਿਲਣਗੇ ਕਈ ਸ਼ਾਨਦਾਰ ਫੀਚਰਸ
ਨੋਕੀਆ ਫੋਨ ਨੂੰ ਐਂਡ੍ਰਾਇਡ 11 'ਚ ਅਪਡੇਟ ਕਰ ਦੇਣ ਤੋਂ ਬਾਅਦ ਤੁਹਾਨੂੰ ਬਬਲ, ਨਵੀਂ ਪ੍ਰਾਈਵੇਸੀ ਅਤੇ ਪਰਮਿਸ਼ਨ ਸੈਟਿੰਗਸ ਅਤੇ ਨਵੀਂ ਕਾਨਵਰਸੇਸ਼ਨ ਟੈਬ ਵਰਗੀਆਂ ਸੁਵਿਧਾਵਾਂ ਮਿਲਣਗੀਆਂ। ਇਸ ਤੋਂ ਇਲਾਵਾ ਨਵਾਂ ਸ਼ੇਅਰਿੰਗ ਯੂਜ਼ਰ ਇੰਟਰਫੇਸ, ਡਾਰਕ ਮੋਡ ਸ਼ੈਡਿਊਲਿੰਗ, ਬਿਹਤਰ ਟੱਚ ਸੈਂਸੀਟੀਵਿਟੀ ਅਤੇ ਕੈਮਰੇ ਦੀ ਵਰਤੋਂ ਕਰਦੇ ਸਮੇਂ ਨੋਟੀਫਿਕੇਸ਼ਨਸ ਦਾ ਆਪਣੇ ਆਪ ਮਿਊਟ ਹੋਣ ਜਾਣਾ ਵਰਗੇ ਫੀਚਰਸ ਮਿਲਣਗੇ।


Karan Kumar

Content Editor

Related News