ਹੁਣ ਤੁਸੀਂ ਮਾਈਕ੍ਰੋਸਾਫਟ ਵਿੰਡੋਜ਼ 10 ਡੇਸਕਟਾਪ ਐਪਸ ਨੂੰ ਮੋਬਾਇਲ ''ਚ ਵੀ ਕਰ ਸਕੋਗੇ ਇਸਤੇਮਾਲ

Wednesday, Nov 29, 2017 - 02:13 PM (IST)

ਹੁਣ ਤੁਸੀਂ ਮਾਈਕ੍ਰੋਸਾਫਟ ਵਿੰਡੋਜ਼ 10 ਡੇਸਕਟਾਪ ਐਪਸ ਨੂੰ ਮੋਬਾਇਲ ''ਚ ਵੀ ਕਰ ਸਕੋਗੇ ਇਸਤੇਮਾਲ

ਜਲੰਧਰ - ਅਮਰੀਕਾ ਦੀ ਟੈਕਨਾਲੋਜੀ ਕੰਪਨੀ ਮਾਈਕ੍ਰੋਸਾਫਟ, ਵਿੰਡੋਜ਼ 10 ਦੀ ਐਪਸ 'ਚ ਟੈਬ ਫੀਚਰ ਜੋੜਣ ਦੀ ਤਿਆਰੀ ਕਰ ਰਹੀ ਹੈ। ਇਸ ਨਾਲ (ਜਿੰਨ੍ਹਾਂ 'ਤੇ ਇੱਕੋ ਵਾਰੀ ਕੰਮ ਕੀਤਾ ਜਾ ਰਿਹਾ ਹੈ) ਦਾ ਗਰੁੱਪ ਬਣਾਇਆ ਜਾ ਸਕਦਾ ਹੈ। ਵਿੰਡੋਜ਼ 10 ਦੇ ਟੈਸਟਰਸ ਸਭ ਤੋਂ ਪਹਿਲਾਂ ਮਾਈਕ੍ਰੋਸਾਫਟ ਦੇ ਨਵੇਂ ਫੀਚਰ Sets ਦੀ ਟੈਸਟਿੰਗ ਕਰਨਗੇ। ਇਸ ਟੈਬ ਇੰਟੀਗੇਸ਼ਨ ਨੂੰ ਸਭ ਤੋਂ ਪਹਿਲਾਂ ਵਿੰਡੋਜ਼ 10 ਦੇ ਸਪੈਸ਼ਲ ਯੂਨੀਵਰਸਲ ਵਿੰਡੋਜ਼ ਐਪਸ 'ਚ ਉਪਲੱਬਧ ਕਰਾਇਆ ਜਾਵਗਾ। ਇਸ ਨੂੰ ਪੂਰੀ ਤਰ੍ਹਾਂ ਤੋਂ ਜਾਰੀ ਕਰਨ ਤੋਂ ਪਹਿਲਾਂ ਕੰਪਨੀ ਇਸ ਫੀਚਰ ਦੇ ਬਾਰੇ 'ਤ ਜ਼ਿਆਦਾ ਫੀਡਬੈਕ ਇਕੱਠਾ ਕਰੇਗੀ।

ਜਾਣੋ ਫੀਚਰ ਬਾਰੇ 'ਚ -
Sets ਫੀਚਰ ਦੇ ਰਾਹੀਂ ਐਪਸ ਦਾ ਗਰੁੱਪ ਬਣਾਇਆ ਗਿਆ ਹੈ, ਜਿੰਨ੍ਹਾਂ 'ਤੇ ਇੱਕੋ ਵਾਰੀ ਕੰਮ ਕੀਤਾ ਜਾ ਰਿਹਾ ਹੈ। ਜੇਕਰ ਤੁਸੀਂ Word 'ਤੇ ਕੰਮ ਕਰ ਰਹੇ ਹੋ ਅਤੇ ਤੁਹਾਨੂੰ ਇੰਟਰਨੈੱਟ ਤੋਂ ਕੋਈ ਰਿਸਰਚ ਡਾਟਾ ਲੈਣਾ ਹੈ। ਨਾਲ ਹੀ ਕਿਸੇ ਹੋਰ ਐਪਸ ਤੋਂ ਨੋਟਸ ਲੈਂਣੇ ਹੋਣ ਤਾਂ ਤੁਸੀਂ ਇਨ੍ਹਾਂ ਸਾਰਿਆਂ ਦਾ ਇਕ ਸਿੰਗਲ ਵਿੰਡੋ 'ਚ ਇਕ ਗਰੁੱਪ ਬਣਾ ਸਕਦੇ ਹੋ। ਇਸ ਫੀਚਰ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ, ਜਿਸ ਨਾਲ ਯੂਜ਼ਰਸ ਮੋਬਾਇਲ ਜਾਂ ਪੀ. ਸੀ. 'ਤੇ ਦੋ ਜਾਂ ਉਸ ਤੋਂ ਜ਼ਿਆਦਾ ਟਾਸਕਸ ਦਾ ਇਕ ਗਰੁੱਪ ਬਣਾ ਸਕਦੇ ਹੋ। ਇਨ੍ਹਾਂ ਨੂੰ ਮੋਬਾਇਲ ਤੋਂ ਪੀ. ਸੀ. ਅਤੇ ਪੀ. ਸੀ. ਤੋਂ ਮੋਬਾਇਲ 'ਚ ਅਕਸੈਸ ਕੀਤਾ ਜਾ ਸਕਦਾ ਹੈ।

ਮਾਈਕ੍ਰੋਸਾਫਟ ਇਨ੍ਹਾਂ ਟੈਬਸ ਦਾ ਸਟੈਂਡਰਡ ਡੇਸਕਟਾਪ ਐਪਸ ਵਰਗੇ ਫਾਈਲ ਐਕਸਪਲੋਰ ਜਾਂ ਨੋਟਪੈਡ 'ਚ ਵਿਸਥਾਰ ਕਰਨ 'ਤੇ ਵਿਚਾਰ ਕਰ ਰਿਹਾ ਹੈ। ਤੁਹਾਨੂੰ ਦੱਸ ਦੱਈਏ ਕਿ ਆਫਿਸ ਐਪ ਦਾ ਡੇਸਕਟਾਪ ਵਰਜ਼ਨ ਅਗਲੇ ਸਾਲ ਤੋਂ ਇਸ ਨਵੇਂ ਫੀਚਰਸ ਨੂੰ ਸਪੋਰਟ ਕਰਨ ਲੱਗੇਗਾ। ਇਸ ਫੀਚਰ ਨੂੰ ਮੋਬਾਇਲ 'ਤੇ ਲਾਉਣਾ ਡਵੈਲਪਰਸ ਲਈ ਇਕ ਵੱਡੀ ਚੁਣੌਤੀ ਸਾਬਿਤ ਹੋ ਸਕਦੀ ਹੈ। ਅਜਿਹਾ ਇਸ ਲਈ ਕਿਉਂਕਿ ਡੇਸਕਟਾਰ 'ਤੇ ਇੱਕੋ ਵਾਰੀ ਟੈਬਸ ਨਾਲ ਕੰਮ ਕਰਨਾ ਫਿਰ ਵੀ ਆਸਾਨ ਹੈ ਪਰ ਉਂਨਾ ਹੀ ਕੰਮ ਮੋਬਾਇਲ 'ਤੇ ਕਰਨਾ ਕਾਫੀ ਮੁਸ਼ਕਿਲ ਸਾਬਿਤ ਹੋ ਸਕਦਾ ਹੈ।


Related News