ਅਮਰੀਕੀ ਨੇਵੀ ਦੀ ਨਵੀਂ ਤਕਨੀਕ, ਸ਼ੁਰੂ ਕੀਤਾ ਪਹਿਲਾ ਐਂਟੀ-ਡਰੋਨ ਲੇਜ਼ਰ ਡੈਜ਼ਲਰ ਵੈਪਨ

02/24/2020 10:41:00 AM

ਮਨੁੱਖ-ਰਹਿਤ ਜਹਾਜ਼ 'ਚ ਨੁਕਸਾਨ ਪਹੁੰਚਾਉਣ 'ਚ ਕਰੇਗਾ ਮਦਦ
ਡਰੋਨਸ ਦੇ ਆਪਟੀਕਲ ਸੈਂਸਰ ਨੂੰ ਕਰ ਸਕਦੈ ਤਬਾਹ

ਗੈਜੇਟ ਡੈਸਕ– ਅਮਰੀਕੀ ਨੇਵੀ ਨੇ ਆਪਣਾ ਪਹਿਲਾ ਆਪਟੀਕਲ ਡੈਜ਼ਲਿੰਗ ਇੰਟਰਡਿਕਟਰ ਵੈਪਨ ਤਿਆਰ ਕਰ ਕੇ ਉਸ ਨੂੰ ਆਪਣੇ ਜੰਗੀ ਜਹਾਜ਼ 'ਤੇ ਸਥਾਪਤ ਕਰ ਦਿੱਤਾ ਹੈ। ਇਸ ਨੂੰ ਖਾਸ ਤੌਰ 'ਤੇ ਮਨੁੱਖ-ਰਹਿਤ ਜਹਾਜ਼ 'ਤੇ ਲੱਗੇ ਸੈਂਸਰ ਨੂੰ ਅੰਨ੍ਹਾ ਕਰਨਾ ਜਾਂ ਨੁਕਸਾਨ ਪਹੁੰਚਾਉਣ ਲਈ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਨਿਗਰਾਨੀ ਕਰ ਰਹੇ ਡਰੋਨ ਦੇ ਨਾਜ਼ੁਕ ਆਪਟੀਕਲ ਸੈਂਸਰ ਨੂੰ ਡਿਸੇਬਲ ਕਰ ਸਕਦਾ ਹੈ ਅਤੇ ਲੋੜ ਪੈਣ 'ਤੇ ਉਸ ਨੂੰ ਤਬਾਹ ਵੀ ਕਰ ਸਕਦਾ ਹੈ। ਅਮਰੀਕੀ ਨੇਵੀ ਨੇ ਇਸ ਨਵੀਂ ਤਕਨੀਕ ਨੂੰ 'ਡੈਜ਼ਲਰ ਲੇਜ਼ਰ' ਨਾਂ ਦਿੱਤਾ ਹੈ।

ਤਿਆਰ ਕਰਨ 'ਚ ਲੱਗੇ ਸਿਰਫ ਢਾਈ ਸਾਲ
ਨੇਵੀ ਅਨੁਸਾਰ ਸਿਰਫ ਢਾਈ ਸਾਲਾਂ ਦੇ ਸਮੇਂ ਵਿਚ ਇਸ ਨਵੀਂ ਤਕਨੀਕ ਨੂੰ ਤਿਆਰ ਕਰ ਕੇ ਜੰਗੀ ਜਹਾਜ਼ 'ਤੇ ਲਾਇਆ ਗਿਆ ਹੈ। ਅਗਲੇ 2 ਸਾਲਾਂ ਵਿਚ ਇਸਨੂੰ ਐਂਟਰੀ ਡਰੋਨ ਡਿਫੈਂਸ ਲਈ ਵੀ ਵਰਤੋਂ ਵਿਚ ਲਿਆਂਦਾ ਜਾਵੇਗਾ। ਇਸ ਨਵੀਂ ਤਕਨੀਕ ਦੀ ਵਰਤੋਂ ਕਰਨ ਦੌਰਾਨ ਜੋ ਤਜਰਬਾ ਅਮਰੀਕੀ ਨੇਵੀ ਨੂੰ ਮਿਲੇਗਾ, ਉਸ ਨੂੰ ਆਉਣ ਵਾਲੇ ਸਮੇਂ ਵਿਚ ਸਰਫੇਸ ਨੇਵੀ ਲੇਜ਼ਰ ਵੈਪਨ ਸਿਸਟਮਜ਼ ਤਿਆਰ ਕਰਨ 'ਚ ਵਰਤੋਂ ਵਿਚ ਲਿਆਂਦਾ ਜਾਵੇਗਾ।


Related News