ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹ ਦੇਣ ਲਈ ਇਹ ਕੰਪਨੀ ਭਾਰਤ ’ਚ ਲਗਾਏਗੀ 10,000 EV ਚਾਰਜਿੰਗ ਸਟੇਸ਼ਨ

10/08/2020 3:20:06 PM

ਗੈਜੇਟ ਡੈਸਕ– ਭਾਰਤ ’ਚ ਇਲੈਕਟ੍ਰਿਕ ਵਾਹਨਾਂ ਨੂੰ ਚਾਰਜ ਕਰਨ ਲਈ ਹੁਣ QYK POD ਚਾਰਜਿੰਗ ਸਟੇਸ਼ਨਾਂ ਦੀ ਸਥਾਪਨਾ ਕੀਤੀ ਜਾਵੇਗੀ ਅਤੇ ਇਨ੍ਹਾਂ ਨੂੰ ਚਾਲੂ ਕਰਨ ਲਈ ਈਮੈਟ੍ਰਿਕਸਮਾਈਲ ਇੰਡੀਆ ਪ੍ਰਾਈਵੇਟ ਲਿਮਟਿਡ ਅਤੇ ਮਜੈਂਟਾ ਈ.ਵੀ. ਸਲਿਊਸ਼ਨ ਪ੍ਰਾਈਵੇਟ ਲਿਮਟਿਡ ਵਿਚਕਾਰ ਸਮਝੌਤਾ ਕੀਤਾ ਗਿਆ ਹੈ। ਇਨ੍ਹਾਂ ਚਾਰਜਿੰਗ ਸਟੇਸ਼ਨਾਂ ਨੂੰ ਪਹਿਲਾਂ ਮੁੰਬਈ, ਐੱਮ.ਐੱਮ.ਆਰ. ਅਤੇ ਮਹਾਰਾਸ਼ਟਰ ਖ਼ੇਤਰ ’ਚ ਸਥਾਪਿਤ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਲੜੀਵਾਰ ਤਰੀਕੇ ਨਾਲ ਪੂਰੇ ਭਾਰਤ ’ਚ ਲਗਭਗ 10,000 ਇਲੈਕਟ੍ਰਿਕ ਚਾਰਜਿੰਗ ਸਟੇਸ਼ਨ ਸਥਾਪਿਤ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਨਾਲ ਪੂਰੇ ਦੇਸ਼ ’ਚ ਇਲੈਕਟ੍ਰਿਕ ਚਾਰਜਿੰਗ ਇੰਫ੍ਰਾਸਟੱਰਕਚਰ ਸਥਾਪਿਤ ਕੀਤਾ ਜਾਵੇਗਾ।

PunjabKesari

‘ਕਿਊ.ਵਾਈ.ਕੇ. ਪੌਡ’ ਮੋਬਿਲਿਟੀ ਪਲੇਟਫਾਰਮ ਦਾ ਇਸਤੇਮਾਲ ਜਨਤਕ ਅਤੇ ਨਿੱਜੀ ਟ੍ਰਾਂਸਪੋਰਟ ਦੇ ਸਾਧਨਾਂ ਲਈ ਕੀਤਾ ਜਾ ਸਕੇਗਾ। ਦੱਸ ਦੇਈਏ ਕਿਈਮੈਟ੍ਰਿਕਸਮਾਈਲ ਇਕ ਮੁੰਬਈ-ਅਧਾਰਿਤ ਕੰਪਨੀ ਹੈ ਜਿਸ ਦਾ ਉਦੇਸ਼ ਆਪਣੇ ਕਿਰਾਏ ਦੇ ਈ.ਵੀ. ਸਕੂਟਰ ਕਿਊ.ਵਾਈ.ਕੇ. ਰਾਹੀਂ ਆਨ-ਡਿਮਾਂਡ ਟ੍ਰਾਂਸਪੋਟੇਸ਼ਨਹੱਲ ਪ੍ਰਦਾਨ ਕਰਨਾ ਹੈ। ਕੰਪਨੀ ਨੇ ਕਿਹਾ ਹੈ ਕਿ ਉਹ 50 ਤੋਂ ਜ਼ਿਆਦਾ ਸ਼ਹਿਰਾਂ ’ਚ ਕਲਾਸਿਕ ਇਲੈਕਟ੍ਰਿਕ ਸਕੂਟਰ, ਇਲੈਕਟ੍ਰਿਕ ਸਾਈਕਲ, ਇਲੈਕਟ੍ਰਿਕ ਆਟੋ-ਰਿਕਸ਼ਾ ਦਾ ਇਕ ਬਹੁਤ ਵੱਡਾ ਨੈੱਟਵਰਕ ਤਿਆਰ ਕਰੇਗੀ।

PunjabKesari

ਉਥੇ ਹੀ ਗੱਲ ਕਰੀਏ ਮਜੈਂਟਾ ਈ.ਵੀ. ਦੀ ਤਾਂ ਇਹ ਕੰਪਨੀ ਚਾਰਜਿੰਗ ਤਕਨੀਕ ’ਤੇ ਕੰਮ ਕਰਦੀ ਹੈ ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਐੱਚ.ਪੀ.ਸੀ.ਐੱਲ.) ਸ਼ੇਲ ਅਤੇ ਮਾਈਕ੍ਰੋਸਾਫਟ ਦੁਆਰਾ ਸਮਰਥਿਤ ਹੈ। ਇਹ ਕੰਪਨ ਈ.ਵੀ. ਚਾਰਜਿੰਗ ਈ ਚਾਰਜਿੰਗ ਸਾਕੇਟ-ਟੂ-ਸਾਫਟਵੇਅਰ ਹੱਲ ਪ੍ਰਦਾਨ ਕਰਦੀ ਹੈ। 


Rakesh

Content Editor

Related News