ਅੰਦਾਜ਼ੇ ਤੋਂ ਵੀ ਜ਼ਿਆਦਾ ਤੀਬਰਤਾ ਨਾਲ ਫੈਲ ਰਿਹੈ ਬ੍ਰਹਿਮੰਡ
Saturday, Jun 04, 2016 - 08:08 PM (IST)

ਜਲੰਧਰ- ਸਾਡਾ ਬ੍ਰਹਿਮੰਡ ਅੰਦਾਜੇ ਤੋਂ ਵੀ ਕਿਤੇ ਜ਼ਿਆਦਾ ਤੇਜ਼ ਗਤੀ ਨਾਲ ਫੈਲ ਰਿਹਾ ਹੈ। ਅਮਰੀਕੀ ਸਪੇਸ ਏਜੰਸੀ ਨਾਸਾ ਅਤੇ ਯੂਰੋਪੀਅਨ ਸਪੇਸ ਏਜੰਸੀ ਨੇ ਇਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸਟ੍ਰਾਨੋਮਰਜ਼ ਨੇ ਇਕ ਤਾਜ਼ਾ ਰਿਸਰਚ ਅਨੁਸਾਰ ਬ੍ਰਹਿਮੰਡ ਦੇ ਫੈਲਾਅ ਦੀ ਗਤੀ ਨੂੰ ਪੰਜ ਤੋਂ ਨੌਂ ਫੀਸਦੀ ਜ਼ਿਆਦਾ ਪਾਇਆ ਗਿਆ ਹੈ।
ਵਿਗਿਆਨੀਆਂ ਨੇ ਦੱਸਿਆ ਕਿ ਤਾਜ਼ਾ ਹਲਚਲ ਨਾਲ ਬ੍ਰਹਿਮੰਡ ਦੇ ਲਗਭਗ 95 ਫੀਸਦੀ ਹਿੱਸਿਆਂ ''ਚ ਮੌਜੂਦ ਪਦਾਰਥਾਂ ਜਾਂ ਗੈਸਾਂ ਦਾ ਪਤਾ ਲਗਾਇਆ ਜਾ ਸਕਦਾ ਹੈ। ਇੱਥੋਂ ਨਾ ਤਾਂ ਪ੍ਰਕਾਸ਼ ਨਿਕਲਦਾ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੇ ਰੇਡੀਏਸ਼ਨ ਦਾ ਉਤਸਰਜਣ ਹੁੰਦਾ ਹੈ। ਬਿੱਗਬੈਂਗ (ਮਹਾਂਵਿਸਫੋਟ) ਤੋਂ ਬਾਅਦ ਜਾਰੀ ਰੇਡੀਏਸ਼ਨ ਦੇ ਐਨਾਲਾਈਸਿਸ ਦੇ ਆਧਾਰ ''ਤੇ ਬ੍ਰਹਿਮੰਡ ਦੇ ਫੈਲਣ ਦੀ ਗਤੀ ਦਾ ਅੰਦਾਜ਼ਾ ਲਗਾਇਆ ਗਿਆ ਸੀ।