UNICEF ਜ਼ਰੂਰਤਮੰਦ ਬੱਚਿਆਂ ਦੀ ਮਦਦ ਲਈ ਟੈੱਕਨਾਲੋਜੀ ''ਚ ਕਰੇਗੀ ਇਨਵੈਸਟ

Monday, Feb 01, 2016 - 02:43 PM (IST)

 UNICEF ਜ਼ਰੂਰਤਮੰਦ ਬੱਚਿਆਂ ਦੀ ਮਦਦ ਲਈ ਟੈੱਕਨਾਲੋਜੀ ''ਚ  ਕਰੇਗੀ ਇਨਵੈਸਟ

ਜਲੰਧਰ : ਯੂ. ਐੱਨ. ਆਈ. ਸੀ. ਈ. ਐੱਫ. (The United Nations Children''s Fund) ਇਕ ਵੱਡੀ ਪਹਿਲ ਕਰਦੇ ਹੋਏ ਟੈਕਨਾਲੋਜੀ ''ਚ ਇਨਵੈਸਟ ਕਰਨ ਜਾ ਰਹੀ ਹੈ। ਇਸ ਪਹਿਲ ਦੇ ਤਹਿਤ ਇਨੋਵੇਸ਼ਨ ਫੰਡ ''ਚੋਂ ਇਕ ਵੱਡਾ ਹਿੱਸਾ ਪੂਰੀ ਦੁਨੀਆ ''ਚ ਮੌਜੂਦ ਜ਼ਰੂਰਤਮੰਦ ਬੱਚਿਆਂ ਦੀ ਜ਼ਿੰਦਗੀ ਨੂੰ ਬਹਿਤਰ ਬਣਾਉਣ ਲਈ ਵਰਤਿਆ ਜਾਵੇਗਾ। ਇਸ ਪ੍ਰੋਗਰਾਮ ਦੇ ਤਹਿਤ ਕੰਪਨੀਆਂ ਨੂੰ ਪਹਿਲਾਂ ਯੂ. ਐੱਨ. ਆਈ. ਸੀ. ਈ. ਐੱਫ. ਦੀਆਂ ਕੁਝ ਕਵਾਲਿਟੀ ਰਿਕਵਾਇਅਰਮੈਂਟਸ ਨੂੰ ਪੂਰਾ ਕਰਨਾ ਹੋਵੇਗਾ। ਇਸ ''ਚ ਜੋ ਟੈਕਨਾਲੋਜੀ ਵਰਤੀ ਜਾਵੇਗੀ ਉਹ ਵਧੀਆ ਤੇ ਸਭ ਤੋਂ ਉੱਤਮ ਹੋਵੇਗੀ। 


ਯੂ. ਐੱਨ. ਆਈ. ਸੀ. ਈ. ਐੱਫ. ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਗੋਲ ਨਵੇਂ ਆਵਿਸ਼ਕਾਰਕਾਂ ਦੀ ਮਦਦ ਕਰ ਕੇ ਉਨ੍ਹਾਂ ਦੇ ਕੰੰਮ ਨੂੰ ਇਕ ਵੱਖਰੇ ਲੈਵਲ ''ਤੇ ਲੈ ਕੇ ਜਾਣਾ ਹੈ। ਇਸ ਦੇ ਨਾਲ ਕੁਝ ਗਾਈਡਲਾਈਨਸ ਵੀ ਹਨ ਜੋ ਇਸ ਪ੍ਰਕਾਰ ਹਨ :

  • ਪ੍ਰਾਡਕਟਸ ਜੋ 25 ਸਾਲ ਦੀ ਉਮਰ ਤੋਂ ਘੱਟ ਦੇ ਲੋਕਾਂ ਲਈ ਹੋਣਗੇ, ਉਨ੍ਹਾਂ ''ਚ ਯੂਥ ਪਾਰਟੀਸਿਪੇਸ਼ਨ ਤੇ ਸਿੱਖਣ ਦੀ ਸੋਚ ਹੋਣੀ ਬਹੁਤ ਜ਼ਰੂਰੀ ਹੈ। 
  • ਰਿਅਲ ਟਾਈਮ ਇਨਫਾਰਮੇਸ਼ਨ ਤੇ ਡਿਸੀਜ਼ਨ ਮੇਕਿੰਗ।
  • ਇਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਜੋ ਕਿ ਕੁਨੈਕਟੀਵਿਟੀ, ਪਾਵਰ, ਫਾਈਨਾਂਸ, ਸੈਂਸਰਜ਼ ਤੇ ਟ੍ਰਾਂਸਪੋਰਟ ਆਦਿ ਸਰਵਿਸਾਂ ਤੇ ਇਨਫਾਰਮੇਸ਼ਨ ਪ੍ਰੋਵਾਈਡ ਕਰਵਾਏ। 


ਇਨੋਵੇਸ਼ਨ ਫੰਡਸ ਨੂੰ 9 ਮਿਲੀਅਨ ਡਾਲਰ ਪਿਛਲੇ ਸਾਲ ਮਿਲ ਚੁੱਕੇ ਹਨ ਤੇ ਇਸ ਸਾਲ ਨਵੇਂ ਸਟਾਰਟਅਪਸ ਨੂੰ ਅਪਲਾਈ ਕਰਨ ਲਈ 26 ਫਰਵਰੀ 2016 ਤੋਂ ਪਹਿਲਾਂ-ਪਹਿਲਾਂ ਆਰਗੇਨਾਈਜ਼ੇਸ਼ਨ ਦੀ ਵੈੱਬਸਾਈਟ ''ਤੇ ਐਪਲੀਕੇਸ਼ਨ ਸਬਮਿਟ ਕਰਵਾਉਣੀ ਹੈਵੇਗੀ।


Related News