UBON ਨੇ ਲਾਂਚ ਕੀਤਾ ਅਨੋਖਾ ਨੋਟਪੈਡ, ਵਾਇਰਲੈੱਸ ਚਾਰਜਰ ਦਾ ਵੀ ਕਰੇਗਾ ਕੰਮ

Thursday, Jan 30, 2020 - 02:57 PM (IST)

UBON ਨੇ ਲਾਂਚ ਕੀਤਾ ਅਨੋਖਾ ਨੋਟਪੈਡ, ਵਾਇਰਲੈੱਸ ਚਾਰਜਰ ਦਾ ਵੀ ਕਰੇਗਾ ਕੰਮ

ਗੈਜੇਟ ਡੈਸਕ– ਟੈਕਨਾਲੋਜੀ ਕੰਪਨੀ UBON ਨੇ ਇਕ ਵਾਰ ਫਿਰ ਤੋਂ ਵੱਡਾ ਇਨੋਵੇਸ਼ਨ ਕਰਦੇ ਹੋਏ ਅਨੋਖਾ ਨੋਟਬੁੱਕ ਲਾਂਚ ਕੀਤਾ ਹੈ। ਯੂਬੋਨ ਨੇ ਆਪਣੇ ਇਸ ਨੋਟਬੁੱਕ ਨੂੰ ਵਾਇਰਲੈੱਸ ਸੁਪਰ ਡਾਇਰੀ ਨਾਂ ਦਿੱਤਾ ਹੈ। ਇਸ ਡਾਇਰੀ ਦੀ ਖਾਸੀਅਤ ਹੈ ਕਿ ਇਸ ਦਾ ਇਸਤੇਮਾਲ ਤੁਸੀਂ ਵਾਇਰਲੈੱਸ ਚਾਰਜਰ ਦੇ ਤੌਰ ’ਤੇ ਵੀ ਕਰ ਸਕਦੇ ਹੋ। ਯੂਬੋਨ ਦੇ ਇਸ ਸ਼ਾਨਦਾਰ ਪ੍ਰੋਡਕਟ ਦੀ ਕੀਮਤ 2,999 ਰੁਪਏ ਹੈ। ਖੂਬੀਆਂ ਦੀ ਗੱਲ ਕਰੀਏ ਤਾਂ ਇਸ ਵਿਚ 10 ਵਾਟ ਦਾ ਵਾਇਰਲੈੱਸ ਚਾਰਜਰ ਦਿੱਤਾ ਗਿਆ ਹੈ। ਲੋੜ ਪੈਣ ’ਤੇ ਆਪਣਾ ਫੋਨ ਚਾਰਜ ਵੀ ਕਰ ਸਕਦੇ ਹੋ। ਇਸ ਵਿਚ 200 ਪੰਨੇ ਦਿੱਤੇ ਗਏ ਹਨ। ਇਸ ਡਾਇਰੀ ਦੇ ਨਾਲ ਇਕ ਕੇਬਲ ਵੀ ਮਿਲੇਗੀ ਜੋ ਕਿ ਡਾਇਰੀ ਦੇ ਨਾਲ ਹੀ ਅਟੈਚ ਹੈ ਅਤੇ ਲੋੜ ਪੈਣ ’ਤੇ ਤੁਸੀਂ ਉਸ ਨੂੰ ਕੱਢ ਵੀ ਸਕਦੇ ਹੋ। ਇਸ ਵਿਚ ਫਾਸਟ ਚਾਰਜਿੰਗ ਦੀ ਵੀ ਸੁਪੋਰਟ ਹੈ। 

ਇਸ ਦੀ ਲਾਂਚਿੰਗ ’ਤੇ ਯੂਬੋਨ ਦੇ ਕੋ-ਪਾਊਂਡਰ ਮਨਦੀਪ ਅਰੋੜਾ ਨੇ ਕਿਹਾ ਕਿ ਅਸੀਂ ਘੱਟ ਕੀਮਤ ’ਚ ਸ਼ਾਨਦਾਰ ਗੈਜੇਟ ਲਾਂਚ ਕਰਨ ’ਚ ਯਕੀਨ ਕਰਦੇ ਹਾਂ। ਇਕ ਲੰਬੇ ਰਿਸਰਚ ਤੋਂ ਬਾਅਦ ਅਸੀਂ ਪਾਇਆ ਕਿ ਕੰਜ਼ਿਊਮਰ ਮਾਰਕੀਟ ਕੁਝ ਅਜੇ ਬਾਕੀ ਹੈ ਜਿਸ ਨੂੰ ਡਿਵੈੱਲਪ ਕਰਨ ਦੀ ਲੋੜ ਹੈ। ਇਹ ਵਾਇਰਲੈੱਸ ਨੋਟ ਸਾਡੇ ਲਈ 2020 ਦੀ ਇਕ ਸ਼ਾਨਦਾਰ ਸ਼ੁਰੂਆਤ ਹੈ। 


Related News