ਟਵਿਟਰ ''ਤੇ ਦਿਖਾਈ ਦੇਣਗੇ NBA Final ਦੇ 360 ਡਿਗਰੀ ਕਲਿੱਪਸ
Friday, Jun 03, 2016 - 02:17 PM (IST)
ਜਲੰਧਰ-ਇਕ ਰਿਪੋਰਟ ਅਨੁਸਾਰ ਐੱਨ.ਬੀ.ਏ. ਫਾਈਨਲਜ਼ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇਸ ਦੀ ਤਾਜ਼ਾ ਖਬਰ ਤੁਸੀਂ ਟਵਿਟਰ ਤੋਂ ਪ੍ਰਾਪਤ ਕਰ ਸਕਦੇ ਹੋ। ਐੱਨ.ਬੀ.ਏ. ਫਾਈਨਲ ਦੇ ਚੱਲਦਿਆਂ ਤੁਸੀਂ ਇਸ ਦੇ ਹਾਈਲਾਈਟਸ ਨੂੰ ਟਵਿਟਰ ''ਤੇ ਪ੍ਰਾਪਤ ਕਰ ਸਕਦੇ ਹੋ। ਇਸ ਦੀਆਂ ਤਸਵੀਰਾਂ ਨੂੰ ਸੈਮਸੰਗ ਦੇ ਨਵੇ ਗਿਅਰ 360 ਕੈਮਰੇ ਨਾਲ ਸ਼ੂਟ ਕੀਤਾ ਜਾਵੇਗਾ ਅਤੇ ਐੱਨ.ਬੀ.ਏ. ਦੇ ਟਵਿਟਰ ਅਕਾਊਂਟ ਦੇ ਜ਼ਰੀਏ ਪੇਸ਼ ਕੀਤਾ ਜਾਵੇਗਾ।
ਹਾਲਾਂਕਿ ਇਸ ਦਾ ਕਲਿੱਪ ਲਾਈਵ ਨਹੀਂ ਹੋਵੇਗਾ ਬਲਕਿ ਇਸ ਦਾ ਹਰ ਹਾਈਲਾਈਟ ਪ੍ਰੀ-ਰਿਕਾਰਡ ਕੀਤਾ ਜਾਵੇਗਾ ਅਤੇ ਰਿਕਾਰਡ ਕਰ ਕੇ ਅਪਲੋਡ ਕੀਤਾ ਜਾਵੇਗਾ। ਪ੍ਰੀਗੇਮ ਵਾਰਮ ਅੱਪ, ਹਾਲਵੇਅ/ਟਨਲਜ਼ ਆਦਿ ਨੂੰ ਸੈਮਸੰਗ ਦੇ ਰੀਪ੍ਰੈਜ਼ੈਂਟੇਟਿਵ ਅਨੁਸਾਰ ਲਾਈਵ ਪੇਸ਼ ਕੀਤਾ ਜਾਵੇਗਾ ਜਦ ਕਿ ਬਾਕੀ ਸਭ ਸ਼ੂਟਸ ਨੂੰ ਪ੍ਰੀ-ਰਿਕਾਰਡ ਕਰ ਕੇ ਪੇਸ਼ ਕੀਤਾ ਜਾਵੇਗਾ। ਐੱਨ.ਬੀ.ਏ. ਟੀਮ ਪਿਛਲੇ ਸਾਲ ਤੋਂ ਹੀ 360 ਡਿਗਰੀ ਵੀਡੀਓ ਨੂੰ ਐਕਸਪਲੋਰ ਕਰਦੀ ਆ ਰਹੀ ਹੈ ਅਤੇ ਐੱਨ.ਬੀ.ਏ. ਗੇਮਜ਼ ਪਹਿਲਾਂ ਤੋਂ ਹੀ 360 ਡਿਗਰੀ ਲਈ ਉਪਲੱਬਧ ਹਨ ਜਿਨ੍ਹਾਂ ਨੂੰ ਨੈਕਸਟ ਵੀ.ਆਰ. ਦੇ ਐਪਸ ਦੁਆਰਾ ਦੇਖਿਆ ਜਾ ਸਕਦਾ ਹੈ।
